ਪੜਚੋਲ ਕਰੋ
ਬਾਦਲ ਦੇ B.Com ਪਾਸ ਪੋਤੇ ਨੂੰ ਪਿੰਡ ਦੇ 12ਵੀਂ ਪਾਸ ਕਿਸਾਨ ਨੇ ਹਰਾਇਆ
1/7

ਕਾਂਗਰਸੀ ਸਰਪੰਚ ਹੋਣ ਦੇ ਨਾਲ ਦੋਵੇਂ ਪਾਰਟੀਆਂ ਦੇ ਪੰਜ-ਪੰਜ ਨੁਮਾਇੰਦੇ ਪਿੰਡ ਦੀ ਪੰਚਾਇਤ ਚਲਾਉਣਗੇ। ਇਸ ਵਿੱਚ ਉਹ ਕਿੰਨੇ ਸਫਲ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਪੰਚਾਇਤ ਦਾ ਮੌਜੂਦਾ ਸਮੀਕਰਨ ਮਤੇ ਅੜਾਉਣ ਵਾਲਾ ਬਣ ਗਿਆ ਹੈ।
2/7

ਪਿੰਡ ਬਾਦਲ ’ਚ ਕੁੱਲ 2,919 ਵੋਟਰ ਹਨ। ਵੇਰਵਿਆਂ ਮੁਤਾਬਕ ਪਿੰਡ ਬਾਦਲ ਦੇ ਨੌਂ ਵਾਰਡਾਂ ਵਿੱਚੋਂ ਚਾਰ ਕਾਂਗਰਸੀ ਪੰਚ, ਤਿੰਨ ਅਕਾਲੀ ਦਲ ਦੇ ਪੰਚ ਜੇਤੂ ਰਹੇ ਹਨ। ਜਦਕਿ ਦੋ ਵਾਰਡਾਂ ’ਚ ਅਕਾਲੀ ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।
3/7

ਬਾਦਲ ਪਿੰਡ ਦੇ ਸਾਧਾਰਨ ਕਿਸਾਨ ਨੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਵਿੱਚ ਹੀ ਰਿਸ਼ਤੇ ਵਿੱਚੋਂ ਉਨ੍ਹਾਂ ਦੇ ਪੋਤਰੇ ਨੂੰ ਸਰਪੰਚੀ ਦੀ ਚੋਣ ਵਿੱਚ ਹਰਾ ਦਿੱਤਾ।
4/7

ਉਦੈਵੀਰ, ਮਰਹੂਮ ਨੰਬਰਦਾਰ ਮਹਿੰਦਰ ਸਿੰਘ ਢਿੱਲੋਂ ਦਾ ਪੋਤਰਾ ਹੈ ਤੇ ਵੱਡਾ ਸਰਮਾਏਦਾਰ ਅਤੇ ਦਿੱਲੀ ਤੋਂ ਬੀ.ਕਾਮ. ਪਾਸ ਹੈ, ਜਦਕਿ ਮੁੱਖਾ ਬਾਰਵ੍ਹੀਂ ਪਾਸ ਹੈ ਤੇ ਤਿੰਨ ਧੀਆਂ ਦਾ ਪਿਤਾ ਹੈ।
5/7

ਜ਼ਬਰਜੰਗ ਸਿੰਘ ਬਰਾੜ ਉਰਫ਼ ਮੁੱਖਾ ਨੇ ਉਦੈਵੀਰ ਸਿੰਘ ਢਿੱਲੋਂ ਨੂੰ 376 ਵੋਟਾਂ ਨਾਲ ਮਾਤ ਦੇ ਕੇ ਸਰਪੰਚੀ ਜਿੱਤੀ। ਬੇਸ਼ੱਕ ਕਾਂਗਰਸ ਨੇ ਸਰਪੰਚੀ ਜਿੱਤ ਲਈ ਹੈ ਪਰ 10 ਮੈਂਬਰੀ ਪੰਚਾਇਤ ਵਿੱਚ ਪੰਜ ਅਕਾਲੀ ਪੰਚਾਂ ਨੇ ਵੀ ਆਪਣੀ ਥਾਂ ਬਣਾਈ ਹੈ।
6/7

ਜ਼ਬਰਜੰਗ ਸਿੰਘ ਨੂੰ ਕਾਂਗਰਸੀ ਲੀਡਰ ਮਹੇਸ਼ਇੰਦਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਦੀ ਹਮਾਇਤ ਹਾਸਲ ਹੈ। ਉਸ ਦੀ ਜਿੱਤ ਦਾ ਵੱਡਾ ਕਾਰਨ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਤਾਲਮੇਲ ਦੱਸਿਆ ਜਾ ਰਿਹਾ ਹੈ। ਉਦੈਵੀਰ ਦੀ ਹਾਰ ਦਾ ਵੱਡਾ ਕਾਰਨ ਉਸ ਦਾ ਜ਼ਿਆਦਾਤਰ ਪਿੰਡ ਤੋਂ ਬਾਹਰ ਰਹਿਣਾ ਦੱਸਿਆ ਜਾ ਰਿਹਾ ਹੈ।
7/7

ਪਿੰਡ ਬਾਦਲ ਦੀ ਪੰਚਾਇਤ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਹੱਥੋਂ ਨਾਮੋਸ਼ੀਜਨਕ ਹਾਰ ਦੇਣ ਵਾਲਾ ਕੋਈ ਧਨਾਢ ਜਾਂ ਰਸੂਖਵਾਨ ਨਹੀਂ ਬਲਕਿ, ਸਾਢੇ ਤਿੰਨ ਏਕੜ ਜ਼ਮੀਨ ਦੇ ਮਾਲਕ ਤੇ ਨਿਮਨ ਕਿਸਾਨ ਜ਼ਬਰਜੰਗ ਸਿੰਘ ਹੈ।
Published at : 31 Dec 2018 06:25 PM (IST)
View More






















