ਮੁਕਤਸਰ ਵਿਖੇ 40 ਸਿੰਘਾਂ ਦੀ ਸ਼ਹੀਦੀ ਦੀ ਯਾਦ 'ਚ ਮਨਾਇਆ ਗਿਆ ਸ਼ਹੀਦੀ ਦਿਹਾੜਾ
ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਅੱਜ 40 ਸਿੰਘਾਂ ਦੀ ਸ਼ਹੀਦੀ ਦੀ ਯਾਦ 'ਚ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਿੱਖ ਸ਼ਖ਼ਸੀਅਤਾਂ ਪਹੁੰਚੀਆਂ।
ਮੁਕਤਸਰ: ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਅੱਜ 40 ਸਿੰਘਾਂ ਦੀ ਸ਼ਹੀਦੀ ਦੀ ਯਾਦ 'ਚ ਸ਼ਹੀਦੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਿੱਖ ਸ਼ਖ਼ਸੀਅਤਾਂ ਪਹੁੰਚੀਆਂ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕਿਹਾ ਕਿ 40 ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਵੱਖ ਹੋਏ ਸੀ। ਗੁਰੂ ਸਾਹਿਬ ਆਪਣੇ ਸਿੱਖ ਨੂੰ ਆਖੀਰ ਤੱਕ ਉਡੀਕਦੇ ਹਨ। ਇਹ ਧਰਤੀ ਮਹਾਨ ਸ਼ਹੀਦਾਂ ਦੀ ਧਰਤੀ ਹੈ। ਇਥੇ ਹਰ ਮਨੁਖ ਦੀ ਫਰਿਆਦ ਪੂਰੀ ਹੁੰਦੀ ਹੈ। ਸ਼ਹੀਦੀ ਜੋੜ ਮੇਲ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕੀਤਾ।
SGPC ਪ੍ਰਧਾਨ ਨੇ ਕਿਹਾ ਬਹੁਤ ਜਲਦ ਹੀ ਸ਼ਹੀਦਾਂ ਦੀ ਯਾਦਗਾਰ ਬਣਾਈ ਜਾਵੇਗੀ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕਦਮ ਚੁੱਕਣੇ ਚਾਹੀਦੇ ਹਨ।ਜੋ ਕੰਮ ਸਰਕਾਰ ਨੇ ਕਰਨੇ ਹਨ। ਉਹ ਆਮ ਲੋਕਾਂ ਨੂੰ ਅਤੇ SGPC ਨੂੰ ਕਰਨੇ ਪੈਂਦੇ ਹਨ।ਪਿਛਲੀਆਂ ਸਰਕਾਰਾਂ ਨੇ ਅੰਮ੍ਰਿਤਸਰ 'ਚ ਬਹੁਤ ਸੁੰਦਰ ਗਲਿਆਰਾ ਬਣਾਇਆ ਸੀ ਪਰ ਹੁਣ ਉਥੇ ਝਾੜੂ ਲਾਉਣ ਵਾਲਾ ਵੀ ਕੋਈ ਨਹੀਂ ਹੈ।ਇਹ ਸਰਕਾਰ ਨੂੰ ਦੇਖਣਾ ਚਾਹੀਦਾ ਹੈ ।
ਦਿੱਲੀ ਦੀ ਗੁਰਦੁਆਰਾ ਪ੍ਰਬਧੰਕ ਕਮੇਟੀ 'ਚ ਆਪਸੀ ਗੁਟਬਾਜ਼ੀ ਤੇ ਬੋਲਦੇ SGPC ਪ੍ਰਧਾਨ ਨੇ ਕਿਹਾ ਕਿ ਮਾਂ ਪਾਰਟੀ ਦੇ ਖਿਲਾਫ਼ ਬੋਲਣਾ ਤੇ ਕਾਰਵਾਈ ਕਰਨਾ ਬਹੁਤ ਹੀ ਮਾੜੀ ਗੱਲ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਘਰ ਨਤਮਸਤਕ ਹੋਣ ਵਾਲੀਆਂ ਵੀਆਈਪੀ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੀ ਥਾਂ ਉਨਾਂ ਨੂੰ ਕਿਤਾਬਾਂ ਦਿੱਤੀਆਂ ਜਾਣ।ਅਸੀਂ ਸਰਕੂਲਰ ਜਾਰੀ ਕੀਤਾ ਹੈ ਕਿ ਸਿੱਖ ਰਹਿਤ ਮਰੀਆਦਾ ਦੀਆਂ ਕਿਤਾਬਾਂ ਹੀ ਦਿੱਤੀਆਂ ਜਾਣ। ਤਾਂ ਜੋ ਵਿੱਤੀ ਬੋਜ ਘਟਾਇਆ ਜਾ ਸਕੇ।
ਇਸ ਮੌਕੇ ਅਕਾਲ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਰਣਜੀਤ ਸਿੰਘ ਗੌਹਰ ਹਜੂਰ ਸਾਹਿਬ ਅਤੇ ਜਥੇਦਾਰ ਗੁਰਮਿੰਦਰ ਸਿੰਘ ਵੱਲੋਂ ਵੀ ਇਸ ਸ਼ਹੀਦੀ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਉਨ੍ਹਾਂ ਦੇ ਨਾਲ ਮੁਕਤਸਰ ਦੇ ਸਾਬਕਾ ਜਥੇਦਾਰ ਨਵਤੇਜ ਸਿੰਘ ਕਾਉਣੀ ਅਗਜ਼ੈਕਟਿਵ ਮੈਂਬਰ ਐੱਸਜੀਪੀਸੀ ਜਥੇਦਾਰ ਅਵਤਾਰ ਸਿੰਘ ਵਣਵਾਲਾ ਸਾਬਕਾ ਜਥੇਦਾਰ ਹੀਰਾ ਸਿੰਘ ਚੜੇਵਾਨ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ।






















