ਪੜਚੋਲ ਕਰੋ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (08-10-2023)

ਸਲੋਕੁ ਮਃ ੧ ॥ ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥

ਸਲੋਕੁ ਮਃ ੧ ॥ ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ ਸਚੇ ਤੇਰੇ ਲੋਅ ਸਚੇ ਆਕਾਰ ॥ ਸਚੇ ਤੇਰੇ ਕਰਣੇ ਸਰਬ ਬੀਚਾਰ ॥ ਸਚਾ ਤੇਰਾ ਅਮਰੁ ਸਚਾ ਦੀਬਾਣੁ ॥ ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ ਸਚਾ ਤੇਰਾ ਕਰਮੁ ਸਚਾ ਨੀਸਾਣੁ ॥ ਸਚੇ ਤੁਧੁ ਆਖਹਿ ਲਖ ਕਰੋੜਿ ॥ ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ ਨਾਨਕ ਸਚੁ ਧਿਆਇਨਿ ਸਚੁ ॥ ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥ {ਪੰਨਾ 463}
ਪਦ ਅਰਥ: ਸਚੇ = ਸਦਾ-ਥਿਰ ਰਹਿਣ ਵਾਲੇ। ਖੰਡ = ਟੁਕੜੇ, ਹਿੱਸੇ, ਸ੍ਰਿਸ਼ਟੀ ਦੇ ਹਿੱਸੇ। ਬ੍ਰਹਮੰਡ = ਸ੍ਰਿਸ਼ਟੀ, ਜਗਤ। ਲੋਅ = ਚੌਦਾਂ ਲੋਕ। ਆਕਾਰ = ਸਰੂਪ, ਸ਼ਕਲ, ਰੰਗ ਰੰਗ ਦੇ ਜੀਅ ਜੰਤ, ਪਦਾਰਥ ਆਦਿਕ ਜੋ ਦਿਖਾਈ ਦੇ ਰਹੇ ਹਨ। ਕਰਣੇ = ਕੰਮ। ਸਰਬ = ਸਾਰੇ। ਅਮਰੁ = ਹੁਕਮੁ, ਪਾਤਸ਼ਾਹੀ। ਦੀਬਾਣੁ = ਦੀਵਾਨ, ਕਚਹਿਰੀ, ਦਰਬਾਰ। ਨੀਸਾਣੁ = ਨਿਸ਼ਾਨ, ਜਲਵਾ, ਜ਼ਹੂਰ। ਕਰਮੁ = ਬਖ਼ਸ਼ਸ਼। ਸਚੇ = (ਉਹ ਜੀਵ) ਸੱਚੇ ਹਨ, ਸਦਾ-ਥਿਰ ਹਨ। ਸਚੈ = ਸੱਚੇ ਦੇ (ਵਿਚ) । ਤਾਣਿ = ਤਾਣ ਵਿਚ। ਸਚੈ ਜੋਰਿ = ਸੱਚੇ ਦੇ ਜੋਰ ਵਿਚ। ਸਚੇ ਪਾਤਿਸਾਹ = ਹੇ ਸੱਚੇ ਪਾਤਸ਼ਾਹ! ਕੁਦਰਤਿ = ਰਚਨਾ। ਮਰਿ = ਮਰ ਕੇ। ਮਰਿ ਜੰਮੇ = ਮਰ ਕੇ ਜੰਮੇ, ਭਾਵ, ਮਰਦੇ ਹਨ ਤੇ ਜੰਮਦੇ ਹਨ, ਜੰਮਣ ਮਰਨ ਦੇ ਗੇੜ ਵਿਚ ਪੈਂਦੇ ਹਨ। ਸੁ = ਉਹ ਜੀਵ। ਕਚੁ = ਨਿਕਚੁ ਨਿਰੋਲ ਕੱਚੇ।1।
ਅਰਥ: ਹੇ ਸੱਚੇ ਪਾਤਸ਼ਾਹ! ਤੇਰੇ (ਪੈਦਾ ਕੀਤੇ ਹੋਏ) ਖੰਡ ਤੇ ਬ੍ਰਹਿਮੰਡ ਸੱਚੇ ਹਨ (ਭਾਵ, ਖੰਡ ਤੇ ਬ੍ਰਹਿਮੰਡ ਸਾਜਣ ਵਾਲਾ ਤੇਰਾ ਇਹ ਸਿਲਸਿਲਾ ਸਦਾ ਲਈ ਅਟੱਲ ਹੈ) ।
ਤੇਰੇ (ਸਿਰਜੇ ਹੋਏ ਚੌਂਦਾਂ) ਲੋਕ ਤੇ (ਇਹ ਬੇਅੰਤ) ਆਕਾਰ ਭੀ ਸਦਾ-ਥਿਰ ਰਹਿਣ ਵਾਲੇ ਹਨ; ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ।
 
ਹੇ ਪਾਤਸ਼ਾਹ! ਤੇਰੀ ਪਾਤਸ਼ਾਹੀ ਤੇ ਤੇਰਾ ਦਰਬਾਰ ਅਟੱਲ ਹਨ, ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ। ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ (ਭਾਵ, ਇਹ ਬੇਅੰਤ ਪਦਾਰਥ ਜੋ ਤੂੰ ਜੀਆਂ ਨੂੰ ਦੇ ਰਿਹਾ ਹੈਂ) ਸਦਾ ਵਾਸਤੇ ਕਾਇਮ ਹੈ।
ਲੱਖਾਂ ਕਰੋੜਾਂ ਜੀਵ, ਜੋ ਤੈਨੂੰ ਸਿਮਰ ਰਹੇ ਹਨ, ਸੱਚੇ ਹਨ (ਭਾਵ, ਬੇਅੰਤ ਜੀਵਾਂ ਦਾ ਤੈਨੂੰ ਸਿਮਰਨਾ = ਇਹ ਭੀ ਤੇਰਾ ਇਕ ਅਜਿਹਾ ਚਲਾਇਆ ਹੋਇਆ ਕੰਮ ਹੈ ਜੋ ਸਦਾ ਲਈ ਥਿਰ ਹੈ) । (ਇਹ ਖੰਡ, ਬ੍ਰਹਿਮੰਡ, ਲੋਕ, ਆਕਾਰ, ਜੀਅ ਜੰਤ ਆਦਿਕ) ਸਾਰੇ ਹੀ ਸੱਚੇ ਹਰੀ ਦੇ ਤਾਣ ਤੇ ਜ਼ੋਰ ਵਿਚ ਹਨ (ਭਾਵ, ਇਹਨਾਂ ਸਭਨਾਂ ਦੀ ਹਸਤੀ, ਸਭਨਾਂ ਦਾ ਆਸਰਾ ਪ੍ਰਭੂ ਆਪ ਹੈ) ।
ਤੇਰੀ ਸਿਫ਼ਤਿ-ਸਾਲਾਹ ਕਰਨੀ ਤੇਰਾ ਇਕ ਅਟੱਲ ਸਿਲਸਿਲਾ ਹੈ; ਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ।
ਹੇ ਨਾਨਕ! ਜੋ ਜੀਵ ਉਸ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਉਹ ਭੀ ਉਸ ਦਾ ਰੂਪ ਹਨ; ਪਰ ਜੋ ਜੰਮਣ ਮਰਨ ਦੇ ਗੇੜ ਵਿਚ ਪਏ ਹਨ, ਉਹ (ਅਜੇ) ਬਿਲਕੁਲ ਕੱਚੇ ਹਨ (ਭਾਵ, ਉਸ ਅਸਲ ਜੋਤ ਦਾ ਰੂਪ ਨਹੀਂ ਹੋਏ) ।1।
ਕਈ ਮਤਾਂ ਵਾਲੇ ਇਹ ਖ਼ਿਆਲ ਕਰਦੇ ਹਨ ਕਿ ਜਗਤ ਅਸਲ ਵਿਚ ਕੁਝ ਨਹੀਂ ਹੈ। ਗੁਰੂ ਨਾਨਕ ਸਾਹਿਬ ਇਸ ਸਲੋਕ ਵਿਚ ਫ਼ੁਰਮਾਉਂਦੇ ਹਨ ਕਿ ਖੰਡਾਂ, ਬ੍ਰਹਿਮੰਡਾਂ ਆਦਿਕ ਵਾਲਾ ਇਹ ਸਾਰਾ ਸਿਲਸਲਾ ਭਰਮ ਰੂਪ ਨਹੀਂ ਹੈ; ਹਸਤੀ ਵਾਲੇ ਰੱਬ ਦਾ ਸੱਚ-ਮੁੱਚ ਇਹ ਹਸਤੀ ਵਾਲਾ ਹੀ ਪਸਾਰਾ ਹੈ। ਪਰ ਹੈ ਇਹ ਸਾਰੀ ਖੇਡ ਉਸ ਦੇ ਆਪਣੇ ਹੱਥ ਵਿਚ। ਸਮੁੱਚੇ ਤੌਰ ਤੇ ਇਹ ਸਾਰੀ ਕੁਦਰਤ ਉਸ ਦਾ ਇਕ ਅਟੱਲ ਪਰਬੰਧ ਹੈ, ਪਰ ਇਸ ਦੇ ਵਿਚ ਜੇ ਵਖੋ ਵਖਰੇ ਪਦਾਰਥ, ਜੀਆ ਜੰਤਾਂ ਦੇ ਸਰੀਰ ਆਦਿਕ ਲਈਏ ਤਾਂ ਇਹ ਨਾਸਵੰਤ ਹਨ। ਹਾਂ, ਜੋ ਉਸ ਨੂੰ ਸਿਮਰਦੇ ਹਨ, ਉਹ ਉਸ ਦਾ ਰੂਪ ਹੋ ਜਾਂਦੇ ਹਨ।
ਮਃ ੧ ॥ ਵਡੀ ਵਡਿਆਈ ਜਾ ਵਡਾ ਨਾਉ ॥ ਵਡੀ ਵਡਿਆਈ ਜਾ ਸਚੁ ਨਿਆਉ ॥ ਵਡੀ ਵਡਿਆਈ ਜਾ ਨਿਹਚਲ ਥਾਉ ॥ ਵਡੀ ਵਡਿਆਈ ਜਾਣੈ ਆਲਾਉ ॥ ਵਡੀ ਵਡਿਆਈ ਬੁਝੈ ਸਭਿ ਭਾਉ ॥ ਵਡੀ ਵਡਿਆਈ ਜਾ ਪੁਛਿ ਨ ਦਾਤਿ ॥ ਵਡੀ ਵਡਿਆਈ ਜਾ ਆਪੇ ਆਪਿ ॥ ਨਾਨਕ ਕਾਰ ਨ ਕਥਨੀ ਜਾਇ ॥ ਕੀਤਾ ਕਰਣਾ ਸਰਬ ਰਜਾਇ ॥੨॥ {ਪੰਨਾ 463}
ਪਦ ਅਰਥ: ਜਾ = ਜਿਸ ਦਾ, ਜਿਸ ਪ੍ਰਭੂ ਦਾ, ਕਿ ਉਸ ਪ੍ਰਭੂ ਦਾ। ਨਾਉ = ਨਾਮ, ਨਾਮਣਾ, ਜਸ। ਨਿਹਚਲ = ਅਚੱਲ, ਨਾ ਚੱਲਣ ਵਾਲਾ, ਅਬਿਨਾਸੀ। ਆਲਾਉ = ਅਲਾਪ, ਜੀਵਾਂ ਦੇ ਅਲਾਪ, ਜੀਵਾਂ ਦੇ ਬਚਨ, ਜੋ ਕੁਝ ਜੀਵ ਬੋਲਦੇ ਹਨ, ਜੀਆਂ ਦੀਆਂ ਅਰਦਾਸਾਂ। ਭਾਉ = ਵਲਵਲੇ, ਤਰੰਗ। ਜਾ = ਕਿ ਉਹ। ਪੁਛਿ = (ਕਿਸੇ ਨੂੰ) ਪੁੱਛ ਕੇ। ਆਪੇ ਆਪਿ = ਆਪ ਹੀ ਆਪ ਹੈ, ਭਾਵ, ਸੁਤੰਤਰ ਹੈ। ਕਾਰ = ਉਸ ਦਾ ਰਚਿਆ ਹੋਇਆ ਇਹ ਸਾਰਾ ਖੇਲ, ਉਸ ਦੀ ਕੁਦਰਤੀ ਕਲਾ। ਕੀਤਾ ਕਰਣਾ = ਉਸ ਦੀ ਰਚੀ ਹੋਈ ਸ੍ਰਿਸ਼ਟੀ। ਰਜਾਇ = ਰੱਬ ਦੇ ਹੁਕਮ ਵਿਚ।
ਅਰਥ: ਉਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ। ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਾਉਂ (ਸਦਾ) ਅਟੱਲ ਹੈ। ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ। ਪ੍ਰਭੂ ਦੀ ਇਹ ਇਕ ਬੜੀ ਵਡਿਆਈ ਹੈ ਕਿ ਉਹ ਸਾਰੇ ਜੀਵਾਂ ਦੀਆਂ ਅਰਦਾਸਾਂ ਨੂੰ ਜਾਣਦਾ ਹੈ ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ।
ਰੱਬ ਦੀ ਇਹ ਇਕ ਉੱਚੀ ਸਿਫ਼ਤ ਹੈ ਕਿ ਕਿਸੇ ਦੀ ਸਲਾਹ ਲੈ ਕੇ (ਜੀਵਾਂ ਨੂੰ) ਦਾਤਾਂ ਨਹੀਂ ਦੇ ਰਿਹਾ (ਆਪਣੇ ਆਪ ਬੇਅੰਤ ਦਾਤਾਂ ਬਖ਼ਸ਼ਦਾ ਹੈ) (ਕਿਉਂਕਿ) ਉਸ ਵਰਗਾ ਹੋਰ ਕੋਈ ਨਹੀਂ ਹੈ।
ਹੇ ਨਾਨਕ! ਰੱਬ ਦੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਸਾਰੀ ਰਚਨਾ ਉਸ ਆਪਣੇ ਹੁਕਮ ਵਿਚ ਰਚੀ ਹੈ।2।
ਮਹਲਾ ੨ ॥ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥ ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥ {ਪੰਨਾ 463}
ਪਦ ਅਰਥ: ਸਚੈ ਕੀ ਹੈ ਕੋਠੜੀ = ਸਦਾ ਕਾਇਮ ਰਹਿਣ ਵਾਲੇ ਰੱਬ ਦੀ ਥਾਂ ਹੈ। ਇਕਨ੍ਹ੍ਹਾ = ਕਈ ਜੀਵਾਂ ਨੂੰ। ਹੁਕਮਿ = ਆਪਣੇ ਹੁਕਮ ਅਨੁਸਾਰ। ਸਮਾਇ ਲਏ = ਆਪਣੇ ਵਿਚ ਸਮਾ ਲੈਂਦਾ ਹੈ। ਭਾਣੈ = ਆਪਣੀ ਰਜ਼ਾ ਅਨੁਸਾਰ। ਕਢਿ ਲਏ = (ਮਾਇਆ ਦੇ ਮੋਹ ਵਿਚੋਂ) ਕੱਢ ਲੈਂਦਾ ਹੈ। ਏਵ ਭਿ = ਏਸ ਤਰ੍ਹਾਂ ਭੀ, ਇਹ ਗੱਲ ਭੀ। ਆਖਿ ਨ ਜਾਪਈ = ਆਖੀ ਨਹੀਂ ਜਾ ਸਕਦੀ। ਜਿ = ਕਿ। ਕਿਸੈ = ਕਿਸ ਜੀਵ ਨੂੰ। ਆਣੈ ਰਾਸਿ = ਰਾਸ ਲਿਆਉਂਦਾ ਹੈ, ਸਿੱਧੇ ਰਾਹੇ ਪਾਉਂਦਾ ਹੈ, ਬੇੜਾ ਪਾਰ ਕਰਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਸਮਝ ਆਉਂਦੀ ਹੈ। ਜਾ ਕਉ = ਜਿਸ ਮਨੁੱਖ ਉੱਤੇ।3।
ਅਰਥ: ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ। ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ। ਕਈ ਜੀਵਾਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ।
ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ। ਹੇ ਨਾਨਕ! ਜਿਸ (ਵਡਭਾਗੀ) ਮਨੁੱਖ ਨੂੰ ਚਾਨਣ ਬਖ਼ਸ਼ਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਸਮਝ ਪੈ ਜਾਂਦੀ ਹੈ।3।
ਪਉੜੀ ॥ ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥ ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ ਲਿਖਿ ਨਾਵੈ ਧਰਮੁ ਬਹਾਲਿਆ ॥੨॥ {ਪੰਨਾ 463}
ਪਦ ਅਰਥ: ਜੀਅ ਉਪਾਇ ਕੈ = ਜੀਵਾਂ ਨੂੰ ਪੈਦਾ ਕਰ ਕੇ। ਧਰਮੁ = ਧਰਮ ਰਾਜ। ਲਿਖਿ ਨਾਵੈ = ਨਾਵਾਂ ਲਿਖਣ ਲਈ, ਜੀਆਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਲਈ। ਓਥੈ = ਉਸ ਧਰਮ-ਰਾਜ ਦੇ ਅੱਗੇ। ਨਿਬੜੈ = ਨਿਬੜਦੀ ਹੈ। ਚੁਣਿ = ਚੁਣ ਕੇ। ਜਜਮਾਲਿਆ = ਜਜ਼ਾਮੀ ਜੀਵ, ਕੋਹੜੇ ਜੀਵ, ਗੰਦੇ ਜੀਵ, ਮੰਦ-ਕਰਮੀ ਜੀਵ। ਸਚੇ ਹੀ ਸਚਿ = ਨਿਰੋਲ ਸੱਚ ਹੀ ਰਾਹੀਂ, ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ।
ਥਾਉ ਨ ਪਾਇਨਿ = ਥਾਂ ਨਹੀਂ ਪਾਂਦੇ। ਮੁਹ ਕਾਲ੍ਹ੍ਹੈ– ਮੂੰਹ ਕਾਲੇ ਨਾਲ, ਮੂੰਹ ਕਾਲਾ ਕਰ ਕੇ। ਦੋਜਕਿ = ਦੋਜ਼ਕ ਵਿਚ। ਚਾਲਿਆ = ਧੱਕੇ ਜਾਂਦੇ ਹਨ, ਪਾਏ ਜਾਂਦੇ ਹਨ। ਤੇਰੈ ਨਾਇ = ਤੇਰੇ ਨਾਮ ਵਿਚ। ਜਿਣਿ = ਜਿੱਤ ਕੇ। ਹਾਰਿ = (ਬਾਜ਼ੀ) ਹਾਰ ਕੇ। ਸਿ = ਉਹ ਮਨੁੱਖ। ਠਗਣ ਵਾਲਿਆ = ਠੱਗਣ ਵਾਲੇ ਮਨੁੱਖ, ਵਲ-ਫਰੇਬ ਕਰਨ ਵਾਲੇ ਮਨੁੱਖ।2।
ਅਰਥ: ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ।
ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ। ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ।
(ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ। (ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ।2।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ
Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
Wedding season: ਵਿਆਹਾਂ 'ਤੇ ਖਰਚੇ ਤੋੜ ਰਹੇ ਰਿਕਾਰਡ, ਡੇਢ ਮਹੀਨੇ 'ਚ ਹੀ ਉੱਡਣਗੇ 4.25 ਲੱਖ ਕਰੋੜ ਰੁਪਏ
Wedding season: ਵਿਆਹਾਂ 'ਤੇ ਖਰਚੇ ਤੋੜ ਰਹੇ ਰਿਕਾਰਡ, ਡੇਢ ਮਹੀਨੇ 'ਚ ਹੀ ਉੱਡਣਗੇ 4.25 ਲੱਖ ਕਰੋੜ ਰੁਪਏ
Advertisement
ABP Premium

ਵੀਡੀਓਜ਼

Panchayat Election |20 ਅਕਤੂਬਰ ਤੋਂ ਪਹਿਲਾਂ ਹੋਣਗੀਆਂ Panchayat Election ! ਸਰਕਾਰ ਵਲੋਂ Notification ਜਾਰੀ !CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ
Punjab Panchayat Election: ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ 'ਚ ਉਬਾਲ, ਮੀਟਿੰਗਾਂ ਤੇ ਜੋੜ-ਤੋੜ ਸ਼ੁਰੂ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਬਾਦਲਾਂ ਦੀਆਂ ਬੱਸਾਂ 'ਤੇ ਵੱਡਾ ਐਕਸ਼ਨ! ਪਰਮਿਟ ਹੋ ਗਏ ਰੱਦ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
Punjab News: ਸੋਸ਼ਲ ਮੀਡੀਆ 'ਤੇ ਖਾਲਿਸਤਾਨ ਪੱਖੀ ਪੋਸਟਾਂ ਪਾਉਣ ਵਾਲਿਆਂ ਦੀ ਖੈਰ ਨਹੀਂ! NIA ਨੇ ਕੱਸਿਆ ਸ਼ਿਕੰਜਾ
Wedding season: ਵਿਆਹਾਂ 'ਤੇ ਖਰਚੇ ਤੋੜ ਰਹੇ ਰਿਕਾਰਡ, ਡੇਢ ਮਹੀਨੇ 'ਚ ਹੀ ਉੱਡਣਗੇ 4.25 ਲੱਖ ਕਰੋੜ ਰੁਪਏ
Wedding season: ਵਿਆਹਾਂ 'ਤੇ ਖਰਚੇ ਤੋੜ ਰਹੇ ਰਿਕਾਰਡ, ਡੇਢ ਮਹੀਨੇ 'ਚ ਹੀ ਉੱਡਣਗੇ 4.25 ਲੱਖ ਕਰੋੜ ਰੁਪਏ
Mobile phones: ਪੈਂਟ ਦੀ ਜੇਬ 'ਚ ਮੋਬਾਈਲ ਫੋਨ ਰੱਖਣਾ ਕਿੰਨਾ ਖਤਰਨਾਕ? ਜਾਣੋ ਵਾਕਿਆ ਹੀ ਘਟਦੀ ਪ੍ਰਜਨਨ ਸ਼ਕਤੀ
Mobile phones: ਪੈਂਟ ਦੀ ਜੇਬ 'ਚ ਮੋਬਾਈਲ ਫੋਨ ਰੱਖਣਾ ਕਿੰਨਾ ਖਤਰਨਾਕ? ਜਾਣੋ ਵਾਕਿਆ ਹੀ ਘਟਦੀ ਪ੍ਰਜਨਨ ਸ਼ਕਤੀ
8th Pay Commission: ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਖਬਰ, ਇਹ ਹੈ ਤਾਜ਼ਾ ਅਪਡੇਟ'
8th Pay Commission: ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਖਬਰ, ਇਹ ਹੈ ਤਾਜ਼ਾ ਅਪਡੇਟ'
Heart Attack: ਨੌਜਵਾਨਾਂ ਨੂੰ ਕਿਉਂ ਹੋ ਰਹੇ ਸਟ੍ਰੋਕ? ਇੰਝ ਬਚਾਈ ਜਾ ਸਕਦੀ ਜਾਨ
Heart Attack: ਨੌਜਵਾਨਾਂ ਨੂੰ ਕਿਉਂ ਹੋ ਰਹੇ ਸਟ੍ਰੋਕ? ਇੰਝ ਬਚਾਈ ਜਾ ਸਕਦੀ ਜਾਨ
Punjab Breaking News Live 20 September 2024 : ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ
Punjab Breaking News Live 20 September 2024 : ਕੈਪਟਨ ਦੀ ਸਰਕਾਰ 'ਚ ਮੰਤਰੀ ਰਹੇ ਰਾਣਾ ਸੋਢੀ ਖਿਲਾਫ਼ ਧੋਖਾਧੜੀ ਦੀ ਸ਼ਿਕਾਇਤ, ਦੋਆਬੇ 'ਚ ਕਿਸਾਨਾਂ ਨੇ ਸ਼ੂਗਰ ਮਿਲ ਨੂੰ ਹੀ ਜੜ੍ਹ ਦਿੱਤਾ ਤਾਲਾ, ਪੰਜਾਬ 'ਚ ਮੌਸਮ ਨੂੰ ਲੈਕੇ ਵੱਡੀ ਅਪਡੇਟ
Embed widget