ਪੜਚੋਲ ਕਰੋ
ਇਹ ਹਨ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ 10 ਕਾਰਾਂ, ਇਕੱਲੀ ਮਾਰੂਤੀ ਦੇ 8 ਮਾਡਲ
1/5

ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਟੌਪ 10 ਕਾਰਾਂ ਦੀ ਲਿਸਟ ਵੇਖੀਏ ਤਾਂ ਇਨ੍ਹਾਂ ਵਿੱਚੋਂ 8 ਕਾਰਾਂ ਮਾਰੂਤੀ ਸੁਜ਼ੁਕੀ ਦੀਆਂ ਹੀ ਹਨ। ਛੇਵੇਂ ਸਥਾਨ 'ਤੇ ਹੁੰਡਾਈ ਦੀ ਗ੍ਰਾਂਡ ਆਈ10 9,403 ਯੂਨਿਟਸ ਨਾਲ ਤੇ ਸੱਤਵੇਂ ਸਥਾਨ 'ਤੇ ਹੁੰਡਾਈ ਵੈਨਿਊ 9,342 ਯੂਨਿਟਸ ਨਾਲ ਮੌਜੂਦ ਹੈ। ਹਾਲਾਂਕਿ ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਖ਼ਾਸ ਗੱਲ ਇਹ ਹੈ ਕਿ ਹੁੰਡਾਈ ਵੈਨਿਊ ਨੇ ਮਾਰੂਤੀ ਬ੍ਰੇਜ਼ਾ ਨੂੰ ਸਭ ਤੋਂ ਜ਼ਿਆਦਾ ਵਿਕਣ ਵਾਲੀ ਕੰਪੈਕਟ ਐਸਯੂਵੀ ਸੈਗਮੈਂਟ ਵਿੱਚ ਪਛਾੜ ਦਿੱਤਾ ਹੈ।
2/5

ਦੂਜੇ ਥਾਂ 'ਤੇ 12,444 ਯੂਨਿਟਸ ਨਾਲ ਮਾਰੂਤੀ ਸਵਿਫਟ ਮੌਜੂਦ ਹੈ। ਇਹ ਹੈਚਬੈਕ ਪੈਟਰੋਲ ਤੇ ਡੀਜ਼ਲ ਦੋਵਾਂ ਇੰਜਣ ਵਿਕਲਪ ਨਾਲ ਆਉਂਦੀ ਹੈ। ਤੀਜੇ ਥਾਂ 'ਤੇ ਵੈਗਨਆਰ ਹੈ ਜੋ ਭਾਰਤੀ ਪਰਿਵਾਰ ਦੀ ਸਭ ਤੋਂ ਪਸੰਦੀਦਾ ਕਾਰ ਮੰਨੀ ਜਾਂਦੀ ਹੈ। ਚੌਥੇ ਥਾਂ 'ਤੇ ਮਾਰੂਤੀ ਸੁਜ਼ੁਕੀ ਦੀ ਪ੍ਰੀਮੀਅਮ ਹੈਚਬੈਕ ਬਲੇਨੋ ਮੌਜੂਦ ਹੈ। ਅਗਸਤ ਮਹੀਨੇ ਇਸ ਦੀਆਂ 11,067 ਕਾਰਾਂ ਦੀ ਵਿਕਰੀ ਹੋਈ ਹੈ। ਪੰਜਵੇਂ ਸਥਾਨ 'ਤੇ ਮਾਰੂਤੀ ਦੀ ਆਲਟੋ ਦੇ 10,123 ਯੂਨਿਟਸ ਵਿਕੇ।
Published at : 10 Sep 2019 08:28 PM (IST)
Tags :
Maruti SuzukiView More






















