Gurudwara Sri Dukhniwaran Sahib History: ਜਿੱਥੇ ਸਾਰੇ ਦੁੱਖ ਹੋ ਜਾਂਦੇ ਨੇ ਦੂਰ, ਜਾਣੋ ਉਸ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਦਾ ਇਤਿਹਾਸ
Gurudwara Sri Dukhniwaran Sahib History: ਗੁਰੂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਹੋਇਆਂ ਸੈਫਾਬਾਦ (ਬਹਾਦਰਗੜ੍ਹ) ਪਹੁੰਚੇ ਤਾਂ ਉਸ ਵੇਲੇ ਨਵਾਬ ਸੈਫਖਾਨ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਇਸ ਅਸਥਾਨ 'ਤੇ ਤਿੰਨ ਮਹੀਨੇ ਤੇ ਕੁਝ ਸਮਾਂ ਠਹਿਰੇ। ਆਓ ਜਾਣਦੇ ਹਾਂ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਦਾ ਇਤਿਹਾਸ
Gurudwara Sri Dukhniwaran Sahib History: ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ, ਸਾਹਿਬ-ਏ ਕਮਾਲ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਸਿੱਖ ਪੰਥ ਦੇ ਪਸਾਰ ਅਤੇ ਪ੍ਰਚਾਰ ਲਈ ਵੱਖ-ਵੱਖ ਥਾਵਾਂ 'ਤੇ ਯਾਤਰਾਵਾਂ ਕੀਤੀਆਂ। ਇਸ ਵੇਲੇ ਦੌਰਾਨ ਉਨ੍ਹਾਂ ਨੇ ਸੰਗਤਾਂ ਨੂੰ ਕਈ ਤਰ੍ਹਾਂ ਦੀਆਂ ਬਖਸ਼ੀਸ਼ਾਂ ਦਿੱਤੀਆਂ।
ਨਵਾਬ ਸੈਫਖਾਨ ਦੀ ਬੇਨਤੀ ਪ੍ਰਵਾਨ ਕਰਦਿਆਂ ਸੈਫਾਬਾਦ (ਬਹਾਦਰਗੜ੍ਹ) ਦੀ ਧਰਤੀ 'ਤੇ ਰੁਕੇ
ਜਦੋਂ ਗੁਰੂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਗਤਾਂ ਨੂੰ ਦਰਸ਼ਨ ਦਿੰਦਿਆਂ ਹੋਇਆਂ ਸੈਫਾਬਾਦ (ਬਹਾਦਰਗੜ੍ਹ) ਪਹੁੰਚੇ ਤਾਂ ਉਸ ਵੇਲੇ ਨਵਾਬ ਸੈਫਖਾਨ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਇਸ ਅਸਥਾਨ 'ਤੇ ਤਿੰਨ ਮਹੀਨੇ ਤੇ ਕੁਝ ਸਮਾਂ ਠਹਿਰੇ। ਗੁਰੂ ਜੀ ਇਸ ਅਸਥਾਨ ‘ਤੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਿਆ ਕਰਦੇ ਸਨ। ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਇਸ ਧਰਤੀ ਤੇ ਗੁਰਦੁਆਰਾ ਸਾਹਿਬ ਸ਼ੁਸ਼ੋਭਿਤ ਹਨ। ਇਸ ਅਸਥਾਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਨਾਲ ਬਹਾਦਰਗੜ੍ਹ ਆਖਿਆ ਜਾਂਦਾ ਹੈ।
ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (6-06-2024)
ਝਿਊਰ ਸਿੱਖ ਦੀ ਬੇਨਤੀ ਮੰਨ ਕੇ 2 ਦਿਨਾਂ ਲਈ ਪਿੰਡ ਲਹਿਲ ਵਿਖੇ ਰੁਕੇ
ਗੁਰੂ ਪਾਤਸ਼ਾਹ ਸੈਫਾਬਾਦ (ਬਹਾਦਰਗੜ੍ਹ) ਤੋਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਤੋਂ ਬਾਅਦ ਇੱਕ ਝਿਊਰ ਸਿੱਖ ਭਾਗ ਰਾਮ ਦੀ ਬੇਨਤੀ ਮੰਨ ਕੇ ਪਿੰਡ ਲਹਿਲ ਵੱਲ ਦੋ ਦਿਨ ਇੱਕ ਪਾਣੀ ਦੇ ਟੋਬੇ ਦੇ ਕਿਨਾਰੇ ਤੇ ਬਿਰਾਜਮਾਨ ਹੋਏ। ਕਿਹਾ ਜਾਂਦਾ ਹੈ ਕਿ ਜਿਸ ਵੇਲੇ ਗੁਰੂ ਸਾਹਿਬ ਇਸ ਇਲਾਕੇ ਵਿੱਚ ਆਏ ਉਸ ਸਮੇਂ ਲਹਿਲ ਪਿੰਡ ਵਿੱਚ ਸੋਕੇ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਜੋ ਪ੍ਰਾਣੀ ਸ਼ਰਧਾ ਸਹਿਤ ਇੱਥੇ ਇਸ਼ਨਾਨ ਕਰੇਗਾ, ਉਹਨਾਂ ਦੇ ਸਾਰੇ ਰੋਗ ਦੂਰ ਹੋਣਗੇ।
ਜਿਸ ਅਸਥਾਨ ਤੇ ਗੁਰੂ ਸਾਹਿਬ ਨੇ ਇਹ ਬਚਨ ਆਖੇ ਸਨ ਉਸ ਅਸਥਾਨ ਨੂੰ ਹੁਣ ਗੁਰਦੁਆਰਾ ਦੁਖ ਨਿਵਾਰਣ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਰ ਕਮਲਾਂ ਨਾਲ ਲਿਖਿਆ ਹੋਇਆ ਹੁਕਮਨਾਮਾ ਵੀ ਮੌਜੂਦ ਹੈ। ਜਿਸ ਦੇ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਦਰਸ਼ਨ ਕਰਦੀਆਂ ਹਨ। ਅੱਜ ਵੀ ਇੱਥੇ ਦੂਰੋਂ-ਦੂਰੋਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਅਰਦਾਸ ਬੇਨਤੀ ਕਰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਦੁੱਖ ਵੀ ਦੂਰ ਹੁੰਦੇ ਹਨ।
ਇਹ ਵੀ ਪੜ੍ਹੋ: Operation Blue Star: ਦਰਬਾਰ ਸਾਹਿਬ ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਹੱਥਾਂ 'ਚ ਫੜੇ ਭਿੰਡਰਾਵਾਲੇ ਦੇ ਪੋਸਟਰ