Emerging Asia Cup 2023: ਭਾਰਤੀ ਟੀਮ ਨੇ ਜਿੱਤਿਆ ਏਸ਼ੀਅ ਕੱਪ ਦਾ ਖਿਤਾਬ, ਫਾਈਨਲ ਵਿੱਚ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾਇਆ
Emerging Teams Asia Cup: ਫਾਈਨਲ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਏ ਮਹਿਲਾ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 127 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਦੀ ਟੀਮ 96 ਦੌੜਾਂ 'ਤੇ ਹੀ ਸਿਮਟ ਗਈ।
ACC Womens Emerging Teams Asia Cup 2023: ਹਾਂਗਕਾਂਗ ਵਿੱਚ ਖੇਡਿਆ ਜਾ ਰਿਹਾ ਐਮਰਜਿੰਗ ਮਹਿਲਾ ਏਸ਼ੀਆ ਕੱਪ 2023 ਭਾਰਤੀ ਏ ਮਹਿਲਾ ਟੀਮ ਨੇ ਜਿੱਤ ਲਿਆ ਹੈ। ਫਾਈਨਲ ਮੈਚ ਵਿੱਚ ਭਾਰਤੀ ਏ ਮਹਿਲਾ ਟੀਮ ਨੇ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾਇਆ। ਖ਼ਿਤਾਬੀ ਮੈਚ ਵਿੱਚ ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 127 ਦੌੜਾਂ ਬਣਾਈਆਂ। ਜਵਾਬ 'ਚ ਬੰਗਲਾਦੇਸ਼ ਦੀ ਪੂਰੀ ਟੀਮ 96 ਦੌੜਾਂ 'ਤੇ ਹੀ ਸਿਮਟ ਗਈ। ਭਾਰਤੀ ਮਹਿਲਾ ਟੀਮ ਲਈ ਸ਼੍ਰੇਅੰਕਾ ਪਾਟਿਲ ਨੇ ਸਭ ਤੋਂ ਵੱਧ 4 ਵਿਕਟਾਂ ਆਪਣੇ ਨਾਂ ਕੀਤੀਆਂ।
ਭਾਰਤੀ ਮਹਿਲਾ ਏ ਟੀਮ ਨੇ ਫਾਈਨਲ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਲਈ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਸ਼ਵੇਤਾ ਸਹਿਰਾਵਤ ਅਤੇ ਉਮਾ ਚੇਤਰੀ ਨੇ ਪਹਿਲੀ ਵਿਕਟ ਲਈ 28 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਵ੍ਰਿੰਦਾ ਦਿਨੇਸ਼ ਨੇ 36 ਦੌੜਾਂ ਬਣਾਈਆਂ ਜਦਕਿ ਕਨਿਕਾ ਆਹੂਜਾ ਨੇ ਬੱਲੇ ਨਾਲ 30 ਦੌੜਾਂ ਬਣਾਈਆਂ।
ਇਸ ਕਾਰਨ ਭਾਰਤੀ ਮਹਿਲਾ ਏ ਟੀਮ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 127 ਦੌੜਾਂ ਤੱਕ ਪਹੁੰਚ ਸਕੀ। ਬੰਗਲਾਦੇਸ਼ ਮਹਿਲਾ ਏ ਟੀਮ ਲਈ ਗੇਂਦਬਾਜ਼ੀ ਵਿੱਚ ਨਾਹਿਦਾ ਅਖ਼ਤਰ ਅਤੇ ਸੁਲਤਾਨਾ ਖਾਤੂਨ ਨੇ 2-2 ਵਿਕਟਾਂ ਆਪਣੇ ਨਾਮ ਕੀਤੀਆਂ।
ਇਹ ਵੀ ਪੜ੍ਹੋ: MS Dhoni: ਕੀ MS ਧੋਨੀ ਆਈਪੀਐਲ ਦੇ ਅਗਲੇ ਸੀਜ਼ਨ 'ਚ ਖੇਡਣਗੇ? ਚੇਨਈ ਸੁਪਰਕਿੰਗਜ਼ ਦੇ ਸੀਈਓ ਨੇ ਦਿੱਤਾ ਜਵਾਬ
ਭਾਰਤ ਵਲੋਂ ਕੀਤੀ ਗੇਂਦਬਾਜ਼ੀ 'ਚ ਫਿਰ ਸ਼੍ਰੇਅੰਕਾ ਦਾ ਜਾਦੂ
128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਏ ਮਹਿਲਾ ਟੀਮ ਨੇ ਸ਼ੁਰੂ ਤੋਂ ਹੀ ਵਿਕਟਾਂ ਗੁਆ ਦਿੱਤੀਆਂ। 51 ਦੇ ਸਕੋਰ ਤੱਕ ਅੱਧੀ ਟੀਮ ਪੈਵੇਲੀਅਨ ਪਰਤ ਚੁੱਕੀ ਸੀ। ਬੰਗਲਾਦੇਸ਼ ਏ ਮਹਿਲਾ ਟੀਮ ਇਸ ਮੈਚ ਵਿੱਚ 19.2 ਓਵਰਾਂ ਵਿੱਚ 96 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਦੇ ਸਿਰਫ 3 ਬੱਲੇਬਾਜ਼ ਹੀ ਦੋਹਰਾ ਅੰਕੜਾ ਪਾਰ ਕਰ ਸਕੇ।
ਸਪਿਨ ਗੇਂਦਬਾਜ਼ ਸ਼੍ਰੇਅੰਕਾ ਪਾਟਿਲ ਇੱਕ ਵਾਰ ਫਿਰ ਭਾਰਤੀ ਮਹਿਲਾ ਟੀਮ ਦਾ ਚਮਤਕਾਰ ਦੇਖਣ ਨੂੰ ਮਿਲਿਆ। ਸ਼੍ਰੇਅੰਕਾ ਨੇ 4 ਓਵਰਾਂ 'ਚ ਸਿਰਫ 13 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਮੰਨਤ ਕਸ਼ਯਪ ਨੇ 3 ਵਿਕਟਾਂ ਲਈਆਂ ਜਦਕਿ ਕਨਿਕਾ ਆਹੂਜਾ ਨੇ ਵੀ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ: ਕੀ ਧੋਨੀ ਤੇ ਜਡੇਜਾ ਵਿਚਾਲੇ ਚੱਲ ਰਿਹਾ ਕੋਈ ਵਿਵਾਦ? ਪਹਿਲੀ ਵਾਰ ਸਾਹਮਣੇ ਆਇਆ ਸੱਚ