ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਵਾਸੀ 2006 ਤੋਂ ਹੀ ਸੀਵਰੇਜ ਦੇ ਪਾਣੀ ਦਾ ਬਿੱਲ ਭਰ ਰਹੇ ਹਨ ਜਦਕਿ ਤਤਕਾਲੀ ਸਰਕਾਰ ਨੇ 5 ਮਰਲੇ ਤਕ ਦੇ ਘਰਾਂ ਦੇ ਬਿੱਲ ਮਾਫ ਕਰ ਦਿੱਤੇ ਸੀ। ਇੱਥੋਂ ਤਕ ਕਿ ਜੇ ਬਿੱਲ ਲੇਟ ਹੋ ਜਾਏ ਤਾਂ ਲੋਕਾਂ ਕੋਲੋਂ ਇਸ ਦਾ ਜ਼ੁਰਮਾਨਾ ਵੀ ਵਸੂਲਿਆ ਜਾਂਦਾ ਹੈ। ਕਿਸੇ-ਕਿਸੇ ਦਾ ਤਾਂ ਪਾਣੀ ਦਾ ਕੁਨੈਕਸ਼ਨ ਹੀ ਕੱਟ ਦਿੱਤਾ ਗਿਆ ਹੈ।