ਖਾਲਸਾ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਧਰਮ ਦੀ ਖਾਤਰ ਕੁਰਬਾਨ ਕਰ ਦਿੱਤਾ ਸੀ ਪਰਿਵਾਰ
ਸਿੱਖਾਂ ਦੇ ਦਸਵੇਂ ਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 'ਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦਾ ਜੀਵਨ ਅਨਿਆਂ, ਅਧਰਮ, ਅੱਤਿਆਚਾਰ ਤੇ ਦਮਨ ਦੇ ਖਿਲਾਫ ਲੜਾਈ ਲੜਦਿਆਂ ਗੁਜ਼ਰਿਆ।
ਨਵੀਂ ਦਿੱਲੀ: ਸਿੱਖ ਧਰਮ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਸਿੱਖ ਭਾਈਚਾਰੇ ਦੇ ਲੋਕ ਇਸ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੀ ਰਾਜਧਾਨੀ ਪਟਨਾ 'ਚ ਹੋਇਆ ਸੀ। ਉਨ੍ਹਾਂ ਦਾ ਜੀਵਨ ਪਰਉਪਕਾਰ ਤੇ ਤਿਆਗ ਦੀ ਉਦਾਹਰਣ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸ਼ਾਂਤੀ, ਪ੍ਰੇਮ, ਏਕਤਾ ਤੇ ਸਮਾਨਤਾ ਦਾ ਪਾਠ ਪੜ੍ਹਾਇਆ।
ਸਿੱਖਾਂ ਦੇ ਦਸਵੇਂ ਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 'ਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਦਾ ਜੀਵਨ ਅਨਿਆਂ, ਅਧਰਮ, ਅੱਤਿਆਚਾਰ ਤੇ ਦਮਨ ਦੇ ਖਿਲਾਫ ਲੜਾਈ ਲੜਦਿਆਂ ਗੁਜ਼ਰਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਿੰਦਗੀ ਜਿਉਣ ਲਈ ਪੰਜ ਸਿਧਾਂਤ ਵੀ ਦੱਸੇ ਜਿੰਨ੍ਹਾਂ ਨੂੰ ਪੰਜ ਕਕਾਰ ਕਿਹਾ ਜਾਂਦਾ ਹੈ। ਪੰਜ ਕਕਾਰਾਂ 'ਚ ਇਹ ਪੰਜ ਚੀਜ਼ਾਂ ਆਉਂਦੀਆਂ ਹਨ ਜਿੰਨ੍ਹਾਂ ਨੂੰ ਖਾਲਸਾ ਸਿੱਖ ਦਾਰਨ ਕਰਦੇ ਹਨ। ਇਹ ਹਨ ਕੇਸ, ਕੜਾਸ ਕ੍ਰਿਪਾਨ, ਕੰਘਾ ਤੇ ਕਛਹਿਰਾ। ਇਨ੍ਹਾਂ ਪੰਜਾਂ ਦੇ ਬਿਨਾਂ ਖਾਲਸਾ ਵੇਸ ਪੂਰਣ ਨਹੀਂ ਮੰਨਿਆ ਜਾਂਦਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ