Asia Cup 2022: ਪਾਕਿ ਖਿਲਾਫ਼ ਮੈਦਾਨ ਤੇ ਉੱਤਰਦੇ ਹੀ ਇਤਿਹਾਸ ਰਚਣਗੇ ਵਿਰਾਟ ਕੋਹਲੀ, ਬਣਾਉਣਗੇ ਇਹ ਰਿਕਾਰਡ
IND vs PAK Asia Cup 2022: ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ 28 ਅਗਸਤ ਨੂੰ ਇੱਕ-ਦੂਜੇ ਨਾਲ ਭਿੜਨਗੀਆਂ। ਕਿੰਗ ਕੋਹਲੀ ਇਸ ਮੈਚ 'ਚ ਮੈਦਾਨ 'ਤੇ ਉਤਰਦੇ ਹੀ ਇਤਿਹਾਸ ਰਚਣਗੇ।
2022 Asia Cup, Virat Kohli 100th T20 International: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 27 ਅਗਸਤ ਤੋਂ ਸ਼ੁਰੂ ਹੋਣ ਵਾਲੇ 2022 ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਵੀ ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਉਸ ਨੇ ਇੰਗਲੈਂਡ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਤੋਂ ਬਾਅਦ ਆਰਾਮ ਕਰਨ ਦਾ ਫੈਸਲਾ ਕੀਤਾ ਸੀ। ਹੁਣ ਕਿੰਗ ਕੋਹਲੀ 28 ਅਗਸਤ ਨੂੰ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰਨਗੇ।
ਕੋਹਲੀ 100ਵਾਂ ਟੀ-20 ਮੈਚ ਖੇਡਣਗੇ
ਕਿੰਗ ਕੋਹਲੀ ਪਾਕਿਸਤਾਨ ਦੇ ਖਿਲਾਫ ਮੈਦਾਨ 'ਤੇ ਉਤਰਦੇ ਹੀ ਵੱਡਾ ਰਿਕਾਰਡ ਆਪਣੇ ਨਾਂ ਕਰ ਲੈਣਗੇ। ਦਰਅਸਲ, ਵਿਰਾਟ ਕੋਹਲੀ ਹੁਣ ਤੱਕ 99 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ। ਅਜਿਹੇ 'ਚ ਉਹ 28 ਅਗਸਤ ਨੂੰ ਪਾਕਿਸਤਾਨ ਖਿਲਾਫ ਆਪਣਾ 100ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗਾ। ਤੁਹਾਨੂੰ ਦੱਸ ਦੇਈਏ ਕਿ ਕੋਹਲੀ 100 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਭਾਰਤ ਦੇ ਦੂਜੇ ਖਿਡਾਰੀ ਹੋਣਗੇ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਇਹ ਕਾਰਨਾਮਾ ਕਰ ਚੁੱਕੇ ਹਨ। ਹਿਟਮੈਨ ਨੇ ਹੁਣ ਤੱਕ 132 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।
ਪਹਿਲੇ ਏਸ਼ੀਆਈ ਖਿਡਾਰੀ ਬਣ ਜਾਣਗੇ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਿੰਗ ਕੋਹਲੀ ਪਾਕਿਸਤਾਨ ਦੇ ਖਿਲਾਫ ਮੈਦਾਨ 'ਤੇ ਉਤਰਦੇ ਹੀ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 100 ਮੈਚ ਖੇਡਣ ਵਾਲੇ ਏਸ਼ੀਆ ਦੇ ਪਹਿਲੇ ਖਿਡਾਰੀ ਬਣ ਜਾਣਗੇ। ਇਸ ਤੋਂ ਪਹਿਲਾਂ ਦੁਨੀਆ 'ਚ ਸਿਰਫ ਨਿਊਜ਼ੀਲੈਂਡ ਦੇ ਰੌਸ ਟੇਲਰ ਹੀ ਇਹ ਕਾਰਨਾਮਾ ਕਰ ਸਕੇ ਸਨ। ਟੇਲਰ ਨੇ ਸਾਰੇ ਫਾਰਮੈਟਾਂ ਵਿੱਚ 100 ਜਾਂ ਇਸ ਤੋਂ ਵੱਧ ਮੈਚ ਖੇਡੇ ਹਨ।
ਕਾਬਿਲੇਗ਼ੌਰ ਹੈ ਕਿ ਵਿਰਾਟ ਕੋਹਲੀ ਇੰਨੀਂ ਦਿਨੀਂ ਖਰਾਬ ਫ਼ਾਰਮ `ਚ ਚੱਲ ਰਹੇ ਹਨ। ਉਨ੍ਹਾਂ ਨੂੰ ਏਸ਼ੀਆ ਕੱਪ `ਚ ਓਪਨਿੰਗ ਬੱਲੇਬਾਜ਼ ਦੇ ਤੌਰ `ਤੇ ਖਿਡਾਉਣ ਦੀ ਵੀ ਸਿਫ਼ਾਰਸ਼ ਚੱਲ ਰਹੀ ਹੈ। ਸਭ ਨੂੰ ਇਹ ਵਿਸ਼ਵਾਸ ਹੈ ਕਿ ਕੋਹਲੀ ਫਾਰਮ `ਚ ਜ਼ਰੂਰ ਵਾਪਸ ਆਉਣਗੇ।
ਚਾਰ ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ 27 ਅਗਸਤ ਤੋਂ ਯੂਏਈ ਵਿੱਚ ਏਸ਼ੀਆ ਕੱਪ ਦਾ ਆਯੋਜਨ ਹੋਣ ਜਾ ਰਿਹਾ ਹੈ। ਏਸ਼ੀਆ ਕੱਪ 'ਚ ਖਰਾਬ ਫਾਰਮ 'ਚੋਂ ਲੰਘ ਰਹੇ ਵਿਰਾਟ ਕੋਹਲੀ ਦੀ ਟੀਮ ਇੰਡੀਆ 'ਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਦੀ ਜ਼ਿੰਮੇਵਾਰੀ ਵਿਰਾਟ ਕੋਹਲੀ ਨੂੰ ਦੇਣ ਦੀ ਵਕਾਲਤ ਤੇਜ਼ ਹੋ ਗਈ ਹੈ। ਸਾਬਕਾ ਦਿੱਗਜ ਕ੍ਰਿਕਟਰ ਪਾਰਥਿਵ ਪਟੇਲ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਬਿਹਤਰ ਪ੍ਰਦਰਸ਼ਨ ਕਰ ਸਕਦੇ ਹਨ।
ਪਾਰਥਿਵ ਪਟੇਲ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਓਪਨਿੰਗ ਕਰਦੇ ਹਨ ਤਾਂ ਇਹ ਉਨ੍ਹਾਂ ਲਈ ਬਿਹਤਰ ਹੋਵੇਗਾ। ਸਾਬਕਾ ਵਿਕਟਕੀਪਰ ਨੇ ਕਿਹਾ, ''ਓਪਨਿੰਗ ਕਾਰਨ ਵਿਰਾਟ ਕੋਹਲੀ ਨੂੰ ਆਪਣੀ ਰਫਤਾਰ ਨਾਲ ਖੇਡਣ ਦਾ ਮੌਕਾ ਮਿਲੇਗਾ। ਵਿਰਾਟ ਕੋਹਲੀ ਨੇ ਬ੍ਰੇਕ ਲੈ ਲਿਆ ਹੈ। ਸ਼ੁਰੂਆਤ ਵਿੱਚ, ਤੁਹਾਨੂੰ ਜ਼ੀਰੋ ਤੋਂ ਗੇਮ ਸ਼ੁਰੂ ਕਰਨੀ ਪਵੇਗੀ। ਵਿਰਾਟ ਕੋਹਲੀ ਵੀ ਓਪਨਿੰਗ ਕਰਦੇ ਹੋਏ 170 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰ ਸਕਦੇ ਹਨ। ਇੱਕ ਜਾਂ ਦੋ ਵਿਕਟਾਂ ਡਿੱਗਣ ਤੋਂ ਬਾਅਦ ਅਜਿਹਾ ਨਹੀਂ ਹੁੰਦਾ।