HSGPC: ਹਰਿਆਣਾ ਸਿੱਖ ਵੋਟਰ ਸੂਚੀ ਖਿਲਾਫ਼ ਹਾਈਕੋਰਟ 'ਚ ਪਟੀਸ਼ਨ, ਕਿਹਾ ਡੇਰਾ ਸਿਰਸਾ ਦੇ ਪੈਰੋਕਾਰ ਵੀ ਬਣਾ ਲੈਣਗੇ ਵੋਟ
Haryana Sikh Voter List - ਪਟੀਸ਼ਨ ਅਨੁਸਾਰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪਰਫਾਰਮੇ 'ਚ ਅਸਪੱਸ਼ਟਤਾ, ਗੁਰਦੁਆਰਾ ਚੋਣ 'ਚ ਇਕ ਵੱਡੀ ਸਮੱਸਿਆ ਪੈਦਾ ਕਰੇਗੀ ਕਿਉਂਕਿ ਇਸ ਕਾਰਨ ਰਾਧਾ ਸਵਾਮੀ, ਨਿਰੰਕਾਰੀ ਦੇ ਨਾਲ-ਨਾਲ ਡੇਰਾ ਸੱਚਾ
Gurudwara Election Commission - ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੇ ਖਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈਹੈ। ਇਸ ਵਿੱਚ ਦੱਸਿਆ ਕਿ ਨਵੇਂ ਵੋਟਰਾਂ ਲਈ ਸਿੱਖ ਦੀ ਪਰਿਭਾਸ਼ਾ ਨੂੰ ਸਹੀ ਢੰਗ ਨਾਲ ਪਰਿਭਾਸ਼ਤ ਨਹੀਂ ਕੀਤਾ ਗਿਆ। ਵੋਟਰ ਸੂਚੀ ਦੀ ਪ੍ਰਕਿਰਿਆ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ 2014 ਦੀ ਵਿਵਸਥਾਵਾਂ ਵਿਰੁੱਧ ਦੱਸਿਆ ਗਿਆ ਹੈ।
ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਇਹ ਵੀ ਪਸ਼ਟੀਕਰਨ ਦਿੱਤਾ ਗਿਆ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਐਕਟ 2014 ਦੀ ਧਾਰਾ ਦੋ (ਜੇ) ਤੇ ਧਾਰਾ ਅੱਠ ਮੁਤਾਬਕਾ ਸਿੱਖ ਕੌਣ ਹੈ, ਅੰਮ੍ਰਿਤਧਾਰੀ ਕੌਣ ਹੈ ? ਪਰ ਜਾਰੀ ਅਰਜ਼ੀ ਪਰਫਾਰਮੇ ਵਿੱਚ ਸਿੱਖ ਦੀ ਪਰਿਭਾਸ਼ਾ ਕੀ ਬਣਦੀ ਹੈ। ਇਯ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਅੰਗਰੇਜ਼ ਸਿੰਘ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਐੱਸਜੀਪੀਸੀ ਦੀ ਵੋਟਰ ਸੂਚੀ 'ਚ ਨਾਂ ਸ਼ਾਮਲ ਕਰਨ ਲਈ ਅਰਜ਼ੀ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।41 ਸਾਲਾ ਪਟੀਸ਼ਨਕਰਤਾ ਸਿੱਖ ਧਰਮ 'ਚ ਵਿਸ਼ਵਾਸ ਰੱਖਦਾ ਹੈ ਤੇ ਸਿਰਫ਼ 10 ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਪੈਰੋਕਾਰ ਹੈ।
ਪਟੀਸ਼ਨ ਅਨੁਸਾਰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪਰਫਾਰਮੇ 'ਚ ਅਸਪੱਸ਼ਟਤਾ, ਗੁਰਦੁਆਰਾ ਚੋਣ 'ਚ ਇਕ ਵੱਡੀ ਸਮੱਸਿਆ ਪੈਦਾ ਕਰੇਗੀ ਕਿਉਂਕਿ ਇਸ ਕਾਰਨ ਰਾਧਾ ਸਵਾਮੀ, ਨਿਰੰਕਾਰੀ ਦੇ ਨਾਲ-ਨਾਲ ਡੇਰਾ ਸੱਚਾ ਸੌਦਾ ਤੇ ਹੋਰ ਕੇਸਧਾਰੀ ਵਿਅਕਤੀ ਸਮੇਤ ਵੱਖ-ਵੱਖ ਸੰਪਰਦਾਵਾਂ ਦੇ ਲੋਕ ਵੀ ਵੋਟਰ ਬਣਨ ਦੇ ਪਾਤਰ ਹੋਣਗੇ।
ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਅਜਿਹਾ ਵਰਤਾਰਾ ਸਿੱਖ ਭਾਵਨਾਵਾਂ ਤੇ ਸਿੱਖ ਅਧਿਕਾਰਾਂ ਵਿਰੁੱਧ ਹੈ ਕਿਉਂਕਿ ਉਕਤ ਸੰਪਰਦਾਵਾਂ ਦੇ ਪੈਰੋਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਗੁਰੂ ਦੇ ਰੂਪ 'ਚ ਸਵੀਕਾਰ ਨਹੀਂ ਕੀਤਾ ਹੈ। ਪਟੀਸ਼ਨਕਰਤਾ ਇਕ ਸਿੱਖ ਹੋਣ ਨਾਤੇ ਪਟਵਾਰੀ ਦੇ ਦਫ਼ਤਰ ਗਿਆ ਤੇ ਐੱਚਐੱਸਜੀਐੱਮਸੀ ਚੋਣ ਲਈ ਖ਼ੁਦ ਨੂੰ ਵੋਟਰ ਰੂਪ 'ਚ ਨਾਮਜ਼ਦ ਕਰਨ ਲਈ ਅਰਜ਼ੀ ਪੱਤਰ ਹਾਸਲ ਕੀਤਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial