ਪੜਚੋਲ ਕਰੋ

ਅੱਜ ਦਾ ਮੁੱਖਵਾਕ (4 ਅਗਸਤ 2022)

ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ।

ਸਲੋਕ ਮਃ ੩ ॥

ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥ ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥ ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥ ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥ ਮਃ ੩ ॥ ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥ ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥ ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥ ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥ ਪਉੜੀ ॥ ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥ ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥ ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥

ਵੀਰਵਾਰ, ੨੦ ਸਾਵਣ (ਸੰਮਤ ੫੫੪ ਨਾਨਕਸ਼ਾਹੀ) (ਅੰਗ : ੫੫੧)

ਪੰਜਾਬੀ ਵਿਆਖਿਆ:

ਸਲੋਕ ਮਃ ੩ ॥
 
ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਅਵਸਥਾ ਵਿਚ ਲਿਵ ਜੋੜ ਕੇ (ਭਾਵ, ਸਦਾ ਇਕਾਗਰ ਚਿੱਤ ਰਹਿ ਕੇ) ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ, ਤੇ ਹੇਠ ਉਪਰ (ਸਭ ਥਾਈਂ) ਵਿਆਪਕ ਹਰੀ ਨੂੰ ਹਿਰਦੇ ਵਿਚ ਪ੍ਰੋ ਕੇ ਚੜ੍ਹਦੀ ਕਲਾ ਵਿਚ (ਰਹਿ ਕੇ) ਸਦਾ ਸੱਚੇ ਦੀ ਸਿਫ਼ਤਿ-ਸਾਲਾਹ ਕਰਦੇ ਹਨ । ਧੁਰੋਂ ਹੀ ਕਰਤਾਰ ਨੇ (ਉਹਨਾਂ ਲਈ) ਬਖ਼ਸ਼ਸ਼ (ਦਾ ਫ਼ੁਰਮਾਨ) ਲਿਖ ਦਿੱਤਾ ਹੈ (ਇਸ ਕਰਕੇ) ਉਹਨਾਂ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਵੱਸਦਾ ਹੈ, ਹੇ ਨਾਨਕ! ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਵਿਚ ਮਿਲਾ ਲਿਆ ਹੈ ।੧। (ਜਦ ਤਾਈਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਨਾਹ ਭਿੱਜੇ ਤੇ ਪ੍ਰਭੂ ਦੀ ਬਖ਼ਸ਼ਸ਼ ਦਾ ਭਾਗੀ ਨਾਹ ਬਣੇ, ਤਦ ਤਾਈਂ) (ਚਾਹੇ) ਸਦਾ ਹਰ ਵੇਲੇ ਗੁਣ ਗਾਉਂਦਾ ਰਹੇ, (ਇਸ ਤਰ੍ਹਾਂ) ਕਹਿੰਦਿਆਂ ਤੇ ਕਥਦਿਆਂ ਹੱਥ ਨਹੀਂ ਮਿਲਦਾ, ਮੇਹਰ ਤੋਂ ਬਿਨਾ ਕਿਸੇ ਨੂੰ ਨਹੀਂ ਮਿਲਿਆ, ਕਈ ਰੋਂਦੇ ਕੁਰਲਾਉਂਦੇ ਮਰ ਗਏ ਹਨ । ਸਤਿਗੁਰੂ ਦੇ ਸ਼ਬਦ ਨਾਲ (ਹੀ) ਮਨ ਤੇ ਤਨ ਭਿੱਜਦਾ ਹੈ ਤੇ ਪ੍ਰਭੂ ਹਿਰਦੇ ਵਿਚ ਵੱਸਦਾ ਹੈ । ਹੇ ਨਾਨਕ! ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ, ਉਹ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾਂਦਾ ਹੈ ।੨। ਸਾਰੇ ਵੇਦ ਪੁਰਾਣ ਤੇ ਸ਼ਾਸਤ੍ਰ ਪ੍ਰਭੂ ਆਪ ਹੀ ਰਚਣ ਵਾਲਾ ਹੈ, ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ (ਸੁਣ ਕੇ) ਪ੍ਰਸੰਨ ਹੁੰਦਾ ਹੈ, ਹਰੀ ਆਪ ਹੀ ਬੈਠ ਕੇ (ਪੁਰਾਣ ਆਦਿਕ ਮਤ-ਅਨੁਸਾਰ) ਪੂਜਾ ਕਰਦਾ ਹੈ ਤੇ ਆਪ ਹੀ (ਹੋਰ) ਪਸਾਰਾ ਪਸਾਰਦਾ ਹੈ, ਆਪ ਹੀ ਸੰਸਾਰ ਵਿਚ ਖਚਿਤ ਹੋ ਰਿਹਾ ਹੈ ਤੇ ਆਪ ਹੀ ਏਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰੇ ਆਪਣਾ ਆਪਾ ਆਪ ਹੀ ਬਿਆਨ ਕਰਦਾ ਹੈ, ਪੁੰਨ ਭੀ ਆਪ ਹੀ ਕਰਾਉਂਦਾ ਹੈ, ਫੇਰ (ਪਾਪ) ਪੁੰਨ ਤੋਂ ਅਲੇਪ ਭੀ ਆਪ ਹੀ ਵਰਤਦਾ ਹੈ, ਆਪ ਹੀ ਪ੍ਰਭੂ ਸੁਖ ਦੁਖ ਦੇਂਦਾ ਹੈ ਅਤੇ ਆਪ ਹੀ ਮੇਹਰ ਕਰਦਾ ਹੈ ।੮।
ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Punjab News: ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Punjab News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਵੱਡਾ ਐਲਾਨ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Wheat Price in Punjab: ਕਣਕ ਨੇ ਕਰਵਾਈ ਕਿਸਾਨਾਂ ਦੀ ਬੱਲੇ-ਬੱਲੇ, ਝਾੜ ਦੇ ਨਾਲ ਹੀ ਰੇਟ ਵੀ ਮਾਰਨ ਲੱਗਾ ਝੜੱਪੇ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Jalandhar News: ਮੁਲਜ਼ਮਾਂ ਨੂੰ ਫੜਨ ਗਈ ਪੰਜਾਬ ਪੁਲਿਸ 'ਤੇ ਹਮਲਾ, ਨੌਜਵਾਨਾਂ ਨੇ ਵਰ੍ਹਾਈਆਂ ਇੱਟਾਂ, ਇਲਾਕੇ 'ਚ ਹੜਕੰਪ
Punjab News: ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
ਪੰਜਾਬ ਪੁਲਿਸ 'ਚ ਮੱਚੀ ਤਰਥੱਲੀ, ਜਾਣੋ ਕਿਵੇਂ ਲੋਕਾਂ ਨੂੰ ਡਰਾ ਪੈਸੇ ਵਸੂਲ ਰਿਹਾ ਸੀ DSP; ਪੜ੍ਹੋ ਪੂਰਾ ਮਾਮਲਾ...
Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਰਾਤੋਂ-ਰਾਤ ਚਮਕੀ ਕਿਸਮਤ, ਧਨ ਲਾਭ ਸਣੇ ਬਦਲਣਗੇ ਘਰ ਦੇ ਹਾਲਾਤ; ਜਾਣੋ ਕਿਵੇਂ ਸ਼ੁਭ ਸੰਯੋਗ ਨਾਲ ਖੁੱਲ੍ਹੇ ਬੰਦ ਰਸਤੇ...
ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਰਾਤੋਂ-ਰਾਤ ਚਮਕੀ ਕਿਸਮਤ, ਧਨ ਲਾਭ ਸਣੇ ਬਦਲਣਗੇ ਘਰ ਦੇ ਹਾਲਾਤ; ਜਾਣੋ ਕਿਵੇਂ ਸ਼ੁਭ ਸੰਯੋਗ ਨਾਲ ਖੁੱਲ੍ਹੇ ਬੰਦ ਰਸਤੇ...
Punjab News: DGP ਪੰਜਾਬ ਦੀ ਅਹਿਮ PC ਅੱਜ! ਸੂਬੇ 'ਚ 31 ਮਈ ਤੱਕ ਡੈੱਡਲਾਈਨ...ਪੁਲਿਸ ਵਿਭਾਗ 'ਚ ਤੇਜ਼ ਹੋਈ ਹਲਚਲ
Punjab News: DGP ਪੰਜਾਬ ਦੀ ਅਹਿਮ PC ਅੱਜ! ਸੂਬੇ 'ਚ 31 ਮਈ ਤੱਕ ਡੈੱਡਲਾਈਨ...ਪੁਲਿਸ ਵਿਭਾਗ 'ਚ ਤੇਜ਼ ਹੋਈ ਹਲਚਲ
Punjab News: ਮੋਬਾਈਲ 24 ਘੰਟੇ ਆਨ, ਛੁੱਟੀ ਵਾਲੇ ਦਿਨ ਵੀ...ਸਰਕਾਰ ਦਾ ਅਫਸਰਾਂ ਲਈ ਨਵਾਂ ਹੁਕਮ
Punjab News: ਮੋਬਾਈਲ 24 ਘੰਟੇ ਆਨ, ਛੁੱਟੀ ਵਾਲੇ ਦਿਨ ਵੀ...ਸਰਕਾਰ ਦਾ ਅਫਸਰਾਂ ਲਈ ਨਵਾਂ ਹੁਕਮ
Punjab News: ਅਸਮਾਨੋਂ ਵਰ੍ਹ ਰਹੀ ਅੱਗ ਵਿਚਾਲੇ ਪੰਜਾਬ ਵਾਸੀਆਂ ਨੂੰ ਝਟਕਾ, ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ...
ਅਸਮਾਨੋਂ ਵਰ੍ਹ ਰਹੀ ਅੱਗ ਵਿਚਾਲੇ ਪੰਜਾਬ ਵਾਸੀਆਂ ਨੂੰ ਝਟਕਾ, ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ...
Embed widget