(Source: ECI/ABP News/ABP Majha)
Makar Sankranti 2023: ਕਿਉਂ ਮਨਾਈ ਜਾਂਦੀ ਮਕਰ ਸੰਕ੍ਰਾਂਤੀ? ਜਾਣੋ ਸੁਰਜ-ਸ਼ਨੀ ਨਾਲ ਜੁੜੀ ਇਹ ਦਿਲਚਸ਼ਪ ਕਹਾਣੀ
Makar Sankranti: ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਉੱਤਰਾਯਣ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ ਇਸ ਦਿਨ ਗ੍ਰਹਿਆਂ ਦੇ ਰਾਜਾ ਸੂਰਜ ਦੇਵ ਆਪਣੇ ਪੁੱਤਰ ਸ਼ਨੀ ਦੇਵ ਨੂੰ ਮਿਲਣ ਆਉਂਦੇ ਹਨ।
Makar Sankranti 2023 Date: ਮਕਰ ਸੰਕ੍ਰਾਂਤੀ ਦਾ ਤਿਉਹਾਰ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਮਕਰ ਸੰਕ੍ਰਾਂਤੀ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ। ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ, ਇਹ ਤਿਓਹਾਰ ਸਥਾਨਕ ਮਾਨਤਾਵਾਂ ਅਨੁਸਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਉੱਤਰਾਯਣ ਹੁੰਦਾ ਹੈ। ਇਸ ਦਿਨ ਦਾਨ ਅਤੇ ਦਕਸ਼ਿਣਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਦਾਨ ਕਰਨ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਹਨ। ਪੌਰਾਣਿਕ ਮਾਨਤਾਵਾਂ ਅਨੁਸਾਰ ਇਸ ਦਿਨ ਗ੍ਰਹਿਆਂ ਦੇ ਰਾਜਾ ਸੂਰਜ ਦੇਵ ਆਪਣੇ ਪੁੱਤਰ ਸ਼ਨੀ ਦੇਵ ਨੂੰ ਮਿਲਣ ਆਉਂਦੇ ਹਨ। ਆਓ ਜਾਣਦੇ ਹਾਂ ਸੂਰਜ-ਸ਼ਨੀ ਨਾਲ ਜੁੜੀ ਇਸ ਦਿਲਚਸਪ ਕਹਾਣੀ ਬਾਰੇ।
ਸੂਰਜ-ਸ਼ਨੀ ਨਾਲ ਸਬੰਧਤ ਪੌਰਾਣਿਕ ਕਹਾਣੀ
ਮਕਰ ਸੰਕ੍ਰਾਂਤੀ (Makar sakranti) ਨਾਲ ਸ਼ਨੀ ਦੇਵ ਅਤੇ ਸੂਰਜ ਦੇਵ ਦੀ ਇੱਕ ਮਿਥਿਹਾਸਕ ਕਹਾਣੀ ਜੁੜੀ ਹੋਈ ਹੈ। ਮਾਨਤਾਵਾਂ ਅਨੁਸਾਰ ਪਿਤਾ ਸੂਰਜ ਦੇਵ ਨਾਲ ਸ਼ਨੀ ਦੇਵ ਦੇ ਸਬੰਧ ਚੰਗੇ ਨਹੀਂ ਸਨ। ਸ਼ਨੀ ਦੇਵ ਅਤੇ ਸੂਰਜ ਦੇਵ ਦੀ ਇੱਕ ਦੂਜੇ ਦੇ ਨਾਲ ਨਹੀਂ ਬਣਦੀ ਸੀ । ਦੇਵੀ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਸੂਰਜ ਦੇਵ ਪਹਿਲੀ ਵਾਰ ਆਪਣੇ ਪੁੱਤਰ ਸ਼ਨੀ ਦੇਵ ਨੂੰ ਮਿਲਣ ਗਏ ਤਾਂ ਸ਼ਨੀ ਦੇਵ ਨੇ ਉਨ੍ਹਾਂ ਨੂੰ ਕਾਲਾ ਤਿਲ ਭੇਟ ਕੀਤਾ ਅਤੇ ਉਸੇ ਨਾਲ ਹੀ ਉਨ੍ਹਾਂ ਦੀ ਪੂਜਾ ਕੀਤੀ। ਇਸ ਤੋਂ ਸੂਰਜ ਦੇਵਤਾ ਬਹੁਤ ਪ੍ਰਸੰਨ ਹੋਏ। ਸੂਰਜ ਨੇ ਸ਼ਨੀ ਨੂੰ ਆਸ਼ੀਰਵਾਦ ਦਿੱਤਾ ਕਿ ਜਦੋਂ ਉਹ ਮਕਰ ਰਾਸ਼ੀ ਵਿੱਚ ਉਸਦੇ ਘਰ ਆਵੇਗਾ ਤਾਂ ਉਸਦਾ ਘਰ ਧਨ-ਦੌਲਤ ਨਾਲ ਭਰ ਜਾਵੇਗਾ। ਉਦੋਂ ਤੋਂ ਮਕਰ ਸੰਕ੍ਰਾਂਤੀ ਮਨਾਈ ਜਾਂਦੀ ਹੈ।
ਮਕਰ ਸੰਕ੍ਰਾਂਤੀ ‘ਚ ਇਨ੍ਹਾਂ ਚੀਜ਼ਾਂ ਦਾ ਮਹੱਤਵ
ਮਕਰ ਸੰਕ੍ਰਾਂਤੀ ਦੇ ਦਿਨ ਇਸ਼ਨਾਨ ਕਰਨ ਤੋਂ ਪਹਿਲਾਂ ਕੁਝ ਵੀ ਖਾਣਾ ਨਹੀਂ ਚਾਹੀਦਾ ਅਤੇ ਨਾ ਹੀ ਪੀਣਾ ਚਾਹੀਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਤਿਲ ਦਾ ਦਾਨ ਕਰਨਾ ਬਹੁਤ ਸ਼ੁਭ ਹੈ। ਇਸ ਦਿਨ ਕਾਲੇ ਤਿਲ ਦਾ ਦਾਨ ਕਰਨ ਨਾਲ ਸ਼ਨੀ ਦੀ ਸਾਢੀ ਸਾਤੀ ਅਤੇ ਢਈਆ ਤੋਂ ਰਾਹਤ ਮਿਲਦੀ ਹੈ।
ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਕਾਲੇ ਤਿਲ ਨਾਲ ਕੀਤੀ ਜਾਂਦੀ ਹੈ। ਇਸ ਦਿਨ ਜੇਕਰ ਕੋਈ ਭਿਖਾਰੀ, ਸਾਧੂ, ਬਜ਼ੁਰਗ ਜਾਂ ਬੇਸਹਾਰਾ ਤੁਹਾਡੇ ਘਰ ਆਵੇ ਤਾਂ ਉਸ ਨੂੰ ਕਦੇ ਵੀ ਖਾਲੀ ਹੱਥ ਨਾ ਜਾਣ ਦਿਓ।
ਮਕਰ ਸੰਕ੍ਰਾਂਤੀ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਉਨ੍ਹਾਂ ਨੂੰ ਖੁਸ਼ ਕਰਨ ਲਈ ਸੂਰਜ ਦੇਵਤਾ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਇਸ ਦਿਨ ਵਿਸ਼ੇਸ਼ ਮੰਤਰ ' ॐ ह्रीं ह्रीं सूर्याय नमः ' ਦਾ ਜਾਪ ਕਰਦੇ ਹੋਏ ਸੂਰਜ ਨੂੰ ਅਰਘ ਦਿਓ। ਇਸ ਦਿਨ ਤਿਲ ਅਤੇ ਮੂੰਗੀ ਦੀ ਦਾਲ ਦੀ ਬਣੀ ਖਿਚੜੀ ਦਾ ਸੇਵਨ ਕਰਨਾ ਚੰਗਾ ਮੰਨਿਆ ਜਾਂਦਾ ਹੈ।