ਪੜਚੋਲ ਕਰੋ
ਮੌਸਮ ਵਿਭਾਗ ਨੇ ਕੀਤਾ ਚੌਕਸ, 14-15 ਨੂੰ ਰਹੋ ਸਾਵਧਾਨ
1/9

ਆਉਣ ਵਾਲੇ ਦਿਨਾਂ ’ਚ ਵੀ ਬਰਫ਼ਬਾਰੀ ਹੋਏਗੀ। ਇਸ ਨੂੰ ਵੇਖ ਕੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ 1990 ਦਾ ਰਿਕਾਰਡ ਟੁੱਟ ਸਕਦਾ ਹੈ। ਯਾਦ ਰਹੇ ਕਿ 1990 ਵਿੱਚ ਸ਼ਿਮਲਾ ’ਚ ਸਭ ਤੋਂ ਵੱਧ 151 ਸੈਂਟੀਮੀਟਰ ਤਕ ਬਰਫ਼ਬਾਰੀ ਹੋਈ ਸੀ।
2/9

ਮੌਸਮ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਸ਼ਿਮਲਾ ਵਿੱਚ ਫਰਵਰੀ ਦੇ ਮਹੀਨੇ 2007 ਤੋਂ ਬਾਅਦ ਬੀਤੀ 7 ਫਰਵਰੀ ਵਾਲੇ ਦਿਨ ਸਭ ਤੋਂ ਵੱਧ ਬਰਫ਼ਬਾਰੀ ਹੋਈ।
3/9

ਮੌਸਮ ਵਿੱਚ ਬਦਲਾਅ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਅੰਦਰ ਠੰਢ ਦਾ ਪ੍ਰਕੋਪ ਵਧ ਸਕਦਾ ਹੈ।
4/9

ਮਿਲੀ ਜਾਣਕਾਰੀ ਮੁਤਾਬਕ 14 ਤੇ 15 ਫਰਵਰੀ ਨੂੰ ਸੂਬੇ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਵੀ ਭਾਰੀ ਬਾਰਸ਼ ਤੇ ਗੜ੍ਹੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
5/9

ਪਹਾੜਾਂ ’ਤੇ ਬਰਫ਼ਬਾਰੀ ਹੋਣ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਵੀ ਠੰਢ ਦਾ ਕਹਿਰ ਵਰਸੇਗਾ।
6/9

ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਰਕੇ ਸੂਬੇ ਵਿੱਚ ਇੱਕ ਵਾਰ ਫਿਰ ਬਰਫ਼ਬਾਰੀ ਦੇ ਦੌਰ ਸ਼ੁਰੂ ਹੋਏਗਾ। 13 ਫਰਵਰੀ ਨੂੰ ਹੀ ਅਸਰ ਦਿੱਸਣਾ ਸ਼ੁਰੂ ਹੋ ਜਾਏਗਾ।
7/9

ਉਧਰ, ਹਿਮਾਚਲ ਪ੍ਰਦੇਸ਼ ਵਿੱਚ ਵੀ ਮੌਸਮ ਇੱਕ ਵਾਰ ਆਪਣਾ ਸਖ਼ਤ ਰੁਖ਼ ਦਿਖਾਏਗਾ। ਮੌਸਮ ਵਿਭਾਗ ਨੇ ਸੂਬੇ ਵਿੱਚ 14 ਤੇ 15 ਫਰਵਰੀ ਨੂੰ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ।
8/9

ਪੂਰੇ ਉੱਤਰੀ ਭਾਰਤ ਵਿੱਚ 14 ਤੇ 15 ਫਰਵਰੀ ਨੂੰ ਮੌਸਮ ਵਿਗੜਨ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਬਾਰਸ਼ ਨਾਲ ਗੜ੍ਹੇਮਾਰੀ ਹੋ ਸਕਦੀ ਹੈ।
9/9

ਚੰਡੀਗੜ੍ਹ: ਮੌਸਮ ਵਿਭਾਗ ਨੇ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ ਦਿਨਾਂ ਵਿੱਚ ਫਿਰ ਬਾਰਸ਼ ਤੇ ਗੜ੍ਹਮਾਰੀ ਹੋਏਗੀ।
Published at : 12 Feb 2019 02:03 PM (IST)
View More






















