Good Friday 2023: ਪੂਰੀ ਦੁਨੀਆਂ 'ਚ ਮਨਾਇਆ ਜਾ ਰਿਹਾ 'ਗੁੱਡ ਫ੍ਰਾਇਡੇ', ਜਾਣੋ ਇਸ ਦਿਹਾੜੇ ਦਾ ਇਤਿਹਾਸ
ਅੱਜ ਪੂਰੀ ਦੁਨੀਆਂ 'ਚ ਈਸਟਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਈਸਟਰ ਨੂੰ ਗੁੱਡ ਫ੍ਰਾਇਡੇ ਦੇ ਤੀਜੇ ਦਿਨ ਬਾਅਦ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਟਕੇ ਹੋਏ ਲੋਕਾਂ ਨੂੰ ਰਾਹ ਦਿਖਾਉਣ ਲਈ ਜਿਸ ਦਿਨ ਪ੍ਰਭੂ ਈਸਾ ਮਸੀਹ ਵਾਪਸ ਪਰਤੇ ਸਨ
Good Friday 2023: ਅੱਜ ਪੂਰੀ ਦੁਨੀਆਂ 'ਚ ਈਸਟਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਈਸਟਰ ਨੂੰ ਗੁੱਡ ਫ੍ਰਾਇਡੇ ਦੇ ਤੀਜੇ ਦਿਨ ਬਾਅਦ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਟਕੇ ਹੋਏ ਲੋਕਾਂ ਨੂੰ ਰਾਹ ਦਿਖਾਉਣ ਲਈ ਜਿਸ ਦਿਨ ਪ੍ਰਭੂ ਈਸਾ ਮਸੀਹ ਵਾਪਸ ਪਰਤੇ ਸਨ, ਉਸ ਦਿਨ ਨੂੰ ਈਸਟਰ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਵਾਪਸ ਪਰਤਣ ਤੋਂ ਬਾਅਦ ਪ੍ਰਭੂ ਈਸਾ ਮਸੀਹ ਨੇ 40 ਦਿਨਾਂ ਤਕ ਆਪਣੇ ਭਗਤਾਂ ਵਿੱਚ ਰਹਿ ਕੇ ਉਪਦੇਸ਼ ਦਿੱਤੇ। ਇਸ ਦਿਨ ਪ੍ਰਭੂ ਈਸਾ ਮਸੀਹ ਮੁੜ ਜੀਵਤ ਹੋ ਉੱਠੇ ਸੀ।
ਮਾਨਤਾ ਹੈ ਕਿ ਪ੍ਰਭੂ ਈਸਾ ਮਸੀਹ ਆਪਣੇ ਸ਼ਰਧਾਲੂਆਂ ਲਈ ਵਾਪਸ ਪਰਤੇ ਸਨ। ਵਾਪਸ ਆਉਣ ਮਗਰੋਂ ਉਨ੍ਹਾਂ ਲੋਕਾਂ ਨੂੰ ਕਰੁਣਾ, ਦਯਾ ਤੇ ਮਾਫ ਕਰਨ ਦਾ ਉਪਦੇਸ਼ ਦਿੱਤਾ। ਪ੍ਰਭੂ ਈਸਾ ਮਸੀਹ ਨੇ ਉਨ੍ਹਾਂ ਲੋਕਾਂ ਨੂੰ ਵੀ ਮਾਫ ਕਰ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸਲੀਬ 'ਤੇ ਚੜ੍ਹਾਇਆ ਸੀ। ਈਸਟਰ ਦੇ ਦਿਨ ਉਨ੍ਹਾਂ ਮਾਫੀ ਦਾ ਉਪਦੇਸ਼ ਦੇ ਕੇ ਦੁਨੀਆਂ ਨੂੰ ਇਸ ਦੇ ਮਹੱਤਵ ਬਾਰੇ ਦੱਸਿਆ। ਇਸ ਦਿਨ ਅੰਡੇ ਨੂੰ ਇਕ ਸ਼ੁੱਭ ਪ੍ਰਤੀਕ ਦੇ ਤੌਰ 'ਤੇ ਦੇਖਿਆ ਜਾਂਦਾ ਹੈ।
ਈਸਟਰ ਦੀ ਸਟੋਰੀ
ਮਾਨਤਾਵਾਂ ਦੇ ਮੁਤਾਬਕ ਹਜ਼ਾਰਾਂ ਸਾਲ ਪਹਿਲਾਂ ਗੁੱਡ ਫਰਾਇਡੇ ਦੇ ਦਿਨ ਪ੍ਰਭੂ ਈਸਾ ਮਸੀਹ ਨੂੰ ਯਰੁਸ਼ਲਮ 'ਚ ਸਲੀਬ 'ਤੇ ਲਟਕਾਇਆ ਗਿਆ ਸੀ ਪਰ ਤੀਜੇ ਦਿਨ ਅਜਿਹਾ ਚਮਤਕਾਰ ਹੋਇਆ ਕਿ ਪ੍ਰਭੂ ਈਸਾ ਮਸੀਹ ਜਿਉਂਦੇ ਹੋ ਗਏ। ਆਪਣੇ ਪਿਆਰੇ ਸ਼ਰਧਾਲੂਆਂ ਨੂੰ ਉਪਦੇਸ਼ ਦੇਣ ਤੋਂ ਬਾਅਦ ਉਹ ਵਾਪਸ ਪਰਤ ਗਏ।
ਈਸਟਰ ਤਿਉਹਾਰ 40 ਦਿਨਾਂ ਤਕ ਮਨਾਇਆ ਜਾਂਦਾ ਹੈ ਪਰ ਅਧਿਕਾਰਤ ਤੌਰ 'ਤੇ ਇਸ ਨੂੰ 50 ਦਿਨ ਤਕ ਮਨਾਏ ਜਾਣ ਦੀ ਪਰੰਪਰਾ ਹੈ। ਈਸਟਰ ਤਿਉਹਾਰ ਤੋਂ ਪਹਿਲੇ ਹਫਤੇ ਨੂੰ ਈਸਟਰ ਹਫਤੇ ਦੇ ਤੌਰ 'ਤੇ ਮਨਾਉਂਦੇ ਹਨ। ਇਸ ਦਿਨ ਈਸਾਈ ਧਰਮ ਦੇ ਲੋਕ ਪ੍ਰਾਰਥਣਾ ਕਰਦੇ ਹਨ ਤੇ ਬਾਇਬਲ ਦਾ ਪਾਠ ਕਰਦੇ ਹਨ।
ਈਸਟਰ ਨੂੰ ਸਵੇਰੇ ਤੜਕੇ ਉੱਠ ਕੇ ਮਹਿਲਾਵਾਂ ਵੱਲੋਂ ਪੂਜਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਸਵੇਰ ਵੇਲੇ ਹੀ ਪ੍ਰਭੂ ਈਸਾ ਮੁੜ ਪ੍ਰਗਟ ਹੋਏ ਸਨ ਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮਰਿਆਮ ਮਗਦਲੀਨੀ ਨਾਂਅ ਦੀ ਇਕ ਮਹਿਲਾ ਨੇ ਦੇਖਣ ਤੋਂ ਬਾਅਦ ਹੋਰ ਮਹਿਲਾਵਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸ ਨੂੰ ਸਨਰਾਇਜ਼ ਸਰਵਿਸ ਕਹਿੰਦੇ ਹਨ।