ਪੜਚੋਲ ਕਰੋ
(Source: ECI/ABP News)
ਸਰਪੰਚੀ ਦੇ ਮੈਦਾਨ ’ਚ ਉੱਤਰੀ 21ਆਂ ਸਾਲਾਂ ਦੀ LLB ਵਿਦਿਆਰਥਣ, 8ਵੀਂ ਪਾਸ ਬੀਬੀ ਨਾਲ ਲੜੇਗੀ ਚੋਣ

1/10

ਜਯੋਤੀ ਦੇ ਪਤੀ ਵਾਰਡ ਨੰਬਰ 5 ਤੋਂ ਪੰਚ ਚੁਣੇ ਜਾ ਚੁੱਕੇ ਹਨ। ਇਹ ਵਾਰਡ ਔਰਤਾਂ ਵਾਸਤੇ ਰਾਖਵਾਂ ਹੋ ਗਿਆ। ਇਸ ਲਈ ਜਯੋਤੀ ਚੋਣ ਲੜ ਰਹੀ ਹੈ।
2/10

ਸੱਤੋਵਾਲੀ ਛੋਟਾ ਜਿਹਾ ਪਿੰਡ ਹੈ ਜਿਸ ਵਿੱਚ ਮਹਿਜ਼ 60 ਘਰ ਅਤੇ 253 ਵੋਟਾਂ। ਪਿੰਡ ਚਰਚਾ ਵਿੱਚ ਇਸ ਕਰਕੇ ਹੈ ਕਿਉਂਕਿ ਫੌਜੀਆਂ ਦੇ ਘਰ ਦੀ 21 ਸਾਲਾਂ ਦੀ ਕੁੜੀ ਸਰਪੰਚ ਬਣ ਕੇ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਬੁਲੰਦ ਚਾਹੁੰਦੀ ਹੈ। ਹਾਲਾਂਕਿ ਇੰਦਰਪ੍ਰੀਤ ਐਲਐਲਬੀ ਦੇ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ।
3/10

ਇੰਦਰਪ੍ਰੀਤ ਦਾ ਮੁਕਾਬਲਾ ਵੀ ਮਹਿਲਾ ਨਾਲ ਹੀ ਹੈ। ਉਸ ਦਾ ਮੁਕਾਬਲਾ ਜੋਤੀ ਨਾਲ ਹੋਏਗਾ।
4/10

ਜਯੋਤੀ ਦੇ ਪਤੀ ਹਰਜਿੰਦਰਪਾਲ ਦਾ ਕਹਿਣਾ ਹੈ ਕਿ ਸਾਰਾ ਪਿੰਡ ਉਨ੍ਹਾਂ ਦੇ ਨਾਲ ਹੈ। ਉਹੀ ਇਹ ਚੋਣ ਜਿੱਤਣਗੇ ਅਤੇ ਜਿਹੜੇ ਪਿੰਡ ਦੇ ਕੰਮ ਬਾਕੀ ਹਨ, ਉਨ੍ਹਾਂ ਨੂੰ ਪੂਰਾ ਕਰਵਾਉਣਗੇ।
5/10

ਜੋਤੀ ਸਿਰਫ ਅੱਠ ਜਮਾਤਾਂ ਪੜ੍ਹੀ ਹੋਈ ਹੈ।
6/10

ਇੰਦਰਪ੍ਰੀਤ ਦਾ ਕਹਿਣਾ ਹੈ ਕਿ ਛੇ ਮਹੀਨੇ ਪਹਿਲਾਂ ਪਿੰਡ ਦੀ ਗਲੀ ਬਣੀ ਅਤੇ ਤਿੰਨ ਮਹੀਨੇ ਬਾਅਦ ਹੀ ਟੁੱਟ ਗਈ। ਇਹ ਉਸ ਨੇ ਇਸ ਨੂੰ ਭ੍ਰਿਸ਼ਟਾਚਾਰ ਦੱਸਿਆ।
7/10

ਉਹ ਇਸ ਖਿਲਾਫ ਲੜਾਈ ਲੜਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਪਿੰਡ ਵਿੱਚ ਹੀ ਰਹੀ ਹੈ ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੀ ਚੰਗੀ ਤਰਾਂ ਜਾਣਦੀ ਹੈ।
8/10

ਚੰਡੀਗੜ੍ਹ: ਇਸ ਵਾਰ ਸਰਪੰਚੀ ਦੀਆਂ ਚੋਣਾਂ ਸਬੰਧੀ ਨੌਜਵਾਨ ਪੀੜ੍ਹੀ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਜਲੰਧਰ ਦੇ ਪਿੰਡ ਸੱਤੋਵਾਲੀ ਵਿੱਚ ਫੌਜੀ ਪਰਿਵਾਰ ਦੀ 21 ਸਾਲਾਂ ਦੀ ਕੁੜੀ ਇੰਦਰਪ੍ਰੀਤ ਕੌਰ ਪਿੰਡ ਦੀ ਸਰਪੰਚ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਇੰਦਰਪ੍ਰੀਤ ਕੌਰ ਜਲੰਧਰ ਵਿੱਚ ਐਲਐਲਬੀ ਦੀ ਪੜ੍ਹਾਈ ਕਰ ਰਹੀ ਹੈ।
9/10

ਇੰਦਰਪ੍ਰੀਤ ਦੇ ਪਿਤਾ ਇੰਦਰਜੀਤ ਸਿੰਘ ਰਿਟਾਇਰਡ ਫੌਜੀ ਹਨ ਅਤੇ ਕਾਰਗਿਲ ਦੀ ਲੜਾਈ ਲੜ ਚੁੱਕੇ ਹਨ। ਇੱਕ ਵਾਰ ਪਿੰਡ ਦੇ ਪੰਚ ਵੀ ਰਹੇ। ਹੁਣ ਆਰਟੀਆਈ ਪਾ ਕੇ ਉਨ੍ਹਾਂ ਦੇ ਪਿੰਡ ਕਈ ਕੰਮਾਂ ਦਾ ਰਿਕਾਰਡ ਕਢਵਾਇਆ ਤਾਂ ਕਈ ਤਰਾਂ ਦੇ ਘਪਲੇ ਸਾਹਮਣੇ ਆਏ। ਉਹ ਕਹਿੰਦੇ ਹਨ ਕਿ ਸਾਰੇ ਭ੍ਰਿਸ਼ਟ ਬੰਦੇ ਚੋਣਾਂ ਲੜਦੇ ਹਨ, ਜਿਸ ਕਰਕੇ ਆਮ ਬੰਦੇ ਦਾ ਕੁਝ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੀਆਂ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ।
10/10

ਇੰਦਰਪ੍ਰੀਤ ਦੇ ਚੋਣ ਲੜਣ ਨੂੰ ਲੈ ਕੇ ਘਰ ਵਿੱਚ ਚੰਗਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦੀਆਂ ਔਰਤਾਂ ਨੂੰ ਕਾਫੀ ਖੁਸ਼ੀ ਹੈ ਕਿ ਉਨਾਂ ਦੀ ਬੱਚੀ ਸਮਾਜ ਲਈ ਕੁਝ ਕਰਨਾ ਚਾਹੁੰਦੀ ਹੈ। ਇਹ ਹੈ ਇੰਦਰਪ੍ਰੀਤ ਦੀ ਚਾਚੀ।
Published at : 28 Dec 2018 10:17 AM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਦੇਸ਼
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
