Punjab News: ਬੱਚਿਆਂ ਨਾਲ ਦੀਵਾਲੀ ਮਨਾ ਨੇ SSP ਨੇ ਵੱਡਿਆਂ ਨੂੰ ਦਿੱਤਾ ਖ਼ਾਸ ਸੁਨੇਹਾ, ਕੁਦਰਤ ਨਾਲ ਜੋੜੋ ਆਪਣੀ ਟੁੱਟੀ ਸਾਂਝ
Diwali 2023: ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ ਨਾ ਕੇ ਪਟਾਖਿਆਂ ਦਾ। ਪਟਾਖਿਆਂ ਕਾਰਨ ਨਾ ਕੇਵਲ ਹਵਾ ਅਤੇ ਸ਼ੋਰ ਪ੍ਰਦੁਸਣ ਹੁੰਦਾ ਹੈ ਸਗੋਂ ਕਈ ਵਾਰ ਇੰਨਾਂ ਕਾਰਨ ਵਾਪਰਨ ਵਾਲੇ ਭਿਆਨਕ ਹਾਦਸੇ ਮਨੁੱਖੀ ਜਾਨਾਂ ਦੇ ਵੀ ਖੌਅ ਬਣ ਜਾਂਦੇ ਹਨ
Diwali 2023: ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਵੱਲੋਂ ਤਿਉਹਾਰਾਂ ਦੇ ਮੱਦੇ ਨਜ਼ਰ ਜਿੱਥੇ ਜ਼ਿਲ੍ਹੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋਂ ਪਰਾਲੀ ਨੂੰ ਨਾ ਸਾੜਨ ਅਤੇ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਹੀ ਆਈਕੋਨਿਕ ਸਕੂਲ ਦੇ ਬੱਚਿਆਂ ਵੱਲੋਂ ਦਫਤਰ ਸੀਨੀਅਰ ਕਪਤਾਨ ਪੁਲਿਸ ਮੁਕਤਸਰ ਸਾਹਿਬ ਵਿਖੇ ਆ ਕੇ ਐਸ.ਐਸ.ਪੀ ਜੀ ਨਾਲ ਗਰੀਨ ਦਿਵਾਲੀ ਮਨਾਈ ਗਈ। ਜਿੱਥੇ ਐਸ.ਐਸ.ਪੀ ਵੱਲੋਂ ਚਾਕਲੇਟ ਵੰਡ ਕੇ ਬੱਚਿਆਂ ਨਾਲ ਗਰੀਨ ਦਿਵਾਲੀ ਮਨਾ ਕੇ ਸਭ ਨੂੰ ਪ੍ਰਦੂਸ਼ਣ ਰਹਿਤ ਅਤੇ ਮਿਠਿਆਈਆਂ ਵੰਡ ਕੇ ਗਰੀਨ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਸਾਡੇ ਤਿਓਹਾਰ ਖੁਸ਼ੀਆ ਖੇੜਿਆਂ ਦਾ ਸ੍ਰੋਤ ਹੋਇਆ ਕਰਦੇ ਸਨ, ਪਰ ਵਕਤ ਦੇ ਨਾਲ-ਨਾਲ ਮਨੁੱਖ ਨੇ ਇੰਨਾਂ ਨੂੰ ਪ੍ਰਦੁਸ਼ਣ ਦੇ ਕਾਰਨ ਬਣਾ ਕੇ ਰੱਖ ਦਿੱਤਾ ਹੈ। ਉਨਾਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਨਾ ਕੇਵਲ ਵਾਤਾਵਰਨ ਗੰਦਲਾ ਹੋ ਰਿਹਾ ਹੈ ਸਗੋਂ ਮਨੁੱਖੀ ਮਨਾਂ ਨੂੰ ਸੱਚੀ ਖੁੱਸ਼ੀ ਨਹੀਂ ਮਿਲਦੀ ਹੈ ਅਤੇ ਤਿਓਹਾਰਾਂ ਦੀ ਵਿਰਾਸਤੀ ਦਿੱਖ ਹੀ ਵਿਗੜ ਗਈ ਹੈ।
ਐਸ.ਐਸ.ਪੀ. ਨੇ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਮਨੁੱਖ ਕੁਦਰਤ ਨਾਲ ਆਪਣੀ ਟੁੱਟੀ ਸਾਂਝ ਨੂੰ ਮੁੜ ਜੋੜੇ ਅਤੇ ਤਿਓਹਾਰਾਂ ਨੂੰ ਵਿਰਾਸਤੀ ਤਰੀਕੇ ਨਾਲ ਮਨਾਇਆ ਜਾਵੇ। ਉਨਾਂ ਕਿਹਾ ਕਿ ਜੇ ਅਸੀਂ ਆਪਣੀਆਂ ਵਿਰਾਸਤੀ ਤੰਦਾਂ ਨਾਲ ਜੁੜਾਂਗੇ ਤਾਂ ਕੁਦਰਤ ਨਾਲ ਸਾਡੀ ਨੇੜਤਾ ਆਪਣੇ ਆਪ ਹੀ ਹੋ ਜਾਵੇਗੀ।
ਉਨਾਂ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ ਨਾ ਕੇ ਪਟਾਖਿਆਂ ਦਾ। ਪਟਾਖਿਆਂ ਕਾਰਨ ਨਾ ਕੇਵਲ ਹਵਾ ਅਤੇ ਸ਼ੋਰ ਪ੍ਰਦੁਸਣ ਹੁੰਦਾ ਹੈ ਸਗੋਂ ਕਈ ਵਾਰ ਇੰਨਾਂ ਕਾਰਨ ਵਾਪਰਨ ਵਾਲੇ ਭਿਆਨਕ ਹਾਦਸੇ ਮਨੁੱਖੀ ਜਾਨਾਂ ਦੇ ਵੀ ਖੌਅ ਬਣ ਜਾਂਦੇ ਹਨ ਅਤੇ ਇਨ੍ਹਾਂ ਪਟਾਕਿਆ ਕਾਰਨ ਪੰਛੀਆਂ 'ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ।
ਇਸ ਮੌਕੇ ਐਸ.ਐਸ.ਪੀ. ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਮੌਕੇ ਅਪੀਲ ਕੀਤੀ ਕਿ ਉਹ ਦੀਵਾਲੀ ਨੂੰ ਪ੍ਰਦੁਸ਼ਨ ਮੁਕਤ ਤਰੀਕੇ ਨਾਲ ਮਨਾਉਣ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਪ੍ਰਦੁਸ਼ਣ ਮੁਕਤ ਰੱਖ ਸਕੀਏ ਅਤੇ ਸਾਡੇ ਮਨਾਂ ਵਿਚ ਚੰਗੇ ਵਿਚਾਰਾਂ ਦਾ ਚਾਣਨ ਫੈਲੇ।