ਪੜਚੋਲ ਕਰੋ

Kar Seva: ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ’ਚ ਸਥਿਤ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੀ ਕਾਰ ਸੇਵਾ ਆਰੰਭ

Gurdwara Shaheed Bunga Sahib - ਧਾਮੀ ਨੇ ਕਿਹਾ ਕਿ ਕੌਮ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਕਰਨਾ ਕੌਮ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਦੀ ਸੇਵਾ ਦਮਦਮੀ ਟਕਸਾਲ ਦੇ

Amritsar -  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ’ਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਕਾਰਸੇਵਾ ਅੱਜ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ ਹੋਈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਹੈ। ਸੇਵਾ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਮਗਰੋਂ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਅਤੇ ਭਾਈ ਕਰਨੈਲ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।

ਇਸ ਮੌਕੇ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਮਾਣ-ਮਰਯਾਦਾ ਨੂੰ ਬਹਾਲ ਰੱਖਣ ਲਈ ਆਪਣੀ ਸ਼ਹਾਦਤ ਦਿੱਤੀ, ਜਿਸ ਦੀ ਯਾਦ ਵਿਚ ਸਥਿਤ ਇਹ ਅਸਥਾਨ ਸਿੱਖ ਕੌਮ ਲਈ ਬੇਹੱਦ ਸਤਿਕਾਰਤ ਹੈ। ਇਸ ਅਸਥਾਨ ਦੀ ਲੋੜ ਅਨੁਸਾਰ ਸੇਵਾ ਕਰਵਾ ਕੇ ਯਾਦਗਾਰ ਦੀ ਸੰਭਾਲ ਲਈ ਸ਼੍ਰੋਮਣੀ ਕਮੇਟੀ ਦਾ ਉੱਦਮ ਸ਼ਾਲਾਘਾਯੋਗ ਹੈ।

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੌਮ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਕਰਨਾ ਕੌਮ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਹੈ, ਇਸ ਦੀ ਲੋੜੀਂਦੀ ਮੁਰੰਮਤ ਦੇ ਨਾਲ-ਨਾਲ ਸੁੰਦਰੀਕਰਨ ਲਈ ਕਾਰਜ ਕਰਨਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਅਸਥਾਨ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਨੂੰ ਮੂਲ ਰੂਪ ਵਿਚ ਹੀ ਰੱਖਿਆ ਜਾਵੇਗਾ ਅਤੇ ਸਮੇਂ ਦੀ ਲੋੜ ਅਨੁਸਾਰ ਸੇਵਾ ਕਰਵਾਈ ਜਾਵੇਗੀ।

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਕਥਾਵਾਚਕ ਬਾਬਾ ਬੰਤਾ ਸਿੰਘ ਨੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਅਤੇ ਸੰਗਤਾਂ ਨੂੰ ਸੇਵਾ ਦੇ ਇਸ ਮਹਾਨ ਕਾਰਜ ਵਿਚ ਸਹਿਯੋਗੀ ਬਣਨ ਦੀ ਅਪੀਲ ਕੀਤੀ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸੇ ਦੌਰਾਨ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੀ ਸੇਵਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹੀ ਇਸ ਦੀ ਕਾਰਸੇਵਾ ਮੁਕੰਮਲ ਕੀਤੀ ਜਾਵੇਗੀ।

ਕਾਰ ਸੇਵਾ ਦੀ ਆਰੰਭਤਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਮੈਂਬਰ ਸ. ਗੁਰਨਾਮ ਸਿੰਘ ਜੱਸਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਹਰਪ੍ਰੀਤ ਸਿੰਘ ਰੋਡੇ, ਸ. ਕੇਵਲ ਸਿੰਘ ਬਾਦਲ, ਭਾਈ ਈਸ਼ਰ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਫੈਡਰੇਸ਼ਨ ਆਗੂ ਭਾਈ ਪਰਮਜੀਤ ਸਿੰਘ ਖਾਲਸਾ, ਸ. ਅਮਰਬੀਰ ਸਿੰਘ ਢੋਟ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਸੁਖਦੇਵ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਸੁਰਿੰਦਰ ਸਿੰਘ, ਗਿਆਨੀ ਅਮਰਬੀਰ ਸਿੰਘ, ਬਾਬਾ ਗੁਰਦੇਵ ਸਿੰਘ ਤਰਸਿੱਕੇ ਵਾਲੇ, ਬਾਬਾ ਧਰਮ ਸਿੰਘ, ਭਾਈ ਜਸਪਾਲ ਸਿੰਘ, ਬਾਬਾ ਚਰਨਦੀਪ ਸਿੰਘ, ਭਾਈ ਧੰਨਾ ਸਿੰਘ ਇੰਗਲੈਂਡ, ਭਾਈ ਬਲਵਿੰਦਰ ਸਿੰਘ ਚਹੇੜੂ, ਸ. ਗੁਰਨਾਮ ਸਿੰਘ ਯੂਕੇ, ਗਿਆਨੀ ਲਖਵਿੰਦਰ ਸਿੰਘ, ਭਾਈ ਬੋਹੜ ਸਿੰਘ, ਭਾਈ ਤਰਲੋਚਨ ਸਿੰਘ, ਬਾਬਾ ਨਿਰਵੈਲ ਸਿੰਘ, ਬਾਬਾ ਅਜੀਤ ਸਿੰਘ, ਗਿਆਨੀ ਪਰਵਿੰਦਰ ਸਿੰਘ ਬੁੱਟਰ, ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ. ਜਗਜੀਤ ਸਿੰਘ ਤੇ ਆਨਰੇਰੀ ਸਕੱਤਰ ਸ. ਸੁਖਜਿੰਦਰ ਸਿੰਘ ਪ੍ਰਿੰਸ ਆਦਿ ਮੌਜੂਦ ਸਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼
Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...
ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ
Zodiac Sign: ਇਨ੍ਹਾਂ 3 ਰਾਸ਼ੀ ਵਾਲਿਆਂ ਨੂੰ ਕਰੀਅਰ 'ਚ ਮਿਲੇਗੀ ਸਫਲਤਾ ਅਤੇ ਹੋਣਗੇ ਵਿੱਤੀ ਲਾਭ, ਜਾਣੋ ਕਿਵੇਂ ਕਿਸਮਤ ਦਏਗੀ ਸਾਥ? ਸਾਲ ਦਾ ਆਖਰੀ ਮਹੀਨਾ ਵਰਦਾਨੀ...
ਇਨ੍ਹਾਂ 3 ਰਾਸ਼ੀ ਵਾਲਿਆਂ ਨੂੰ ਕਰੀਅਰ 'ਚ ਮਿਲੇਗੀ ਸਫਲਤਾ ਅਤੇ ਹੋਣਗੇ ਵਿੱਤੀ ਲਾਭ, ਜਾਣੋ ਕਿਵੇਂ ਕਿਸਮਤ ਦਏਗੀ ਸਾਥ? ਸਾਲ ਦਾ ਆਖਰੀ ਮਹੀਨਾ ਵਰਦਾਨੀ...
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!
Embed widget