ਪੜਚੋਲ ਕਰੋ
ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਅੰਮ੍ਰਿਤਸਰ 'ਚ ਸੁਰੱਖਿਆ ਸਖ਼ਤ, ਨੌਜਵਾਨਾਂ ਤੋਂ ਗ੍ਰਨੇਡ ਬਰਾਮਦ
1/5

ਅੰਮ੍ਰਿਤਸਰ: 6 ਜੂਨ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ 35ਵੀਂ ਬਰਸੀ ਤੋਂ ਪਹਿਲਾਂ ਸ਼ਹਿਰ ਵਿੱਚ ਸੁਰੱਖਿਆ ਦੇ ਇੰਤਜ਼ਾਮ ਸਖ਼ਤ ਕਰ ਦਿੱਤੇ ਹਨ।
2/5

ਇਸ ਵਾਰ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰਨ ਦੇ ਦਾਅਵੇ ਕੀਤੇ ਹਨ।
3/5

ਉੱਧਰ, ਸਾਕਾ ਨੀਲਾ ਤਾਰਾ ਦੀ ਪਿਛਲੀ ਬਰਸੀ ਤੋਂ ਪਹਿਲਾਂ ਸ਼ਹਿਰ ਵਿੱਚ ਕਾਂਗਰਸੀ ਕੌਂਸਲਰ ਦਾ ਕਤਲ ਹੋ ਗਿਆ ਸੀ।
4/5

ਨਵੰਬਰ 2018 ਵਿੱਚ ਅਜਿਹੇ ਹੀ ਹੈਂਡ ਗ੍ਰਨੇਡ ਨਾਲ ਨਿਰੰਕਾਰੀ ਭਵਨ 'ਤੇ ਹਮਲਾ ਹੋਇਆ ਸੀ, ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ ਅਤੇ 10 ਤੋਂ ਵੱਧ ਜ਼ਖ਼ਮੀ ਹੋ ਗਏ ਸਨ।
5/5

ਇਸੇ ਸਖ਼ਤਾਈ ਵਿੱਚ ਅੱਜ ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਦੀ ਪੁਲਿਸ ਵੱਲੋਂ ਲਾਏ ਨਾਕੇ ਤੋਂ ਦੋ ਨੌਜਵਾਨਾਂ ਤੋਂ ਹੱਥਗੋਲਾ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਨੌਜਵਾਨ ਭੱਜਣ ਵਿੱਚ ਕਾਮਯਾਬ ਰਹੇ ਹਨ ਪਰ ਸੂਤਰਾਂ ਮੁਤਾਬਕ ਪੁਲਿਸ ਨੇ ਉਨ੍ਹਾਂ ਦਾ ਗ੍ਰਨੇਡ ਜ਼ਬਤ ਕਰ ਲਿਆ। ਪੁਲਿਸ ਇਸ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦੇ ਰਹੀ।
Published at : 02 Jun 2019 03:34 PM (IST)
View More






















