ਮੀਰੀ ਪੀਰੀ ਦਿਵਸ ਮੌਕੇ ਸਿੱਖ ਸੰਗਤਾਂ ਨੂੰ ਮੁੱਖ ਮੰਤਰੀ ਮਾਨ ਸਣੇ ਇਨ੍ਹਾਂ ਲੋਕਾਂ ਨੇ ਦਿੱਤੀ ਵਧਾਈ
ਸਿੱਖ ਕੌਮ ਅੱਜ ਮੀਰੀ ਪੀਰੀ ਦਿਵਸ ਮਨਾ ਰਹੀ ਹੈ। ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦੋ ਤਲਵਾਰਾਂ ਧਾਰਨ ਕੀਤੀਆਂ ਗਈਆਂ ਸਨ ਜਿੰਨਾ ਨੂੰ ਮੀਰੀ ਪੀਰੀ ਦੇ ਨਾਮ ਨਾਲ ਸਤਕਾਰਿਆ ਜਾਂਦਾ ਹੈ।
ਅੰਮ੍ਰਿਤਸਰ: ਸਿੱਖ ਕੌਮ ਅੱਜ ਮੀਰੀ ਪੀਰੀ ਦਿਵਸ ਮਨਾ ਰਹੀ ਹੈ। ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਦੋ ਤਲਵਾਰਾਂ ਧਾਰਨ ਕੀਤੀਆਂ ਗਈਆਂ ਸਨ ਜਿੰਨਾ ਨੂੰ ਮੀਰੀ ਪੀਰੀ ਦੇ ਨਾਮ ਨਾਲ ਸਤਕਾਰਿਆ ਜਾਂਦਾ ਹੈ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਣੇ ਤਮਾਮ ਆਗੂਆਂ ਅਤੇ ਸਿਆਸਤਦਾਨਾਂ ਨੇ ਵਧਾਈ ਦਿੱਤੀ ਹੈ।
ਪੰਜਾਬ ਕਾਂਗਰਸ ਨੇ ਟਵੀਟ ਕੀਤਾ, "ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਮੀਰੀ ਅਤੇ ਪੀਰੀ ਧਾਰਨ ਕਰਕੇ ਭਗਤੀ ਦੇ ਨਾਲ ਨਾਲ ਸਿੱਖ ਕੌਮ ਨੂੰ ਸ਼ਸਤਰ ਵਿੱਦਿਆ ਲਈ ਪ੍ਰੇਰਨਾ ਦਿੱਤੀ। ਸਮੂਹ ਸਾਧ ਸੰਗਤ ਨੂੰ ਇਸ ਪਾਵਨ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ।"
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, "ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਮੁੱਚੀ ਕੌਮ ਨੂੰ ਬਖ਼ਸ਼ੀ ਵਿਲੱਖਣ ਪਹਿਚਾਣ ਮੀਰੀ ਤੇ ਪੀਰੀ, ਭਗਤੀ ਅਤੇ ਸ਼ਕਤੀ ਦਾ ਸੁਨੇਹਾ ਦਿੰਦੀਆਂ ਗੁਰੂ ਸਾਹਿਬ ਵੱਲੋਂ ਧਾਰਨ ਕੀਤੀਆਂ ਦੋ ਤਲਵਾਰਾਂ ਹਰ ਸਿੱਖ ਦੇ ਸੰਤ ਅਤੇ ਸਿਪਾਹੀ ਦੇ ਸਾਂਝੇ ਸਰੂਪ ਦਾ ਪ੍ਰਤੀਕ ਹਨ। ਮੀਰੀ-ਪੀਰੀ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ।"
ਬਲਵਿੰਦਰ ਸਿੰਘ ਲਾਡੀ ਨੇ ਟਵੀਟ ਕੀਤਾ, "ਧੰਨ-ਧੰਨ ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, ਮੀਰੀ ਪੀਰੀ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਇਹ ਦਿਵਸ ਸੰਕੇਤ ਕਰਦਾ ਹੈ ਕਿ ਇੱਕ ਸਿੱਖ ਅਧਿਆਤਮਿਕ ਅਤੇ ਸੰਸਾਰਿਕ ਦੋਵਾਂ ਪੱਖਾਂ ਤੋਂ ਚੇਤੰਨ ਅਤੇ ਪ੍ਰਪੱਕ ਹੋਵੇ।"
ਮਨਜਿੰਦਰ ਸਿਰਸਾ ਦਾ ਟਵੀਟ, "ਬਲਬੀਰ ਸਿੱਧੂ ਨੇ ਟਵੀਟ ਕੀਤਾ, "ਮੀਰੀ-ਪੀਰੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ।"ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ, ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰੀ ਦੀ।ਸਿੱਖ ਕੌਮ ਦੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ_ਸਾਹਿਬ ਜੀ ਵੱਲੋਂ ਧਾਰਨ ਦੋ ਤਲਵਾਰਾਂ ਮੀਰੀ ਪੀਰੀ ਦਿਵਸ ਦੀਆਂ ਸੰਗਤ ਨੂੰ ਲੱਖ-ਲੱਖ ਮੁਬਾਰਕਾਂ"
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ, "ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਅੱਜ ਦੇ ਦਿਨ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੋ ਤਲਵਾਰਾਂ ਧਾਰਨ ਕਰਕੇ ਜ਼ੁਲਮ ਦੇ ਖ਼ਿਲਾਫ਼ ਮਜ਼ਲੂਮਾ ਦੀ ਰੱਖਿਆ ਲਈ ਲੜਣ ਦੀ ਪ੍ਰੇਰਨਾ ਦਿੱਤੀ। ਸਭ ਨੂੰ ਮੀਰੀ ਪੀਰੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।"
ਆਪ ਪੰਜਾਬ ਨੇ ਟਵੀਟ ਕਰ ਕਿਹਾ, "ਸਿੱਖੀ ਦੀ ਚੜ੍ਹਦੀ ਕਲਾ ਲਈ ਆਪਣਾ ਬੰਦ-ਬੰਦ ਕਟਵਾਉਣ ਵਾਲੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ।"
ਅਕਾਲੀ ਦਲ ਨੇ ਟਵੀਟ ਕਰ ਕਿਹਾ, "ਛੇਵੇਂ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ, ਮੀਰੀ ਪੀਰੀ ਦਿਵਸ ਦੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੂਹ ਸੰਗਤ ਨੂੰ ਵਧਾਈਆਂ। ਮੀਰੀ ਪੀਰੀ ਦੇ ਮਾਲਕ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ।"
ਹਰਸਿਮਰਤ ਕੌਰ ਬਾਦਲ, "ਭਗਤੀ ਅਤੇ ਸ਼ਕਤੀ ਦੇ ਸੰਗਮ, ਮੀਰੀ ਪੀਰੀ ਦਿਵਸ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਸਿਮਰਨ ਅਤੇ ਸ਼ਸਤਰ ਦੋਵਾਂ ਦਾ ਧਨੀ ਹੋਣ ਦੀ ਸੇਧ ਦਿੱਤੀ।"
ਸੁਖਬੀਰ ਬਾਦਲ ਨੇ ਟਵੀਟ ਕਰ ਕਿਹਾ, "ਧੰਨ-ਧੰਨ ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ, ਮੀਰੀ ਪੀਰੀ ਦਿਵਸ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈਆਂ। ਇਹ ਦਿਵਸ ਸੰਕੇਤ ਕਰਦਾ ਹੈ ਕਿ ਇੱਕ ਸਿੱਖ ਅਧਿਆਤਮਿਕ ਅਤੇ ਸੰਸਾਰਿਕ ਦੋਵਾਂ ਪੱਖਾਂ ਤੋਂ ਚੇਤੰਨ ਅਤੇ ਪ੍ਰਪੱਕ ਹੋਵੇ।"