ਪੜਚੋਲ ਕਰੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (20-07-2024)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਧਨਾਸਰੀ ਮਹਲਾ ੫ ॥
ਮੋਹਿ ਮਸਕੀਨ ਪ੍ਰਭੁ ਨਾਮੁ ਅਧਾਰੁ ॥ ਖਾਟਣ ਕਉ ਹਰਿ ਹਰਿ ਰੋਜਗਾਰੁ ॥ ਸੰਚਣ ਕਉ ਹਰਿ ਏਕੋ ਨਾਮੁ ॥ ਹਲਤਿ ਪਲਤਿ ਤਾ ਕੈ ਆਵੈ ਕਾਮ ॥੧॥ ਨਾਮਿ ਰਤੇ ਪ੍ਰਭ ਰੰਗਿ ਅਪਾਰ ॥ ਸਾਧ ਗਾਵਹਿ ਗੁਣ ਏਕ ਨਿਰੰਕਾਰ ॥ ਰਹਾਉ ॥ ਸਾਧ ਕੀ ਸੋਭਾ ਅਤਿ ਮਸਕੀਨੀ ॥ ਸੰਤ ਵਡਾਈ ਹਰਿ ਜਸੁ ਚੀਨੀ ॥ ਅਨਦੁ ਸੰਤਨ ਕੈ ਭਗਤਿ ਗੋਵਿੰਦ ॥ ਸੂਖੁ ਸੰਤਨ ਕੈ ਬਿਨਸੀ ਚਿੰਦ ॥੨॥ ਜਹ ਸਾਧ ਸੰਤਨ ਹੋਵਹਿ ਇਕਤ੍ਰ ॥ ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥ ਸਾਧ ਸਭਾ ਮਹਿ ਅਨਦ ਬਿਸ੍ਰਾਮ ॥ ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥੩॥ ਦੁਇ ਕਰ ਜੋੜਿ ਕਰੀ ਅਰਦਾਸਿ ॥ ਚਰਨ ਪਖਾਰਿ ਕਹਾਂ ਗੁਣਤਾਸ ॥ ਪ੍ਰਭ ਦਇਆਲ ਕਿਰਪਾਲ ਹਜੂਰਿ ॥ ਨਾਨਕੁ ਜੀਵੈ ਸੰਤਾ ਧੂਰਿ ॥੪॥੨॥੨੩॥

 

ਪੰਜਾਬੀ ਵਿਆਖਿਆ : ਧਨਾਸਰੀ ਮਹਲਾ ੫ ॥ ਹੇ ਭਾਈ! ਮੈਨੂੰ ਆਜਿਜ਼ ਨੂੰ ਪਰਮਾਤਮਾ ਦਾ ਨਾਮ (ਹੀ) ਆਸਰਾ ਹੈ, ਮੇਰੇ ਵਾਸਤੇ ਖੱਟਣ ਕਮਾਣ ਲਈ ਪਰਮਾਤਮਾ ਦਾ ਨਾਮ ਹੀ ਰੋਜ਼ੀ ਹੈ । ਮੇਰੇ ਵਾਸਤੇ ਇਕੱਠਾ ਕਰਨ ਲਈ (ਭੀ) ਪਰਮਾਤਮਾ ਦਾ ਨਾਮ ਹੀ ਹੈ । (ਜੇਹੜਾ ਮਨੁੱਖ ਹਰਿ- ਨਾਮ-ਧਨ ਇਕੱਠਾ ਕਰਦਾ ਹੈ) ਇਸ ਲੋਕ ਤੇ ਪਰਲੋਕ ਵਿਚ ਉਸ ਦੇ ਕੰਮ ਆਉਂਦਾ ਹੈ ।੧। ਹੇ ਭਾਈ! ਸੰਤ ਜਨ ਪਰਮਾਤਮਾ ਦੇ ਨਾਮ ਵਿਚ ਮਸਤ ਹੋ ਕੇ, ਬੇਅੰਤ ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ, ਇੱਕ ਨਿਰੰਕਾਰ ਦੇ ਗੁਣ ਗਾਂਦੇ ਰਹਿੰਦੇ ਹਨ । ਰਹਾਉ। ਹੇ ਭਾਈ! ਬਹੁਤ ਨਿਮ੍ਰਤਾ-ਸੁਭਾਉ ਸੰਤ ਦੀ ਸੋਭਾ (ਦਾ ਮੂਲ) ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੀ ਸੰਤ ਦੀ ਵਡਿਆਈ (ਦਾ ਕਾਰਨ) ਹੈ । ਪਰਮਾਤਮਾ ਦੀ ਭਗਤੀ ਸੰਤ ਜਨਾਂ ਦੇ ਹਿਰਦੇ ਵਿਚ ਆਨੰਦ ਪੈਦਾ ਕਰਦੀ ਹੈ । (ਭਗਤੀ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ ਵਿਚ ਸੁਖ ਬਣਿਆ ਰਹਿੰਦਾ ਹੈ (ਉਹਨਾਂ ਦੇ ਅੰਦਰੋਂ) ਚਿੰਤਾ ਨਾਸ ਹੋ ਜਾਂਦੀ ਹੈ ।੨। ਹੇ ਭਾਈ! ਸਾਧ ਸੰਤ ਜਿੱਥੇ (ਭੀ) ਇਕੱਠੇ ਹੁੰਦੇ ਹਨ ਉਥੇ ਉਹ ਸਾਜ ਵਰਤ ਕੇ ਬਾਣੀ ਪੜ੍ਹ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ (ਹੀ) ਗਾਂਦੇ ਹਨ। ਹੇ ਭਾਈ! ਸੰਤਾਂ ਦੀ ਸੰਗਤਿ ਵਿਚ ਬੈਠਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਸ਼ਾਂਤੀ ਹਾਸਲ ਹੁੰਦੀ ਹੈ । ਪਰ, ਉਹਨਾਂ ਦੀ ਸੰਗਤਿ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉੱਤੇ ਬਖ਼ਸ਼ਸ਼ (ਦਾ ਲੇਖ ਲਿਖਿਆ ਹੋਵੇ) ।੩। ਹੇ ਭਾਈ! ਮੈਂ ਆਪਣੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਕਿ ਮੈਂ ਸੰਤ ਜਨਾਂ ਦੇ ਚਰਨ ਧੋ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਉਚਾਰਦਾ ਰਹਾਂ । ਹੇ ਭਾਈ! ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਤੋਂ ਆਤਮਕ ਜੀਵਨ ਪ੍ਰਾਪਤ ਕਰਦਾ ਹੈ ਜੇਹੜੇ ਦਇਆਲ ਕਿਰਪਾਲ ਪ੍ਰਭੂ ਦੀ ਹਜ਼ੂਰੀ ਵਿਚ (ਸਦਾ ਟਿਕੇ ਰਹਿੰਦੇ ਹਨ) ।੪।੨।੨੩।

Name of God is my only Support. The Name of the Lord, Har, Har, is my occupation and earnings. I gather only the Lord's Name. It is useful in both this world and the next. || 1 || Imbued with the Love of the Lord God's Infinite Name, the Holy Saints sing the Glorious Praises of the One Lord, the Formless Lord. || Pause || The Glory of the Holy Saints comes from their total humility. The Saints realize that their greatness rests in the Praises of the Lord. Meditating on the Lord of the Universe, the Saints are in bliss. The Saints find peace, and their anxieties are dispelled. || 2 || Wherever the Holy Saints gather, there they sing the Praises of the Lord, in music and poetry. In the Society of the Saints, there is bliss and peace. They alone obtain this Society, upon whose foreheads such destiny is written. || 3 || With my palms pressed together, I offer my prayer. I wash their feet, and chant the Praises of the Lord, the treasure of virtue. O God, merciful and compassionate, let me remain in Your Presence. Nanak lives, in the dust of the Saints. || 4 || 2 || 23 ||

 

 

 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਈ 2026
Vastu Tips :  ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
Vastu Tips :  ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਮਈ 2026

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
Raghav Chadha: ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਪੂਰਾ ਇਲਾਕਾ, ਪੈ ਗਿਆ ਚੀਕ-ਚਿਹਾੜਾ: 82 ਤੋਂ ਵੱਧ ਲੋਕਾਂ ਦੀ ਗਈ ਜਾਨ; ਜਾਣੋ ਕਿਵੇਂ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਪੂਰਾ ਇਲਾਕਾ, ਪੈ ਗਿਆ ਚੀਕ-ਚਿਹਾੜਾ: 82 ਤੋਂ ਵੱਧ ਲੋਕਾਂ ਦੀ ਗਈ ਜਾਨ; ਜਾਣੋ ਕਿਵੇਂ...
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਈ ਗਿਰਾਵਟ: ਜਾਣੋ 10 ਗ੍ਰਾਮ ਸਣੇ 22-24 ਕੈਰੇਟ ਦੇ ਕਿੰਨੇ ਡਿੱਗੇ ਰੇਟ? ਸਸਤੇ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਈ ਗਿਰਾਵਟ: ਜਾਣੋ 10 ਗ੍ਰਾਮ ਸਣੇ 22-24 ਕੈਰੇਟ ਦੇ ਕਿੰਨੇ ਡਿੱਗੇ ਰੇਟ? ਸਸਤੇ 'ਚ ਖਰੀਦਣ ਵਾਲਿਆਂ ਦੀ ਲੱਗੀ ਕਤਾਰ...
Big News: ਵੱਡੀ ਖਬਰ, ਪੰਜਾਬ-ਹਰਿਆਣਾ ਹਾਈ ਕੋਰਟ ਦੇ 33% ਮੁਲਾਜ਼ਮ ਘਰੋਂ ਕਰਨਗੇ ਕੰਮ; ਜਾਣੋ ਅਚਾਨਕ ਕਿਉਂ ਜਾਰੀ ਹੋਏ ਹੁਕਮ?
ਵੱਡੀ ਖਬਰ, ਪੰਜਾਬ-ਹਰਿਆਣਾ ਹਾਈ ਕੋਰਟ ਦੇ 33% ਮੁਲਾਜ਼ਮ ਘਰੋਂ ਕਰਨਗੇ ਕੰਮ; ਜਾਣੋ ਅਚਾਨਕ ਕਿਉਂ ਜਾਰੀ ਹੋਏ ਹੁਕਮ?
Punjab News: ਪੰਜਾਬ 'ਚ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਟਾਈਮ ਬਦਲਣ 'ਤੇ ਮਾਪਿਆਂ ਵਿਚਾਲੇ ਰੋਸ; ਬੋਲੇ- ਕੋਈ ਸਟਾਫ਼ ਨਹੀਂ, ਸਕੂਲ ਬੰਦ ਕਰਨ ਦੀ ਬਜਾਏ...
ਪੰਜਾਬ 'ਚ ਅਸਮਾਨੋਂ ਵਰ੍ਹਦੀ ਅੱਗ ਵਿਚਾਲੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ, ਟਾਈਮ ਬਦਲਣ 'ਤੇ ਮਾਪਿਆਂ ਵਿਚਾਲੇ ਰੋਸ; ਬੋਲੇ- ਕੋਈ ਸਟਾਫ਼ ਨਹੀਂ, ਸਕੂਲ ਬੰਦ ਕਰਨ ਦੀ ਬਜਾਏ...
ED ਦੀ ਵੱਡੀ ਕਾਰਵਾਈ, ਮਸ਼ਹੂਰ ਬਿਲਡਰ ਨੂੰ ਕੀਤਾ ਗ੍ਰਿਫਤਾਰ, ਮੱਚੀ ਸਨਸਨੀ
ED ਦੀ ਵੱਡੀ ਕਾਰਵਾਈ, ਮਸ਼ਹੂਰ ਬਿਲਡਰ ਨੂੰ ਕੀਤਾ ਗ੍ਰਿਫਤਾਰ, ਮੱਚੀ ਸਨਸਨੀ
Embed widget