(Source: ECI/ABP News/ABP Majha)
Navratri 2023 : ਸ਼ਾਰਦੀਯ ਨਵਰਾਤਰੀ ਦਾ ਅੱਜ ਦੂਜਾ ਦਿਨ, ਸ਼ਾਸਤਰਾਂ ਤੋਂ ਜਾਣੋ ਮਾਂ ਬ੍ਰਹਮਚਾਰਿਨੀ ਦੀ ਕਥਾ ਅਤੇ ਪੂਜਾ ਦਾ ਮਹੱਤਵ
Shardiya Navratri 2023: ਦੇਵੀ ਦਾ ਰੂਪ ਬਹੁਤ ਹੀ ਮਨਮੋਹਕ ਅਤੇ ਵਿਸ਼ਾਲ ਹੈ। ਨਵਦੁਰਗਾ ਗ੍ਰੰਥ ਦੇ ਅਨੁਸਾਰ, ਇੱਥੇ 'ਬ੍ਰਹਮਾ' ਦਾ ਅਰਥ ਹੈ ਤਪ। ਭਾਵ ਇਹ ਤਪ ਕਰਨੇਵਾਲੀ ਦੇਵੀ ਹੈ। ਨਾਰਦ ਜੀ ਦੇ ਕਹਿਣ ਉੱਤੇ ਇਹਨਾਂ ਨੇ ਕਈ ਹਜ਼ਾਰ ਸਾਲਾਂ ਤੱਕ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ।
Navratri 2023 : ਨਵਰਾਤਰੀ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਨੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਦੇਵੀ ਦਾ ਰੂਪ ਬਹੁਤ ਹੀ ਮਨਮੋਹਕ ਅਤੇ ਵਿਸ਼ਾਲ ਹੈ। ਨਵਦੁਰਗਾ ਗ੍ਰੰਥ ਦੇ ਅਨੁਸਾਰ, ਇੱਥੇ 'ਬ੍ਰਹਮਾ' ਦਾ ਅਰਥ ਹੈ ਤਪ। ਭਾਵ ਇਹ ਤਪ ਕਰਨੇਵਾਲੀ ਦੇਵੀ ਹੈ। ਨਾਰਦ ਜੀ ਦੇ ਕਹਿਣ ਉੱਤੇ ਇਹਨਾਂ ਨੇ ਕਈ ਹਜ਼ਾਰ ਸਾਲਾਂ ਤੱਕ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ। ਤਪੱਸਵੀ ਆਚਰਣ ਕਰਨ ਦੇ ਫਲਸਰੂਪ ਇਹਨਾਂ ਦਾ ਨਾਮ 'ਬ੍ਰਹਮਚਾਰਿਣੀ' ਹੋ ਗਿਆ।
ਮਾਤਾ ਜੀ ਦੇ ਇੱਕ ਹੱਥ ਵਿੱਚ ਕਮੰਡਲ ਅਤੇ ਦੂਜੇ ਵਿੱਚ ਜਪ ਲਈ ਮਾਲਾ ਹੈ। ਮਾਤਾ ਦਾ ਇਹ ਤਪੱਸਵੀ ਰੂਪ ਸਾਰਿਆਂ ਨੂੰ ਅਨੇਕਾ ਫਲ ਦੇਣ ਵਾਲਾ ਹੈ। ਇਨ੍ਹਾਂ ਦੀ ਪੂਜਾ ਕਰਨ ਨਾਲ ਮਨੁੱਖ ਦੇ ਜੀਵਨ ਵਿੱਚ ਗੁਣਾਂ ਦਾ ਵਾਧਾ ਹੁੰਦਾ ਹੈ। ਮਾਂ ਦੇ ਆਸ਼ੀਰਵਾਦ ਨਾਲ ਉਹ ਕਦੇ ਵੀ ਫ਼ਰਜ਼ ਦੇ ਮਾਰਗ ਤੋਂ ਨਹੀਂ ਭਟਕਦਾ। ਉਸ ਨੂੰ ਹਰ ਕੰਮ ਵਿਚ ਸਫਲਤਾ ਮਿਲਦੀ ਹੈ। ਇਸ ਦਿਨ ਤਪੱਸਵੀ ਦਾ ਮਨ ਸਵਾਧੀਨਤਾ ਵਿੱਚ ਟਿਕਿਆ ਰਹਿੰਦਾ ਹੈ। ਉਨ੍ਹਾਂ ਦਾ ਪ੍ਰਾਰਥਨਾ ਮੰਤਰ ਹੈ-
दधाना करपद्माभ्यामक्षमालाकमण्डलु| देवी प्रसीदतु मयि ब्रह्मचारिण्यनुत्तमा||
ਪੂਜਾ ਵਿਧੀ
ਨਰਾਤਿਆਂ ਦੇ ਦੂਜੇ ਦਿਨ ਬ੍ਰਹਮ ਮਹੂਰਤ ਵੇਲੇ ਜਾਗੋ। ਇਸ ਸਮੇਂ ਸੰਸਾਰ ਦੀ ਮਾਤਾ ਆਦਿਸ਼ਕਤੀ ਮਾਂ ਦੁਰਗਾ ਦੇ ਦੂਜੇ ਰੂਪ ਨੂੰ ਨਤਮਸਤਕ ਹੋ ਕੇ ਦਿਨ ਦੀ ਸ਼ੁਰੂਆਤ ਕਰੋ। ਇਸ ਤੋਂ ਬਾਅਦ ਘਰ ਨੂੰ ਸਾਫ਼ ਕਰ ਲਓ। ਰੋਜ਼ਾਨਾ ਦੇ ਕੰਮ ਨਿਪਟਾ ਕੇ ਗੰਗਾ ਜਲ ਨਾਲ ਇਸ਼ਨਾਨ ਕਰੋ। ਇਸ ਤੋਂ ਬਾਅਦ ਨਵੇਂ ਕੱਪੜੇ ਪਹਿਨ ਕੇ ਵਰਤ ਰੱਖਣ ਦਾ ਪ੍ਰਣ ਲਓ। ਹੁਣ ਫਲ, ਫੁੱਲ, ਧੂਪ, ਦੀਵਾ, ਹਲਦੀ, ਚੰਦਨ, ਕੁਮਕੁਮ ਆਦਿ ਨਾਲ ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰੋ। ਮਾਂ ਬ੍ਰਹਮਚਾਰਿਣੀ ਖੰਡ ਅਤੇ ਮਿਸ਼ਰੀ ਪ੍ਰਿਅ ਹਨ। ਅਖੀਰ ਭੋਗ 'ਚ ਲਾਲ ਰੰਗ ਦੇ ਫਲ, ਖੰਡ ਅਤੇ ਮਿਸ਼ਰੀ ਚੜ੍ਹਾਓ। ਪੂਜਾ ਦੇ ਅੰਤ ਵਿੱਚ ਆਰਤੀ ਕਰੋ ਤੇ ਖੁਸ਼ਹਾਲੀ ਤੇ ਆਮਦਨ 'ਚ ਵਾਧੇ ਲਈ ਪ੍ਰਾਰਥਨਾ ਕਰੋ। ਦਿਨ ਭਰ ਵਰਤ ਰੱਖੋ। ਸ਼ਾਮ ਨੂੰ ਆਰਤੀ ਕਰੋ ਅਤੇ ਫਲ ਖਾਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ