ਪੜਚੋਲ ਕਰੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਮਾਰਚ 2025

Hukamnama Sahib:  ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ

Hukamnama Sahib:  ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥

ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ॥ ਰਹਾਉ॥ (ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩। ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧।

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Gold Silver Rate Today: ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
ਕੇਂਦਰ ਸਰਕਾਰ ਨੇ Blinkit ਦੀ 10 ਮਿੰਟ 'ਚ ਡਿਲੀਵਰੀ ਨੂੰ ਲੈਕੇ ਲਿਆ ਵੱਡਾ ਫੈਸਲਾ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Holiday Extended: ਚੰਡੀਗੜ੍ਹ ‘ਚ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ, ਹੁਣ 17 ਜਨਵਰੀ ਤੱਕ ਬੰਦ ਰਹਿਣਗੇ ਸਕੂਲ
Gold Silver Rate Today: ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
ਲੋਹੜੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, 15 ਹਜ਼ਾਰ ਤੱਕ ਵਧੇ ਰੇਟ; ਜਾਣੋ 10 ਗ੍ਰਾਮ ਸੋਨੇ ਤੇ 1 ਕਿਲੋ ਚਾਂਦੀ ਦੇ ਕਿੰਨੇ ਚੜ੍ਹੇ ਭਾਅ?
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!
United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!
IMD Warning: ਪੂਰੇ ਹਫ਼ਤੇ ਪਹਾੜਾਂ ‘ਤੇ ਬਰਫ਼, ਠੰਢੀਆਂ ਹਵਾਵਾਂ ਦਾ ਅਸਰ ਦਿੱਲੀ-ਯੂਪੀ, ਪੰਜਾਬ ਤੋਂ ਬਿਹਾਰ ਤੱਕ, IMD ਦੀ ਵੱਡੀ ਚੇਤਾਵਨੀ
IMD Warning: ਪੂਰੇ ਹਫ਼ਤੇ ਪਹਾੜਾਂ ‘ਤੇ ਬਰਫ਼, ਠੰਢੀਆਂ ਹਵਾਵਾਂ ਦਾ ਅਸਰ ਦਿੱਲੀ-ਯੂਪੀ, ਪੰਜਾਬ ਤੋਂ ਬਿਹਾਰ ਤੱਕ, IMD ਦੀ ਵੱਡੀ ਚੇਤਾਵਨੀ
ਸਰੀਰ ਹੀ ਨਹੀਂ ਤੁਹਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ Sugar, ਜਾਣੋ ਕਿਹੜੀਆਂ ਬਿਮਾਰੀਆਂ ਦਾ ਰਹਿੰਦਾ ਖਤਰਾ
ਸਰੀਰ ਹੀ ਨਹੀਂ ਤੁਹਾਡੇ ਦਿਮਾਗ 'ਤੇ ਵੀ ਅਸਰ ਪਾਉਂਦੀ Sugar, ਜਾਣੋ ਕਿਹੜੀਆਂ ਬਿਮਾਰੀਆਂ ਦਾ ਰਹਿੰਦਾ ਖਤਰਾ
Punjab News: ਪੰਜਾਬ 'ਚ ਪੁਲਿਸ ਨਾਕੇ 'ਤੇ ਤਾਬੜਤੋੜ ਫਾਇਰਿੰਗ, ਗੋਲੀਆਂ ਦੀ ਆਵਾਜ਼ ਨਾਲ ਗੂੰਜਿਆ ਇਲਾਕਾ; ਇੱਕ ਦਾ ਐਨਕਾਊਂਟਰ...
ਪੰਜਾਬ 'ਚ ਪੁਲਿਸ ਨਾਕੇ 'ਤੇ ਤਾਬੜਤੋੜ ਫਾਇਰਿੰਗ, ਗੋਲੀਆਂ ਦੀ ਆਵਾਜ਼ ਨਾਲ ਗੂੰਜਿਆ ਇਲਾਕਾ; ਇੱਕ ਦਾ ਐਨਕਾਊਂਟਰ...
Vacation Extend: ਸ਼ੀਤ ਲਹਿਰ ਕਾਰਨ ਕਈ ਰਾਜਾਂ ਨੇ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਵਧਾਈਆਂ, ਹੁਣ 16 ਜਨਵਰੀ ਨੂੰ ਖੁੱਲ੍ਹਣਗੇ ਸਕੂਲ...ਕੀ ਪੰਜਾਬ 'ਚ ਵੱਧਣਗੀਆਂ?
Vacation Extend: ਸ਼ੀਤ ਲਹਿਰ ਕਾਰਨ ਕਈ ਰਾਜਾਂ ਨੇ ਆਪਣੀਆਂ ਸਰਦੀਆਂ ਦੀਆਂ ਛੁੱਟੀਆਂ ਵਧਾਈਆਂ, ਹੁਣ 16 ਜਨਵਰੀ ਨੂੰ ਖੁੱਲ੍ਹਣਗੇ ਸਕੂਲ...ਕੀ ਪੰਜਾਬ 'ਚ ਵੱਧਣਗੀਆਂ?
Embed widget