ਪ੍ਰਸਿੱਧ ਕਥਾਵਾਚਕ ਨਿਰਮਲ ਸਿੰਘ ਭੌਰ ਦਾ ਹੋਇਆ ਦਿਹਾਂਤ, ਵਿਦੇਸ਼ 'ਚ ਲਏ ਆਖਰੀ ਸਾਹ
Nirmal Singh Bhor: ਪ੍ਰਸਿੱਧ ਕਥਾਵਾਚਕ ਅਤੇ ਪ੍ਰਚਾਰਕ ਗਿਆਨੀ ਨਿਰਮਲ ਸਿੰਘ ਭੌਰ ਦਾ ਅੱਜ ਅਮੀਰਕਾ ਵਿੱਚ ਦਿਹਾਂਤ ਹੋ ਗਿਆ ਹੈ।
Nirmal Singh Bhor: ਪ੍ਰਸਿੱਧ ਕਥਾਵਾਚਕ ਅਤੇ ਪ੍ਰਚਾਰਕ ਗਿਆਨੀ ਨਿਰਮਲ ਸਿੰਘ ਭੌਰ ਦਾ ਅੱਜ ਅਮੀਰਕਾ ਵਿੱਚ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਨਿਰਮਲ ਸਿੰਘ ਭੌਰ ਦੀ ਸਿਹਤ ਵਿਗੜ ਗਈ ਜਿਸ ਕਰਕੇ ਅਮਰੀਕਾ ਵਿੱਚ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨਿਰਮਲ ਸਿੰਘ ਭੌਰ ਨੇ ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੀ ਯਾਦ ਵਿੱਚ 20 ਤੋਂ 26 ਅਕਤੂਬਰ ਤੱਕ ਪਿੰਡ ਭੌਰ ਕਪੂਰਥਲਾ ਵਿੱਚ ਸਹਿਜ ਪਾਠ ਕਰਵਾਇਆ ਜਾਵੇਗਾ। ਨਿਰਮਲ ਸਿੰਘ ਭੌਰ ਦੇ ਦਿਹਾਂਤ ਕਰਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਉਨ੍ਹਾਂ ਦੇ ਵੱਡੇ ਪੁੱਤਰ ਜਸਵਿੰਦਰ ਸਿੰਘ ਭੌਰ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਉਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸੱਦੇ 'ਤੇ ਅਮਰੀਕਾ ਵਿਖੇ ਕਰਵਾਏ ਗਏ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਕਰਨ ਗਏ ਜਥੇ ਨਾਲ ਗਏ ਸੀ। 15 ਅਕਤੂਬਰ ਦੀ ਰਾਤ ਨੂੰ ਜਦੋਂ ਉਨ੍ਹਾਂ ਦੀ ਸਿਹਤ ਵਿਗੜੀ ਤਾਂ ਉਨ੍ਹਾਂ ਨੂੰ ਯੂਬਾ ਸਿਟੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ: Punjab Weather Update: ਪੰਜਾਬ ਅਤੇ ਚੰਡੀਗੜ੍ਹ 'ਚ ਵਧੀ ਸ਼ਾਮ ਦੀ ਠੰਢ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਉਨ੍ਹਾਂ ਦੀ ਮੌਤ 16 ਅਕਤੂਬਰ ਨੂੰ ਅਮਰੀਕਾ ਦੇ ਸਮੇਂ ਅਨੁਸਾਰ ਦੁਪਹਿਰ 1:55 ਵਜੇ ਹੋਈ ਅਤੇ ਯੂਬਾ ਸਿਟੀ ਅਮਰੀਕਾ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। ਅਮਰੀਕਾ ਵਿੱਚ 22 ਅਕਤੂਬਰ ਨੂੰ ਅੰਤਿਮ ਅਰਦਾਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਗੁਰਪ੍ਰੀਤ ਸਿੰਘ ਕਤਲਕਾਂਡ 'ਚ ਜੇਲ੍ਹ 'ਚ ਬੰਦ ਸੰਸਦ ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ ਨਾਮਜ਼ਦ