Hockey Asia Cup 2022: ਭਾਰਤ ਨੇ ਰੋਮਾਂਚਕ ਮੈਚ 'ਚ ਜਾਪਾਨ ਨੂੰ 1-0 ਨਾਲ ਦਿੱਤੀ ਮਾਤ, ਜਿੱਤਿਆ ਕਾਂਸੀ ਦਾ ਤਗਮਾ
Asia Cup Hockey 2022: ਆਖ਼ਰੀ ਸਮੇਂ 'ਚ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਏਸ਼ੀਆ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।
India vs Japan Score Asia Cup Hockey 2022: ਮੌਜੂਦਾ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਨੇ ਜਾਪਾਨ ਨੂੰ 1-0 ਨਾਲ ਹਰਾ ਕੇ ਏਸ਼ੀਆ ਕੱਪ 2022 ਦਾ ਕਾਂਸੀ ਦਾ ਤਗਮਾ ਜਿੱਤਿਆ। ਬੁੱਧਵਾਰ ਨੂੰ ਮਲੇਸ਼ੀਆ ਦੇ ਜਕਾਰਤਾ 'ਚ ਖੇਡੇ ਗਏ ਮੈਚ 'ਚ ਭਾਰਤੀ ਟੀਮ ਲਈ ਇਕਮਾਤਰ ਗੋਲ ਰਾਜਕੁਮਾਰ ਪਾਲ ਨੇ ਛੇਵੇਂ ਮਿੰਟ 'ਚ ਕੀਤਾ।
Indian men's hockey team claims bronze medal in Asia Cup at Jakarta, Indonesia
— Press Trust of India (@PTI_News) June 1, 2022
ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਸੁਪਰ 4 ਪੜਾਅ ਦਾ ਆਖਰੀ ਰਾਊਂਡ ਰੌਬਿਨ ਲੀਗ ਮੈਚ 4-4 ਨਾਲ ਡਰਾਅ ਰਿਹਾ। ਫਾਈਨਲ ਦੇ ਲਿਹਾਜ਼ ਨਾਲ ਇਹ ਮੈਚ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਸੀ। ਹੁਣ ਫਾਈਨਲ ਮੈਚ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਖੇਡਿਆ ਜਾਵੇਗਾ।
ਰਾਜਕੁਮਾਰ ਪਾਲ ਨੇ ਕੀਤਾ ਪਹਿਲਾ ਗੋਲ
ਇੰਡੋਨੇਸ਼ੀਆ ਦੇ ਜਕਾਰਤਾ 'ਚ ਬੁੱਧਵਾਰ ਨੂੰ ਖੇਡੇ ਗਏ ਮੈਚ 'ਚ ਭਾਰਤੀ ਟੀਮ ਲਈ ਪਹਿਲਾ ਗੋਲ ਰਾਜਕੁਮਾਰ ਪਾਲ ਨੇ ਕੀਤਾ। ਪਾਲ ਨੇ ਪਹਿਲੇ ਕੁਆਰਟਰ ਦੇ 7ਵੇਂ ਮਿੰਟ 'ਚ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ।ਇਸ ਤੋਂ ਪਹਿਲਾਂ ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਸੁਪਰ 4 ਪੜਾਅ ਦਾ ਆਖਰੀ ਰਾਊਂਡ-ਰੋਬਿਨ ਲੀਗ ਮੈਚ 4-4 ਨਾਲ ਡਰਾਅ 'ਤੇ ਖਤਮ ਹੋਇਆ। ਫਾਈਨਲ ਦੇ ਲਿਹਾਜ਼ ਨਾਲ ਇਹ ਮੈਚ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਸੀ।
End of Q3. Indian defense gives a tough time to Japanese forwards. The last 15 minutes left for Japan to come back or give it away to the MEN in BLUE!💙
— Hockey India (@TheHockeyIndia) June 1, 2022
IND 1-0 JPN#IndiaKaGame #HockeyIndia #HeroAsiaCup #INDvsJPN #BronzeMedal @CMO_Odisha @sports_odisha @IndiaSports @Media_SAI
ਇਹ ਵੀ ਪੜ੍ਹੋ: Firing outside Khalsa College at Amritsar: ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਾਹਰ ਫਾਇਰਿੰਗ, ਇੱਕ ਨੌਜਵਾਨ ਜ਼ਖ਼ਮੀ