FIFA WC 2022: ਆਸਟ੍ਰੇਲੀਆ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚਿਆ ਅਰਜਨਟੀਨਾ, ਹੁਣ ਨੀਦਰਲੈਂਡ ਨਾਲ ਹੋਵੇਗਾ ਮੁਕਾਬਲਾ
Argentina vs Australia: ਫੀਫਾ ਵਿਸ਼ਵ ਕੱਪ 2022 ਵਿੱਚ ਸ਼ਨੀਵਾਰ ਰਾਤ ਅਰਜਨਟੀਨਾ ਨੇ ਆਸਟਰੇਲੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।
FIFA World Cup 2022: ਫੀਫਾ ਵਿਸ਼ਵ ਕੱਪ 2022 (FIFA WC 2022) ਦੇ ਰਾਊਂਡ ਆਫ 16 ਦੇ ਮੈਚ ਵਿੱਚ ਅਰਜਨਟੀਨਾ (Argentina) ਨੇ ਆਸਟਰੇਲੀਆ (Australia) ਨੂੰ 2-1 ਨਾਲ ਹਰਾਇਆ। ਇਸ ਜਿੱਤ ਨਾਲ ਅਰਜਨਟੀਨਾ ਹੁਣ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਅਰਜਨਟੀਨਾ ਲਈ ਲਿਓਨਲ ਮੇਸੀ ਅਤੇ ਜੂਲੀਅਨ ਅਲਵਾਰੇਜ਼ ਨੇ ਗੋਲ ਕੀਤੇ। ਹੁਣ ਉਸ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ ਨੀਦਰਲੈਂਡ ਨਾਲ ਹੋਵੇਗਾ।
ਅਰਜਨਟੀਨਾ ਨੇ ਸ਼ੁਰੂ ਤੋਂ ਹੀ ਮੈਚ 'ਤੇ ਦਬਦਬਾ ਬਣਾਈ ਰੱਖਿਆ। ਪਹਿਲੇ 15-20 ਮਿੰਟਾਂ ਤੱਕ ਆਸਟਰੇਲੀਆਈ ਖਿਡਾਰੀ ਮੁਸ਼ਕਿਲ ਨਾਲ ਗੇਂਦ ਨੂੰ ਛੂਹ ਸਕੇ। ਇੱਥੇ ਪਹਿਲੇ ਹਾਫ ਵਿੱਚ ਹੀ ਅਰਜਨਟੀਨਾ ਨੂੰ ਵੱਡੀ ਸਫਲਤਾ ਮਿਲੀ। ਲਿਓਨੇਲ ਮੇਸੀ ਨੇ 35ਵੇਂ ਮਿੰਟ ਵਿੱਚ ਅਰਜਨਟੀਨਾ ਨੂੰ ਬੜ੍ਹਤ ਦਿਵਾਈ। ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਇਹ ਉਸਦੇ ਕਰੀਅਰ ਦਾ ਪਹਿਲਾ ਗੋਲ ਸੀ। ਦੂਜੇ ਹਾਫ (57ਵੇਂ ਮਿੰਟ) ਵਿੱਚ ਜੂਲੀਅਨ ਅਲਵਾਰੇਜ਼ ਨੇ ਗੋਲਕੀਪਰ ਦੀ ਗਲਤੀ ਦਾ ਫਾਇਦਾ ਉਠਾਇਆ ਅਤੇ ਗੋਲ ਕਰਕੇ ਅਰਜਨਟੀਨਾ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।
ਮੈਚ ਦੇ 53% ਸਮੇਂ ਤੱਕ ਗੇਂਦ ਅਰਜਨਟੀਨਾ ਕੋਲ ਰਹੀ। ਆਸਟ੍ਰੇਲੀਆ ਦਾ ਗੇਂਦ 'ਤੇ ਕਬਜ਼ਾ ਸਿਰਫ 35% ਸੀ। ਗੋਲ ਦੀ ਕੋਸ਼ਿਸ਼ ਵਿੱਚ ਵੀ ਅਰਜਨਟੀਨਾ (14) ਆਸਟਰੇਲੀਆ (5) ਤੋਂ ਕਾਫੀ ਅੱਗੇ ਰਿਹਾ। ਪੂਰੇ ਮੈਚ ਦੌਰਾਨ ਅਰਜਨਟੀਨਾ ਨੇ 635 ਪਾਸ ਪੂਰੇ ਕੀਤੇ। ਜਦਕਿ ਆਸਟ੍ਰੇਲੀਆ ਸਿਰਫ 381 ਪਾਸ ਹੀ ਪੂਰੇ ਕਰ ਸਕਿਆ।
Argentina secure their spot in the Quarter-finals! 👏@adidasfootball | #FIFAWorldCup
— FIFA World Cup (@FIFAWorldCup) December 3, 2022
ਆਸਟਰੇਲੀਆ ਆਖਰੀ ਮਿੰਟਾਂ ਵਿੱਚ ਇੱਕ ਗੋਲ ਕਰਨ ਤੋਂ ਗਿਆ ਖੁੰਝ
ਅਰਜਨਟੀਨਾ ਤੋਂ 2-0 ਦੀ ਲੀਡ ਲੈਣ ਤੋਂ ਬਾਅਦ
ਆਸਟਰੇਲੀਆਈ ਫਾਰਵਰਡ ਲਾਈਨ ਥੋੜੀ ਸਰਗਰਮ ਨਜ਼ਰ ਆਈ।ਕਾਂਗਾਰੂ ਟੀਮ ਨੇ ਕੁਝ ਚੰਗੇ ਮੂਵ ਬਣਾਏ। ਉਸ ਨੂੰ ਸਫਲਤਾ ਵੀ ਮਿਲੀ। ਆਸਟਰੇਲੀਆ ਨੇ 77ਵੇਂ ਮਿੰਟ ਵਿੱਚ ਗੋਲ ਕੀਤਾ। ਇੱਥੋਂ ਮੈਚ ਦਾ ਉਤਸ਼ਾਹ ਵਧ ਗਿਆ। ਆਖ਼ਰੀ ਮਿੰਟਾਂ ਵਿੱਚ ਆਸਟਰੇਲੀਆ ਨੇ ਕੁਝ ਹੋਰ ਮੌਕੇ ਬਣਾਏ ਪਰ ਉਹ ਉਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕਿਆ। ਅੰਤ ਵਿੱਚ ਅਰਜਨਟੀਨਾ ਨੇ ਇਹ ਮੈਚ 2-1 ਨਾਲ ਜਿੱਤ ਲਿਆ।
🇦🇷 The Quarter-finals await...#FIFAWorldCup | #Qatar2022 pic.twitter.com/S7EKoQ4GVB
— FIFA World Cup (@FIFAWorldCup) December 3, 2022