ਪੜਚੋਲ ਕਰੋ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (05-03-2024)

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਪਦਅਰਥ: ਜਰੀਐ = ਜਾਰੀਐ, ਸਾੜੀਦਾ ਹੈ। ਭਸਮ = ਸੁਆਹ। ਤਨੁ = ਸਰੀਰ। ਰਹੈ = (ਜੇ ਕਬਰ ਵਿਚ) ਟਿਕਿਆ ਰਹੇ। ਕਿਰਮ = ਕੀੜੇ। ਖਾਈ = ਖਾ ਜਾਂਦਾ ਹੈ। ਗਾਗਰਿ = ਘੜੇ ਵਿਚ। ਨੀਰੁ = ਪਾਣੀ। ਪਰਤੁ ਹੈ– ਪੈਂਦਾ ਹੈ (ਤੇ ਨਿਕਲ ਜਾਂਦਾ ਹੈ) । ਇਹੈ– ਇਹ ਹੀ। ਬਡਾਈ = ਮਹੱਤਤਾ, ਮਾਣ, ਫ਼ਖ਼ਰ।੧।ਫੂਲਿਆ ਫੂਲਿਆ = ਹੰਕਾਰ ਵਿਚ ਮੱਤਾ ਹੋਇਆ। ਮਾਸ = ਮਹੀਨੇ। ਉਰਧ ਮੁਖ = ਮੂੰਹ = ਭਾਰ, ਉਲਟਾ। ਸੋ ਦਿਨੁ = ਉਹ ਸਮਾ।੧।ਰਹਾਉ। ਮਧੁ = ਸ਼ਹਿਦ। ਸਠੋਰਿ = ਸਠੋਰ ਨੇ {skt. शठ = A rogue, a fool} ਮੂਰਖ ਨੇ, ਠੱਗ ਨੇ। ਜਿਉ...ਜੀਆ = ਜਿਉ ਮਾਖੀ ਰਸੁ ਜੋਰਿ ਜੋਰਿ ਮਧੁ ਕੀਆ, ਤਿਉ ਸਠੋਰਿ ਜੋਰਿ ਜੋਰਿ ਧਨੁ ਕੀਆ, ਜਿਵੇਂ ਮੱਖੀ ਨੇ ਫੁੱਲਾਂ ਦਾ ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕੀਤਾ (ਤੇ ਲੈ ਗਏ ਹੋਰ ਲੋਕ) , ਤਿਵੇਂ ਮੂਰਖ ਨੇ ਸਰਫ਼ੇ ਨਾਲ ਧਨ ਜੋੜਿਆ। ਲੇਹੁ ਲੇਹੁ = ਲਉ, ਲੈ ਚੱਲੋ। ਭੂਤੁ = ਗੁਜ਼ਰ ਚੁਕਿਆ ਪ੍ਰਾਣੀ, ਮੁਰਦਾ।੨।ਦੇਹੁਰੀ = ਘਰ ਦੀ ਬਾਹਰਲੀ ਦਲੀਜ਼। ਲਉ = ਤੱਕ। ਬਰੀ ਨਾਰਿ = ਵਹੁਟੀ। ਸੰਗਿ ਭਈ = ਨਾਲ ਹੋਈ, ਨਾਲ ਗਈ। ਮਰਘਟ = ਮਸਾਣ। ਕੁਟੰਬੁ = ਪਰਵਾਰ। ਹੰਸੁ = ਆਤਮਾ।੩।ਕੂਆ = ਖੂਹ। ਕਾਲ ਗ੍ਰਸ ਕੂਆ = ਉਸ ਖੂਹ ਵਿਚ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ। ਆਪੁ = ਆਪਣੇ ਆਪ ਨੂੰ। ਨਲਨੀ = ਤੋਤੇ ਨੂੰ ਫੜਨ ਲਈ ਬਣਾਈ ਹੋਈ ਨਲਕੀ। ਭ੍ਰਮਿ = ਭਰਮ ਵਿਚ, ਡਰ ਵਿਚ, ਡੁੱਬਣ ਦੇ ਡਰ ਵਿਚ। ਸੂਆ = ਤੋਤਾ।੪।
ਅਰਥ: (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ।੧।ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।ਕਬੀਰ ਜੀ ਆਖਦੇ ਹਨ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।
 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
Embed widget