(Source: ECI/ABP News/ABP Majha)
15 ਕਰੋੜੀ ਗੇਂਦਬਾਜ਼ ਦੀ ਬੌਲਿੰਗ 'ਤੇ ਦੋ ਛੱਕੇ ਜੜ੍ਹ ਚਰਚਾ ’ਚ ਆ ਗਿਆ 19 ਸਾਲਾ ਕਸ਼ਮੀਰੀ ਮੁੰਡਾ
ਕੇਕੇਆਰ ਵਿਰੁੱਧ ਖੇਡੇ ਗਏ ਮੁਕਾਬਲੇ ’ਚ ਸਮਦ ਨੇ 8 ਗੇਂਦਾਂ ਉੱਤੇ ਦੋ ਛੱਕਿਆਂ ਦੀ ਮਦਦ ਨਾਲ 19 ਦੌੜਾਂ ਦੀ ਨੌਟਆਊਟ ਪਾਰੀ ਖੇਡੀ ਪਰ ਖ਼ਾਸ ਗੱਲ ਇਹ ਰਹੀ ਕਿ 19 ਸਾਲਾਂ ਦੇ ਇਸ ਨੌਜਵਾਨ ਬੱਲੇਬਾਜ਼ ਨੇ ਆਪਣੀ ਪਾਰੀ ਦੇ ਦੋਵੇਂ ਛੱਕੇ ਦੁਨੀਆ ਦੇ ਨੰਬਰ ਇੱਕ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀਆਂ ਗੇਂਦਾਂ ਉੱਤੇ ਲਾਏ।
IPL 2021: ਇੰਡੀਅਨ ਪ੍ਰੀਮੀਅਰ ਲੀਗ ਦੇ ਐਤਵਾਰ ਨੂੰ ਖੇਡੇ ਗਏ ਮੁਕਾਬਲੇ ’ਚ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੇਕੇਆਰ ਵਿਰੁੱਧ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ 20 ਓਵਰਾਂ ਵਿੱਚ ਪੰਜ ਵਿਕੇਟਾਂ ਦੇ ਨੁਕਸਾਨ ਉੱਤੇ 177 ਦੌੜਾਂ ਹੀ ਬਣਾ ਸਕੀ। ਇਸ ਹਾਰ ਦੇ ਬਾਵਜੂਦ ਸਨਰਾਈਜ਼ਰਜ਼ ਹੈਦਰਾਬਾਦ ਦੇ ਨੌਜਵਾਨ ਬੱਲੇਬਾਜ਼ ਅਬਦੁਲ ਸਮਦ ਚਰਚਾ ਦਾ ਵਿਸ਼ਾ ਬਣ ਗਏ ਹਨ।
ਕੇਕੇਆਰ ਵਿਰੁੱਧ ਖੇਡੇ ਗਏ ਮੁਕਾਬਲੇ ’ਚ ਸਮਦ ਨੇ 8 ਗੇਂਦਾਂ ਉੱਤੇ ਦੋ ਛੱਕਿਆਂ ਦੀ ਮਦਦ ਨਾਲ 19 ਦੌੜਾਂ ਦੀ ਨੌਟਆਊਟ ਪਾਰੀ ਖੇਡੀ ਪਰ ਖ਼ਾਸ ਗੱਲ ਇਹ ਰਹੀ ਕਿ 19 ਸਾਲਾਂ ਦੇ ਇਸ ਨੌਜਵਾਨ ਬੱਲੇਬਾਜ਼ ਨੇ ਆਪਣੀ ਪਾਰੀ ਦੇ ਦੋਵੇਂ ਛੱਕੇ ਦੁਨੀਆ ਦੇ ਨੰਬਰ ਇੱਕ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀਆਂ ਗੇਂਦਾਂ ਉੱਤੇ ਲਾਏ।
ਹੈਦਰਾਬਾਦ ਦੇ ਆਖ਼ਰੀ ਦੋ ਓਵਰਾਂ ਵਿੱਚ ਜਿੱਤ ਲਈ 37 ਦੌੜਾਂ ਚਾਹੀਦੀਆਂ ਸਨ। ਕਪਤਾਨ ਮੌਰਗਨ ਨੇ ਗੇਂਦ ਪੈਟ ਕਮਿੰਸ ਦੇ ਹੱਥਾਂ ’ਚ ਦਿੱਤੀ। ਕਮਿੰਸ ਦੇ ਆਖ਼ਰੀ ਓਵਰ ਦੀ ਦੂਜੀ ਗੇਂਦ ਉੱਤੇ ਸਮਦ ਨੇ ਛੱਕਾ ਜੜ ਦਿੱਤਾ। ਅਗਲੀ ਗੇਂਦ ਉੱਤੇ ਸਮਦ ਨੇ ਦੋ ਦੌੜਾਂ ਲਈਆਂ ਤੇ ਚੌਥੀ ਗੇਂਦ ਨੂੰ ਫਿਰ 6 ਦੌੜਾਂ ਲਈ ਬਾਊਂਡਰੀ ਪਾਰ ਪਹੁੰਚਾ ਦਿੱਤਾ।
ਜੰਮੂ-ਕਸ਼ਮੀਰ ’ਚ ਪੈਦਾ ਹੋਏ ਅਬਦੁਲ ਸਮਦ ਨੇ ਪਿਛਲੇ ਸਾਲ ਆਪਣਾ ਆਈਪੀਐੱਲ ਡੇਬਿਯੂ ਕੀਤਾ ਸੀ ਪਰ 13 ਮੈਚਾਂ ਦੇ ਕਰੀਅਰ ਵਿੱਚ ਸਮਦ ਨੇ ਦੱਸ ਦਿੱਤਾ ਹੈ ਕਿ ਉਹ ਦੁਨੀਆ ਦੇ ਸਭ ਤੋਂ ਯੋਗ ਤੇ ਤੇਜ਼ ਗੇਂਦਬਾਜ਼ਾਂ ਨੂੰ ਵੱਡੇ ਛੱਕੇ ਲਾਉਣ ਦੀ ਸਮਰੱਥਾ ਰੱਖਦੇ ਹਨ। ਅਬਦੁਲ ਸਮਦ ਨੇ ਹੁਣ ਤੱਕ ਆਈਪੀਐਲ ਵਿੱਚ 8 ਛੱਕੇ ਲਾਏ ਹਨ ਤੇ ਉਹ ਸਾਰੇ ਵੱਡੇ ਗੇਂਦਬਾਜ਼ਾਂ ਦੀਆਂ ਗੇਂਦਾਂ ਉੱਤੇ ਹੀ ਲਾਏ ਹਨ।
ਕੇਕੇਆਰ ਦੇ 15 ਕਰੋੜ ਰੁਪਏ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀਆਂ ਗੇਂਦਾਂ ਉੱਤੇ ਅਬਦੁਲ ਸਮਦ ਹੁਣ ਤੱਕ ਤਿੰਨ ਛੱਕੇ ਲਾ ਚੁੱਕੇ ਹਨ। ਭਾਰਤ ਦੇ ਨੰਬਰ ਵਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀਆਂ ਗੇਂਦਾਂ ਉੱਤੇ ਸਮਦ ਨੇ ਦੋ ਛੱਕੇ ਜੜੇ ਹਨ। ਇਸ ਤੋਂ ਇਲਾਵਾ ਪਿਛਲੇ ਸੀਜ਼ਨ ’ਚ ਆਪਣੀ ਤੇਜ਼ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰਨ ਵਾਲੇ ਨੌਰਖੀਆ ਦੀਆਂ ਗੇਂਦਾਂ ਉੱਤੇ ਵੀ ਸਮਦ ਨੇ ਦੋ ਛੱਕੇ ਲਾਏ ਹਨ। ਪਿਛਲੇ ਸਾਲ ਦੇ ਪਰਪਲ ਕੈਪ ਹੋਲਡਰ ਰਬਾੜਾ ਦੀ ਗੇਂਦ ਉੱਤੇ ਵੀ ਸਮਦ ਨੇ ਛੱਕਾ ਲਾਇਆ ਹੈ।