Asian Cup 2023 Qualifiers: ਆਹਮੋ-ਸਾਹਮਣੇ ਹੋਣਗੀਆਂ ਭਾਰਤ-ਅਫਗਾਨਿਸਤਾਨ ਦੀਆਂ ਟੀਮਾਂ, ਸੁਨੀਲ ਛੇਤਰੀ 'ਤੇ ਸਭ ਦੀਆਂ ਨਜ਼ਰਾਂ
IND vs AFG: ਅੱਜ (11 ਜੂਨ) ਕੋਲਕਾਤਾ ਵਿੱਚ ਏਸ਼ੀਆਈ ਕੱਪ 2023 ਦੇ ਕੁਆਲੀਫਾਇਰ ਮੈਚ ਵਿੱਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ।
Asian Cup 2023 Final Qualifying Round India vs Afghanistan Sunil Chhetri
India vs Afghanistan in Asian Cup 2023 Qualifiers: ਅੱਜ ਏਸ਼ੀਅਨ ਕੱਪ 2023 ਦੇ ਫਾਈਨਲ ਕੁਆਲੀਫਾਇੰਗ ਦੌਰ ਵਿੱਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ (India vs Afghanistan) ਨਾਲ ਹੋਵੇਗਾ। ਇਸ ਮੈਚ 'ਚ ਭਾਰਤ ਦੇ ਦਿੱਗਜ ਫੁੱਟਬਾਲਰ ਸੁਨੀਲ ਛੇਤਰੀ ਤੋਂ ਖਾਸ ਉਮੀਦਾਂ ਹੋਣਗੀਆਂ। ਇਸ ਦੌਰ ਦੇ ਪਹਿਲੇ ਮੈਚ ਵਿੱਚ ਉਸ ਨੇ ਕੰਬੋਡੀਆ ਖ਼ਿਲਾਫ਼ ਦੋ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ।
ਭਾਰਤੀ ਟੀਮ ਫਿਲਹਾਲ ਏਸ਼ੀਅਨ ਕੱਪ 2023 ਦੇ ਫਾਈਨਲ ਕੁਆਲੀਫਾਇੰਗ ਦੌਰ ਦੇ ਗਰੁੱਪ-ਡੀ ਮੈਚ ਵਿੱਚ ਸਿਖਰ 'ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਟੀਮ ਹਾਂਗਕਾਂਗ ਤੋਂ ਮੈਚ ਹਾਰ ਕੇ ਤੀਜੇ ਨੰਬਰ 'ਤੇ ਹੈ। ਭਾਰਤ ਦੇ ਲਿਸਟਨ ਕੋਲਾਕੋ, ਮਨਵੀਰ ਸਿੰਘ, ਉਦਾਂਤਾ ਸਿੰਘ, ਆਸ਼ਿਕ ਕੁਰੂਨੀਅਨ ਅਤੇ ਰੋਸ਼ਨ ਸਿੰਘ ਕੋਲ ਇਸ ਮੈਚ ਵਿੱਚ ਆਪਣੀ ਫਿਨਿਸ਼ਿੰਗ ਕਾਬਲੀਅਤ ਵਿੱਚ ਸੁਧਾਰ ਕਰਨ ਦਾ ਮੌਕਾ ਹੋਵੇਗਾ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਹਾਲ ਹੀ 'ਚ ਕਾਫੀ ਮੌਕੇ ਮਿਲੇ, ਪਰ ਉਹ ਗੋਲ ਕਰਨ 'ਚ ਸਫਲ ਨਹੀਂ ਹੋ ਸਕੇ। ਡਿਫੈਂਸ 'ਚ ਰੋਸ਼ਨ ਸਿੰਘ, ਸੰਦੇਸ਼ ਝਿੰਗਨ, ਅਨਵਰ ਅਲੀ ਅਤੇ ਆਕਾਸ਼ ਮਿਸ਼ਰਾ ਦਾ ਭਾਰਤੀ ਡਿਫੈਂਸ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਕੰਬੋਡੀਆ ਖਿਲਾਫ ਭਾਰਤ ਦਾ ਡਿਫੈਂਸ ਸ਼ਾਨਦਾਰ ਰਿਹਾ।
🏋️💪#BackTheBlue 💙 #BlueTigers 🐯 #IndianFootball ⚽ pic.twitter.com/Pp4hGI5t1i
— Indian Football Team (@IndianFootball) June 10, 2022
ਭਾਰਤ-ਅਫਗਾਨਿਸਤਾਨ ਆਹਮੋ-ਸਾਹਮਣੇ
ਭਾਰਤੀ ਟੀਮ ਨੇ ਹੁਣ ਤੱਕ ਦੇ ਮੈਚਾਂ 'ਚ ਹਮੇਸ਼ਾ ਅਫਗਾਨਿਸਤਾਨ 'ਤੇ ਦਬਦਬਾ ਬਣਾਇਆ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ 10 ਮੈਚ ਹੋ ਚੁੱਕੇ ਹਨ। ਇਸ ਵਿੱਚ ਭਾਰਤ ਨੇ 6 ਅਤੇ ਅਫਗਾਨਿਸਤਾਨ ਨੇ ਇੱਕ ਮੈਚ ਜਿੱਤਿਆ ਹੈ। ਬਾਕੀ ਮੈਚ ਡਰਾਅ ਰਹੇ ਹਨ। ਭਾਰਤੀ ਟੀਮ ਨੇ ਆਖਰੀ ਵਾਰ ਜਨਵਰੀ 2016 'ਚ ਸੈਫ ਚੈਂਪੀਅਨਸ਼ਿਪ 'ਚ ਅਫਗਾਨਿਸਤਾਨ ਨੂੰ ਹਰਾਇਆ ਸੀ।
ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਸੁਨੀਲ ਖੇਤਰੀ
ਸੁਨੀਲ ਛੇਤਰੀ ਨੇ 127 ਅੰਤਰਰਾਸ਼ਟਰੀ ਮੈਚਾਂ ਵਿੱਚ 82 ਗੋਲ ਕੀਤੇ ਹਨ। ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਸਰਗਰਮ ਫੁਟਬਾਲਰਾਂ ਵਿੱਚ ਤੀਜੇ ਸਥਾਨ 'ਤੇ ਹੈ। ਪੁਰਤਗਾਲ ਦੇ ਦਿੱਗਜ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਪਹਿਲੇ ਨੰਬਰ 'ਤੇ ਹਨ। ਰੋਨਾਲਡੋ ਨੇ ਹੁਣ ਤੱਕ 117 ਗੋਲ ਕੀਤੇ ਹਨ। ਇਸ ਦੇ ਨਾਲ ਹੀ ਅਰਜਨਟੀਨਾ ਦੇ ਦਿੱਗਜ ਖਿਡਾਰੀ ਲਿਓਨੇਲ ਮੇਸੀ ਦੂਜੇ ਨੰਬਰ 'ਤੇ ਹਨ। ਮੇਸੀ ਦੇ 86 ਗੋਲ ਦਰਜ ਹਨ।
ਇਹ ਵੀ ਪੜ੍ਹੋ: Justin Bieber ਦਾ ਅੱਧਾ ਚਿਹਰਾ ਹੋਇਆ ਪੈਰਾਲਾਈਜ਼, ਕਿਹਾ - ਮੈਂ ਅੱਖ ਵੀ ਨਹੀਂ ਝਪਕ ਪਾ ਰਿਹਾ