ਅਚਾਨਕ ਜ਼ੋਰਦਾਰ ਧਮਾਕਾ ਹੋਇਆ ਤੇ ਅੰਦਰੋਂ ਚੀਕਾਂ ਸੁਣਾਈ ਦਿੱਤੀਆਂ। ਉਨ੍ਹਾਂ ਉੱਠ ਕੇ ਆਪਣੇ ਪੁੱਤਰ ਮਨਪ੍ਰੀਤ ਨੂੰ ਆਵਾਜ਼ ਦਿੱਤੀ ਤੇ ਬੜੀ ਮੁਸ਼ਕਲ ਨਾਲ ਦਰਵਾਜ਼ਾ ਭੰਨ੍ਹ ਕੇ ਅੰਦਰ ਗਏ। ਅੰਦਰ ਵੇਖਿਆ ਤਾਂ ਛੱਤ ਡਿੱਗੀ ਹੋਈ ਸੀ ਤੇ ਦੋਵੇਂ ਜਣੇ ਮਲਬੇ ਹੇਠਾਂ ਦੱਬ ਗਏ ਸੀ।