Karva Chauth: ਛੱਤ 'ਤੇ ਚੰਦ ਦੇਖਣ ਗਏ ਪਤੀ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ
Karva Chauth Khanna News: ਲਖਵਿੰਦਰ ਰਾਮ ਵੀ ਆਸਮਾਨ ਵੱਲ ਨਜ਼ਰਾਂ ਟਿਕਾ ਕੇ ਚੰਦ ਦੇ ਨਿਕਲਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਚੰਦ ਨਿਕਲੇ ਅਤੇ ਉਹ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਏ। ਗੱਲਾਂ ਕਰਦੇ ਕਰਦੇ ਲਖਵਿੰਦਰ ਰਾਮ
ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਮਣੇ ਪਤੀ ਦੀ ਮੌਤ ਹੋ ਗਈ। ਖੁਸ਼ੀਆਂ ਦਾ ਮਾਹੌਲ ਗਮੀ ਚ ਤਬਦੀਲ ਹੋ ਗਿਆ। ਇੱਕ ਸੁਹਾਗਣ ਨੇ ਆਪਣਾ ਸੁਹਾਗ ਗੁਆ ਲਿਆ। ਉਹ ਸੁਹਾਗ ਜਿਸਦੇ ਲਈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭੁੱਖੀ ਬੈਠੀ ਰਹੀ। ਜਦੋਂ ਚੰਦ ਨੂੰ ਦੇਖ ਕੇ ਪਤੀ ਕੋਲੋਂ ਪਾਣੀ ਪੀ ਕੇ ਵਰਤ ਖੋਲ੍ਹਣਾ ਸੀ ਤਾਂ ਉਸ ਸਮੇਂ ਪਤੀ ਦੀ ਮੌਤ ਹੋ ਗਈ। ਜਦੋਂ ਪਤੀ ਛੱਤ ਉਪਰ ਚੰਦ ਦੇਖ ਰਿਹਾ ਸੀ ਤਾਂ ਪੈਰ ਫਿਸਲਣ ਨਾਲ ਥੱਲੇ ਡਿੱਗ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ।
ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਵਿਖੇ ਇਹ ਘਟਨਾ ਵਾਪਰੀ। 42 ਸਾਲਾਂ ਦਾ ਲਖਵਿੰਦਰ ਰਾਮ ਜੋਕਿ ਮੂਲ ਰੂਪ ਤੋਂ ਬਿਹਾਰ ਦਾ ਵਸਨੀਕ ਸੀ ਅਤੇ ਖੰਨਾ ਵਿਖੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਅੰਦਰ ਰਹਿੰਦਾ ਸੀ। ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਚੰਦ ਨਿਕਲਣ ਦਾ ਸਮਾਂ ਸੀ। ਇਸੇ ਦੌਰਾਨ ਸਮੂਹ ਪਰਿਵਾਰ ਮਕਾਨ ਦੀ ਛੱਤ ਉਪਰ ਉਡੀਕ ਕਰ ਰਿਹਾ ਸੀ।
ਲਖਵਿੰਦਰ ਰਾਮ ਵੀ ਆਸਮਾਨ ਵੱਲ ਨਜ਼ਰਾਂ ਟਿਕਾ ਕੇ ਚੰਦ ਦੇ ਨਿਕਲਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਚੰਦ ਨਿਕਲੇ ਅਤੇ ਉਹ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਏ। ਗੱਲਾਂ ਕਰਦੇ ਕਰਦੇ ਲਖਵਿੰਦਰ ਰਾਮ ਛੱਤ ਤੋਂ ਥੱਲੇ ਆ ਡਿੱਗਿਆ। ਬਿਨ੍ਹਾਂ ਕਿਸੇ ਦੇਰੀ ਤੋਂ ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ।
ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਲੱਕੜੀ ਦੀ ਪੌੜੀ ਰਾਹੀਂ ਛੱਤ ਤੇ ਜਾ ਕੇ ਚੰਦ ਦੇਖ ਰਹੇ ਸੀ ਤਾਂ ਅਚਾਨਕ ਆਖਰੀ ਡੰਡੇ ਤੋਂ ਪੈਰ ਸਲਿੱਪ ਹੋ ਗਿਆ ਅਤੇ ਉਸਦੇ ਪਿਤਾ ਥੱਲੇ ਆ ਡਿੱਗੇ। ਜਿਸ ਨਾਲ ਮੌਤ ਹੋ ਗਈ। ਪਰਿਵਾਰ 'ਚ ਕਮਾਉਣ ਵਾਲੇ ਉਹ ਇਕੱਲੇ ਹੀ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial