Asian Para Games: ਅੰਕੁਰ ਧਾਮਾ ਨੇ ਜਿੱਤਿਆ ਸੋਨ ਤਮਗ਼ਾ,16.37 ਮਿੰਟ 'ਚ ਪੂਰੀ ਕੀਤੀ 5000 ਮੀਟਰ ਦੀ ਦੌੜ
ਨ ਦੇ ਹਾਂਗਜ਼ੂ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਪੈਰਾ ਖੇਡਾਂ 2023 'ਚ ਭਾਰਤ ਦੇ ਅੰਕੁਰ ਧਾਮਾ ਨੇ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ। ਉਸ ਨੇ 5000 ਮੀਟਰ ਦੀ ਦੌੜ 16:37.29 ਮਿੰਟ ਵਿੱਚ ਪੂਰੀ ਕਰਕੇ ਸੋਨ ਤਮਗ਼ਾ ਜਿੱਤਿਆ।
Asian Para Games: ਚੀਨ ਦੇ ਹਾਂਗਜ਼ੂ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਪੈਰਾ ਖੇਡਾਂ 2023 'ਚ ਭਾਰਤ ਦੇ ਅੰਕੁਰ ਧਾਮਾ ਨੇ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ। ਉਸ ਨੇ 5000 ਮੀਟਰ ਦੀ ਦੌੜ 16:37.29 ਮਿੰਟ ਵਿੱਚ ਪੂਰੀ ਕਰਕੇ ਸੋਨ ਤਮਗ਼ਾ ਜਿੱਤਿਆ।
Another Golden Triumph for 🇮🇳 at #AsianParaGames 🥳#ParaAthletics
— SAI Media (@Media_SAI) October 23, 2023
Shoutout to @AnkurAthlete's sensational victory in the Men's 5000m T11 event 🥳
Many congratulations Champ👏💪🏻#Cheer4India#Praise4Para#HallaBol#JeetegaBharat 🇮🇳 pic.twitter.com/WPN7e303PR
ਇਨ੍ਹਾਂ ਭਾਰਤੀ ਖਿਡਾਰੀਆਂ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਜਿੱਤੇ ਤਮਗ਼ੇ
ਅਵਨੀ ਲੇਖਰਾ (R2 10m ਏਅਰ ਰਾਈਫਲ ਸਟੈਂਡ SH1)- ਗੋਲਡ
ਸ਼ੈਲੇਸ਼ ਕੁਮਾਰ (ਹਾਈ ਜੰਪ ਟੀ63) – ਗੋਲਡ
ਮਰਿਯੱਪਨ ਥੰਗਾਵੇਲੂ (ਹਾਈ ਜੰਪ ਟੀ63) – ਚਾਂਦੀ
ਗੋਵਿੰਦਭਾਈ ਰਾਮਸਿੰਘਭਾਈ (ਉੱਚੀ ਛਾਲ T63) – ਕਾਂਸੀ
ਪ੍ਰਣਵ ਸੁਰਮਾ (ਕਲੱਬ ਥ੍ਰੋ F51) - ਗੋਲਡ
ਧਰਮਬੀਰ (ਕਲੱਬ ਥਰੋਅ F51)-ਚਾਂਦੀ
ਅਮਿਤ ਕੁਮਾਰ (ਕਲੱਬ ਥਰੋਅ F51)- ਕਾਂਸੀ
ਪ੍ਰਾਚੀ ਯਾਦਵ (ਮਹਿਲਾ ਕੈਨੋ VL2) - ਚਾਂਦੀ
ਮੋਨੂੰ ਘਾਂਗਾਸ (ਪੁਰਸ਼ਾਂ ਦਾ ਸ਼ਾਟ ਪੁਟ F11) - ਕਾਂਸੀ
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਅਵਨੀ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਵਿੱਚ SH1 ਫਾਈਨਲ ਵਿੱਚ 249.6 ਅੰਕ ਬਣਾਏ ਅਤੇ ਗੋਲਡ ਮੈਡਲ ਜਿੱਤਿਆ। ਇਸ ਮੈਡਲ ਦੇ ਨਾਲ, ਭਾਰਤ ਦੇ ਹੁਣ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਚਾਰ ਸੋਨ ਤਗਮੇ ਹੋ ਗਏ ਹਨ। ਭਾਰਤ ਦੇ ਪ੍ਰਣਬ ਸੁਰਮਾ ਨੇ ਹਾਂਗਜ਼ੂ ਏਸ਼ਿਆਈ ਪੈਰਾ ਖੇਡਾਂ ਵਿੱਚ ਅਥਲੈਟਿਕਸ ਮੁਕਾਬਲੇ ਦੇ ਪਹਿਲੇ ਦਿਨ ਸੋਮਵਾਰ ਨੂੰ ਪੁਰਸ਼ਾਂ ਦੇ ਕਲੱਬ ਥਰੋਅ ਐਫ51 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਭਾਰਤੀ ਖਿਡਾਰੀਆਂ ਨੇ ਇਸ ਈਵੈਂਟ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਵੀ ਜਿੱਤੇ।
ਸੁਰਮਾ ਨੇ 30.01 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤ ਕੇ ਨਵਾਂ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ ਕਾਇਮ ਕੀਤਾ, ਜਦਕਿ ਧਰਮਬੀਰ (28.76 ਮੀਟਰ) ਅਤੇ ਅਮਿਤ ਕੁਮਾਰ (26.93 ਮੀਟਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਈਵੈਂਟ ਵਿੱਚ ਸਿਰਫ਼ ਚਾਰ ਪ੍ਰਤੀਯੋਗੀ ਸਨ, ਸਾਊਦੀ ਅਰਬ ਦੀ ਰਾਧੀ ਅਲੀ ਅਲਾਰਥੀ 23.77 ਮੀਟਰ ਥਰੋਅ ਨਾਲ ਆਖਰੀ ਸਥਾਨ 'ਤੇ ਰਹੇ।
ਜ਼ਿਕਰ ਕਰ ਦਈਏ ਕਿ ਚੀਨ ਦੇ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੇ ਆਯੋਜਨ ਤੋਂ ਬਾਅਦ ਹੁਣ ਏਸ਼ੀਅਨ ਪੈਰਾ ਖੇਡਾਂ 2023 ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਐਤਵਾਰ (22 ਅਕਤੂਬਰ) ਸ਼ਾਮ ਨੂੰ ਹੋਇਆ। ਇਸ ਵਾਰ ਏਸ਼ੀਅਨ ਪੈਰਾ ਖੇਡਾਂ ਵਿੱਚ 22 ਖੇਡਾਂ ਵਿੱਚ ਕੁੱਲ 566 ਸੋਨ ਤਗਮੇ ਦਾਅ ’ਤੇ ਹਨ। ਇਨ੍ਹਾਂ ਖੇਡਾਂ ਵਿੱਚ 43 ਦੇਸ਼ਾਂ ਦੇ ਲਗਭਗ 4000 ਪੈਰਾ ਐਥਲੀਟ ਭਾਗ ਲੈ ਰਹੇ ਹਨ। ਇਸ ਵਿਚਾਲੇ ਅਵਨੀ ਲੇਖਰਾ ਨੇ ਗੋਲਡ ਮੈਡਲ ਆਪਣੇ ਨਾਂਅ ਕੀਤਾ ਹੈ।