ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਚੰਡੀਗੜ੍ਹ ਦੇ ਮੋਹ 'ਚ ਰੰਗੀ ਕਿਰਨ ਖੇਰ ਨੇ ਕਿਹਾ ਮੁਹਾਲੀ ਨੂੰ ਜਾਣਦਾ ਹੀ ਕੌਣ?
ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਕਿਰਨ ਖੇਰ ਨੇ ਇੱਕ ਵਾਰ ਫੇਰ ਆਪਣੇ ਬਿਆਨ ਨਾਲ ਮੀਡੀਆ ‘ਚ ਸੁਰਖੀਆਂ ਬਣਾ ਲਈਆਂ ਹਨ। ਇਸ ਵਾਰ ਮੈਡਮ ਨੇ ਮੁਹਾਲੀ ਏਅਰਪੋਰਟ ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਜਾਣਦਾ ਹੀ ਕੌਣ ਹੈ?
![ਚੰਡੀਗੜ੍ਹ ਦੇ ਮੋਹ 'ਚ ਰੰਗੀ ਕਿਰਨ ਖੇਰ ਨੇ ਕਿਹਾ ਮੁਹਾਲੀ ਨੂੰ ਜਾਣਦਾ ਹੀ ਕੌਣ? who knew Mohali said Kiran Kher ਚੰਡੀਗੜ੍ਹ ਦੇ ਮੋਹ 'ਚ ਰੰਗੀ ਕਿਰਨ ਖੇਰ ਨੇ ਕਿਹਾ ਮੁਹਾਲੀ ਨੂੰ ਜਾਣਦਾ ਹੀ ਕੌਣ?](https://static.abplive.com/wp-content/uploads/sites/5/2019/12/23125258/KIRAN-KHER.jpg?impolicy=abp_cdn&imwidth=1200&height=675)
ਚੰਡੀਗੜ੍ਹ: ਚੰਡੀਗੜ੍ਹ ਤੋਂ ਬੀਜੇਪੀ ਸਾਂਸਦ ਕਿਰਨ ਖੇਰ ਨੇ ਇੱਕ ਵਾਰ ਫੇਰ ਆਪਣੇ ਬਿਆਨ ਨਾਲ ਮੀਡੀਆ ‘ਚ ਸੁਰਖੀਆਂ ਬਣਾ ਲਈਆਂ ਹਨ। ਇਸ ਵਾਰ ਮੈਡਮ ਨੇ ਮੁਹਾਲੀ ਏਅਰਪੋਰਟ ਨੂੰ ਲੈ ਕੇ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਹਾਲੀ ਨੂੰ ਜਾਣਦਾ ਹੀ ਕੌਣ ਹੈ?
ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਜ਼ਮੀਨ ਪੰਜਾਬ ਦੀ ਹੈ ਤਾਂ ਇਸ ਦਾ ਮਤਲਬ ਏਅਰਪੋਰਟ ਦੇ ਨਾਂ ਵਿੱਚੋਂ ਚੰਡੀਗੜ੍ਹ ਹਟਾ ਦਿਓਗੇ। ਉਨ੍ਹਾਂ ਅੱਗੇ ਕਿਹਾ ਕਿ ਮੁਹਾਲੀ ਦਾ ਲੋਕਾਂ ਨੂੰ ਪਤਾ ਹੀ ਨਹੀਂ, ਹੁਣ ਜੇਕਰ ਲੋਕ ਟਿਕਟ ਬੁੱਕ ਕਰਨਗੇ ਤਾਂ ਮੁਹਾਲੀ ਉਨ੍ਹਾਂ ਨੂੰ ਸਮਝ ਹੀ ਨਹੀਂ ਆਵੇਗਾ। ਦੁਨੀਆ ਦੇ ਲੋਕ ਚੰਡੀਗੜ੍ਹ ਆਉਂਦੇ ਹਨ ਤੇ ਚੰਡੀਗੜ੍ਹ ਨੂੰ ਹੀ ਜਾਣਦੇ ਹਨ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਏਅਰਪੋਰਟ ਦੇ ਨਾਂ ‘ਚ ਚੰਡੀਗੜ੍ਹ ਨਾ ਹੋਣਾ ਹਲਕਾ ਲੱਗੇਗਾ ਤੇ ਇਸ ਦਾ ਨਾਂ ਚੰਡੀਗੜ੍ਹ ਏਅਰਪੋਰਟ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ‘ਚ ਖੁਦ ਨਹੀਂ ਪਵਾਂਗੀ ਪਰ ਹਾਂ ਕੇਂਦਰੀ ਮੰਤਰੀ ਇਹ ਮੁੱਦਾ ਦੇਖਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਲੜਾਈ ‘ਚ ਹਰ ਵਾਰ ਚੰਡੀਗੜ੍ਹ ਨੂੰ ਖਿੱਚਣਾ ਚੰਗੀ ਗੱਲ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)