ਪੜਚੋਲ ਕਰੋ
ਦਿੱਲੀ ਜਾਣ ਲਈ ਮਲਵਈਆਂ ਨੂੰ ਮਿਲੇਗੀ 'ਲਗ਼ਜ਼ਰੀ ਟਰੇਨ', ਕਿਰਾਇਆ ਘੱਟ ਤੇ ਸਹੂਲਤਾਂ ਵੱਧ
1/8

ਇਸ ਦੌਰਾਨ ਬੀਜੇਪੀ ਦੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਜੀਐਮ ਨੂੰ ਸ਼ਿਕਾਇਤ ਕੀਤੀ ਕਿ ਅੱਜ ਉਨ੍ਹਾਂ ਦੇ ਆਉਣ 'ਤੇ ਹੀ ਚੰਗੀ ਸਫਾਈ ਹੋਈ ਹੈ ਨਹੀਂ ਮੋਗਾ ਰੇਲਵੇ ਸਟੇਸ਼ਨ ਤੇ ਗੰਦਗੀ ਆਮ ਦੇਖਣ ਨੂੰ ਮਿਲਦੀ ਹੈ।
2/8

ਇਸ ਤੋਂ ਬਾਅਦ ਜੀਐਮ ਨੇ ਮੋਗਾ ਸਟੇਸ਼ਨ ਦਾ ਦੌਰਾ ਵੀ ਕੀਤਾ।
3/8

ਪਰ ਉੱਤਰ ਰੇਲਵੇ ਦੇ ਜੀਐਮ ਦੇ ਨਾਲ ਮੋਗਾ ਰੇਲਵੇ ਸਟੇਸ਼ਨ ਦੀ ਨਵੀਂ ਦਿੱਖ ਮਿਲ ਗਈ। ਇੱਕ ਦਿਨ ਲਈ ਮੋਗਾ ਦੇ ਰੇਲਵੇ ਸਟੇਸ਼ਨ ਨੂੰ ਰੇਲਵੇ ਵਿਭਾਗ ਦੇ ਕਰਮਚਾਰੀਆਂ ਨੇ ਲਾਗਏ ਭਾਂਤ-ਭਾਂਤ ਦੇ ਫੁੱਲਾਂ ਵਾਲੇ ਬੂਟੇ, ਪਾਰਕਿੰਗ ਦੀ ਸਫਾਈ ਕੀਤੀ ਅਤੇ ਸਟੇਸ਼ਨ 'ਤੇ ਗੰਦਗੀ ਦਾ ਨਾਮੋ ਨਿਸ਼ਾਨ ਨਹੀਂ ਦੇਖਣ ਨੂੰ ਮਿਲ ਰਿਹਾ ਸੀ।
4/8

ਜੀਐਮ ਨੇ ਰੇਲਵੇ ਕਰਮਚਾਰੀਆਂ ਨੂੰ ਸਟੇਸ਼ਨ ਸਾਫ ਰੱਖਣ ਦੀ ਹਦਾਇਤ ਦਿੱਤੀ ਤੇ ਫਿਰੋਜ਼ਪੁਰ ਵੱਲ ਰਵਾਨਾ ਹੋ ਗਏ।
5/8

ਹਫਤੇ 'ਚ ਸੋਮਵਾਰ ਤੇ ਸ਼ਨੀਵਾਰ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈਸ ਵਿੱਚ ਸਫ਼ਰ ਕਰਨਾ ਮਹਿੰਗਾ ਸੀ, ਜਿਸ ਕਾਰਨ ਸਵਾਰੀਆਂ ਦੇ ਗਿਣਤੀ ਵੀ ਘੱਟ ਸੀ।
6/8

ਅੱਜ ਉੱਤਰ ਰੇਲਵੇ ਦੇ ਜੀਐਮ ਟੀ.ਪੀ. ਸਿੰਘ ਨੇ ਇੱਥੋਂ ਦਾ ਦੌਰਾਨ ਕੀਤਾ ਤੇ ਕਿਹਾ ਕਿ ਇਸ ਰੇਲ ਗੱਡੀ ਨੂੰ ਜਨ-ਸ਼ਤਾਬਦੀ ਬਣਾ ਕੇ ਚਲਿਆ ਜਾ ਸਕਦਾ ਹੈ।
7/8

ਇਸ ਦਾ ਮਤਲਬ ਪੰਜਾਬ ਦੇ ਮਾਲਵੇ ਨੂੰ ਕੌਮੀ ਰਾਜਧਾਨੀ ਨਾਲ ਜੋੜਨ ਵਾਲੀ ਇਸ ਲਗ਼ਜ਼ਰੀ ਰੇਲ ਰਾਹੀਂ ਹੁਣ ਲੋਕ ਸਾਧਾਰਣ ਕਿਰਾਏ 'ਤੇ ਮੋਗਾ ਤੋਂ ਦਿੱਲੀ ਜਾ ਸਕਣਗੇ।
8/8

ਮੋਗਾ: ਹਫ਼ਤੇ ਵਿੱਚ ਦੋ ਵਾਰੀ ਦਿੱਲੀ ਜਾਣ ਵਾਲੀ ਸ਼ਤਾਬਦੀ ਐਕਸਪ੍ਰੈਸ ਨੂੰ ਹੁਣ ਜਨ-ਸ਼ਤਾਬਦੀ ਐਕਪ੍ਰੈਸ ਟਰੇਨ ਕੀਤਾ ਜਾ ਸਕਦਾ ਹੈ।
Published at : 04 Jan 2019 09:24 PM (IST)
Tags :
MogaView More






















