ਇੰਝ ਮਨਾਇਆ ਜਾ ਰਿਹਾ ਮੁਸਲਮਾਨਾਂ ਦਾ ਪ੍ਰਸਿੱਧ ਤਿਉਹਾਰ ਈਦ ਏ ਮਿਲਦੁਨ ਨਬੀ
ਭਾਰਤ ਤੇ ਏਸ਼ੀਆ ਦੇ ਕਈ ਇਲਾਕਿਆਂ 'ਚ ਪੈਗੰਬਰ ਦੇ ਜਨਮ ਦਿਨ 'ਤੇ ਖਾਸ ਇੰਤਜ਼ਾਮ ਕੀਤਾ ਜਾਂਦਾ ਹੈ। ਮੁਸਲਮਾਨ ਜਲਸਾ ਜਲੂਸ ਕੱਡਦੇ ਹਨ ਤੇ ਘਰ ਸਜਾਉਂਦੇ ਹਨ। ਕੁਰਾਨ ਦੀ ਤਿਲਾਵਤ ਤੇ ਇਬਾਦਤ ਵੀ ਕੀਤੀ ਜਾਂਦੀ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਦੌਰਾਨ ਈਦ ਏ ਮਿਲਦੁਨ ਨਬੀ ਦਾ ਤਿਉਹਾਰ ਦੇਸ਼ ਤੇ ਦੁਨੀਆਂ ਚ ਮਨਾਇਆ ਜਾ ਰਿਹਾ ਹੈ। ਹਾਲਾਂਕਿ ਹਰ ਸਾਲ ਵਾਂਗ ਰੌਣਕ ਨਹੀਂ ਪਰ ਫਿਰ ਵੀ ਲੋਕ ਆਪਣੇ ਪੱਧਰ ਤੇ ਇਹ ਤਿਉਹਾਰ ਮਨਾ ਰਹੇ ਹਨ। ਇਸਲਾਮਿਕ ਕੈਲੰਡਰ ਦੇ ਤੀਜੇ ਮਹੀਨੇ ਰਬਿਉਲਅਵਲ ਦੀ 12 ਤਾਰੀਖ ਨੂੰ ਮਨਾਏ ਜਾਣ ਵਾਲੇ ਇਸ ਤਿਉਹਾਰ ਦੀ ਆਪਣੀ ਅਹਿਮੀਅਤ ਹੈ। ਇਸ ਦਿਨ ਆਖਰੀ ਨਬੀ ਤੇ ਪੈਗੰਬਰ ਹਜ਼ਰਤ ਮੋਹੰਮਦ ਸਾਹਿਬ ਦਾ ਜਨਮ ਹੋਇਆ ਸੀ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਜਸ਼ਨ ਮਨਾਉਂਦੇ ਹਨ, ਮਠਿਆਈਆਂ ਵੰਡਦੇ ਤੇ ਜਲੂਸ ਕੱਢਦੇ ਹਨ।
ਧੂਮਧਾਮ ਨਾਲ ਮਨਾਇਆ ਜਾਂਦਾ ਈਦ-ਮਿਲਾਦੁਨ ਨਬੀ ਦਾ ਜਸ਼ਨ
ਭਾਰਤ ਤੇ ਏਸ਼ੀਆ ਦੇ ਕਈ ਇਲਾਕਿਆਂ 'ਚ ਪੈਗੰਬਰ ਦੇ ਜਨਮ ਦਿਨ 'ਤੇ ਖਾਸ ਇੰਤਜ਼ਾਮ ਕੀਤਾ ਜਾਂਦਾ ਹੈ। ਮੁਸਲਮਾਨ ਜਲਸਾ ਜਲੂਸ ਕੱਡਦੇ ਹਨ ਤੇ ਘਰ ਸਜਾਉਂਦੇ ਹਨ। ਕੁਰਾਨ ਦੀ ਤਿਲਾਵਤ ਤੇ ਇਬਾਦਤ ਵੀ ਕੀਤੀ ਜਾਂਦੀ ਹੈ। ਗਰੀਬਾਂ ਨੂੰ ਦਾਨ ਪੁੰਨ ਵੀ ਦਿੱਤਾ ਜਾਂਦਾ ਹੈ। ਜੰਮੂ-ਕਸ਼ਮੀਰ 'ਚ ਹਜਰਤ ਬਲ ਦਰਗਾਹ ਤੇ ਸਵੇਰ ਦੀ ਨਮਾਜ਼ ਤੋਂ ਬਾਅਦ ਪੈਗੰਬਰ ਦੇ ਮੋਹੰਮਦ ਦੇ ਅਵਸ਼ੇਸ਼ ਦਿਖਾਏ ਜਾਂਦੇ ਹਨ।
ਇਸ ਲਈ ਮਨਾਈ ਜਾਂਦੀ ਈਦ ਏ ਮਿਲਾਦੁਨ ਨਬੀ
ਈਦ ਏ ਮਿਲਾਦੁਨ ਨਬੀ ਇਸਲਾਮ ਦੇ ਇਤਿਹਾਸ ਦਾ ਸਭ ਤੋਂ ਅਹਿਮ ਦਿਨ ਮੰਨਿਆ ਜਾਂਦਾ ਹੈ। ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਇਸ ਤੀਜੇ ਮਹੀਨੇ ਦੇ 12ਵੇਂ ਦਿਨ ਹੋਇਆ ਸੀ। ਇਸ ਦਿਨ ਨੂੰ ਮਨਾਉਣ ਲਈ ਸ਼ੁਰੂਆਤ ਮਿਸਰ ਤੋਂ 11ਵੀਂਸਦੀ 'ਚ ਹੋਈ ਸੀ। ਫਾਤਿਮਿਦ ਵੰਸ਼ ਦੇ ਸੁਲਤਾਨਾਂ ਨੇ ਇਸ ਈਦ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਪੈਗੰਬਰ ਦੇ ਇਸ ਦੁਨੀਆਂ ਤੋਂ ਜਾਣ ਤੋਂ ਚਾਰ ਸਦੀਆਂ ਬਾਅਦ ਇਸ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਣ ਲੱਗਾ। ਇਸ ਮੌਕੇ 'ਤੇ ਲੋਕ ਰਾਤ ਭਰ ਜਾਗਦੇ ਹਨ ਤੇ ਮਸਜਿਦਾਂ 'ਚ ਪੈਗੰਬਰ ਵੱਲੋਂ ਦਿੱਤੀ ਗਈ ਕੁਰਾਨ ਅਤੇ ਦੀਨ ਦੀ ਰਾਤ ਭਰ ਜਾਗਦੇ ਹਨ ਤੇ ਮਸਜਿਦਾਂ 'ਚ ਪੈਗੰਬਰ ਵੱਲੋਂ ਦਿੱਤੀ ਗਈ ਕੁਰਾਨ ਅਤੇ ਦੀਨ ਦੀ ਤਾਲੀਮ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਦਿਨ ਮਸਜਿਦਾਂ 'ਚ ਤਕਰੀਰ ਕਰਕੇ ਪੈਗੰਬਰ ਦੇ ਦੱਸੇ ਜਾਣ ਵਾਲੇ ਰਸਤੇ 'ਤੇ ਅਤੇ ਆਦਰਸ਼ਾਂ 'ਤੇ ਚੱਲਣ ਦੀ ਸਲਾਹ ਦਿੱਤੀ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ