(Source: ECI/ABP News/ABP Majha)
Fazilka: ਖੇਡਾਂ ਵਤਨ ਪੰਜਾਬ ਦੀਆਂ 2023 ਦੇ ਟਰਾਇਲ ਸ਼ੁਰੂ, ਆਖਰੀ ਤਰੀਕ 26 ਸਤੰਬਰ
Khedan Watan Punjab Diyan - ਜ਼ਿਲ੍ਹਾ ਖੇਡ ਅਫਸਰ ਸ. ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਸੀਜ਼ਨ-2 ਤਹਿਤ ਜਿਲ੍ਹਾ ਪੱਧਰੀ ਖੇਡਾਂ 26 ਸਤੰਬਰ 2023 ਤੋਂ 05 ਅਕਤੂਬਰ 2023 ਤੱਕ ਕਰਵਾਈਆਂ ਜਾ ਰਹੀਆਂ ਹਨ
ਉਨ੍ਹਾਂ ਦੱਸਿਆ ਕਿ ਅੰ- 14, 17, 21, 30, 40 ਲੜਕੇ/ ਲੜਕੀਆਂ ਲਈ ਸ਼ੂਟਿੰਗ ਗੇਮ ਲਈ ਟਰਾਈਲ 22 ਸਤੰਬਰ 2023 ਨੂੰ ਪੀ.ਆਈ.ਐਸ,ਸੂਟਿੰਗ ਅਕੈਡਮੀ,ਪਿੰਡ -ਬਾਦਲ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਜਿਸ ਦੇ ਇੰਚਾਰਜ ਸੁਖਰਾਜ ਕੌਰ 90844-00058 ਹੋਣਗੇ। ਇਸੇ ਤਰ੍ਹਾਂ ਅੰ- 14, 17, 21, 30, 40 ਲੜਕੇ/ਲੜਕੀਆਂ ਲਈ ਲਾਅਨ ਟੈਨਿਸ ਟਰਾਈਲ 24-09-2023 ਨੂੰ ਬਾਲਾ ਜੀ ਫਾਰਮ ਹਾਉਸ ਨੇੜੇ ਚਾਨਣਮੰਨ ਸਵੀਟਸ, ਹਨੂੰਮਾਨਗੜ੍ਹ ਰੋੜ ਅਬੋਹਰ, ਜਿਲ੍ਹਾ ਫਾਜਿਲਕਾ ਵਿਖੇ ਜਿਸ ਦੇ ਇੰਚਾਰਜ ਮੁਕੇਸ਼ ਕੁਮਾਰ 95016-63900 ਹੋਣਗੇ।
ਇਸ ਤੋਂ ਇਲਾਵਾ ਨੈੱਟਬਾਲ ਦੇ ਅੰ- 14, 17 ਲੜਕੇ/ਲੜਕੀਆਂ ਦੇ ਟਰਾਈਲ 26-09-2023 ਅਤੇ ਅੰ- 21, 30, 40 ਲੜਕੇ/ਲੜਕੀਆਂ ਦੇ ਟਰਾਈਲ 27-09-2023 ਨੂੰ ਸਥਾਨਕ ਸਪੋਰਟਸ ਸਟੇਡੀਅਮ ,ਜਲਾਲਾਬਾਦ ਵਿਖੇ ਹੋਣਗੇ ਜਿਸ ਦੇ ਇੰਚਾਰਜ ਹਰਪ੍ਰੀਤ ਸਿੰਘ 78886-49841 ਹੋਣਗੇ।
ਸਾਫਟਬਾਲ ਗੇਮ ਦੇ ਅੰ- 14, 17 ਲੜਕੇ/ਲੜਕੀਆਂ ਦੇ ਟਰਾਈਲ 29-09-2023 ਅਤੇ ਅੰ- 21, 30, 40 ਲੜਕੇ/ਲੜਕੀਆਂ ਦੇ ਟਰਾਈਲ 30-09-2023 ਨੂੰ ਗੋਡਵਿਨ ਪਬਲਿਕ ਸਕੂਲ, ਘੱਲੂ ਫਾਜਿਲਕਾ ਵਿਖੇ ਹੋਣਗੇ ਜਿਸ ਦੇ ਇੰਚਾਰਜ ਰਮੇਸ਼ ਲਾਲ 98771-60006 ਹੋਣਗੇ। ਹਾਕੀ ਅੰ- 14, 17 ਲੜਕੇ/ਲੜਕੀਆਂ ਦੇ ਟਰਾਈਲ 26-09-2023 ਅਤੇ ਅੰ- 21, 30, 40
ਲੜਕੇ/ਲੜਕੀਆਂ ਦੇ ਟਰਾਈਲ 27-09-2023 ਨੂੰ ਪਿੰਡ ਘੱਲੂ, ਫਾਜਿਲਕਾ ਵਿਖੇ ਜਿਸ ਦੇ ਇੰਚਾਰਜ ਜੋਗਿੰਦਰ ਮਸੀਹ 95927-35438 ਹੋਣਗੇ।
ਉਨ੍ਹਾਂ ਕਿਹਾ ਕਿ ਖਿਡਾਰੀ ਆਪਣੇ ਅਸਲ ਸਰਟੀਫੀਕੇਟ ਲੈ ਕੇ ਸਬੰਧਤ ਖੇਡ ਸਥਾਨ ਤੇ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਖਿਡਾਰੀ ਟਰਾਇਲ ਦੇਣ ਲਈ ਪਰੋਪਰ ਕਿਟ ਵਿੱਚ ਆਉਣਗੇ। ਟਰਾਇਲ ਸਵੇਰੇ 9 ਵਜੇ ਸ਼ੁਰੂ ਕੀਤੇ ਜਾਣਗੇ। ਟ੍ਰਾਇਲ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਵੀ ਮਿਹਨਤਾਨਾ ਨਹੀਂ ਦਿੱਤਾ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial