ਪੜਚੋਲ ਕਰੋ
Advertisement
Asian Champions Trophy Hockey 2021 : ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਜਿੱਤਿਆ ਕਾਂਸੀ ਦਾ ਤਗ਼ਮਾ
IND vs PAK: ਭਾਰਤ ਨੇ ਪਾਕਿਸਤਾਨ ਨੂੰ ਲਗਾਤਾਰ ਦੂਜੀ ਵਾਰ ਹਰਾਇਆ, 4-3 ਨਾਲ ਜਿੱਤਿਆ ਮੈਚ, ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਮਿਲਿਆ ਕਾਂਸੀ ਦਾ ਤਗ਼ਮਾ
ਨਵੀਂ ਦਿੱਲੀ : ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਜਾਪਾਨ ਤੋਂ ਮਿਲੀ ਅਣਕਿਆਸੀ ਹਾਰ ਤੋਂ ਬਾਅਦ ਭਾਰਤੀ ਟੀਮ ਨੇ ਅੱਜ ਪਾਕਿਸਤਾਨ ਖ਼ਿਲਾਫ਼ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਜ਼ੋਰਦਾਰ ਵਾਪਸੀ ਕੀਤੀ। ਟੀਮ ਇੰਡੀਆ ਨੇ ਤੀਜੇ ਸਥਾਨ ਲਈ ਮੈਚ ਵਿੱਚ ਪਾਕਿਸਤਾਨ ਨੂੰ 4-3 ਨਾਲ ਹਰਾਇਆ ਹੈ।
ਭਾਰਤ ਦਾ ਇਹ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਕੁੱਲ ਪੰਜਵਾਂ ਅਤੇ ਪਹਿਲਾ ਕਾਂਸੀ ਦਾ ਤਗ਼ਮਾ ਹੈ। ਇਸ ਕਾਂਸੀ ਤੋਂ ਪਹਿਲਾਂ ਭਾਰਤ ਤਿੰਨ ਸੋਨ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤ ਚੁੱਕਾ ਹੈ। ਟੀਮ ਨੇ 2011, 2016 ਅਤੇ 2018 ਵਿੱਚ ਸੋਨ ਤਗਮੇ ਜਿੱਤੇ ਸਨ।
ਇਸ ਦੇ ਨਾਲ ਹੀ 2012 ਵਿੱਚ ਟੀਮ ਨੂੰ ਚਾਂਦੀ ਦਾ ਤਗ਼ਮਾ ਮਿਲਿਆ ਸੀ। ਪਾਕਿਸਤਾਨ ਦੀ ਟੀਮ ਪਹਿਲੀ ਵਾਰ ਕੋਈ ਮੈਡਲ ਨਹੀਂ ਜਿੱਤ ਸਕੀ। ਇਸ ਤੋਂ ਪਹਿਲਾਂ ਉਸ ਨੇ 2011 ਅਤੇ 2016 'ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਦੇ ਨਾਲ ਹੀ 2012, 2013 ਅਤੇ 2018 ਵਿੱਚ ਟੀਮ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ।
ਇਹ ਵੀ ਪੜ੍ਹੋ : ਕਿੰਨਾ ਖ਼ਤਰਨਾਕ ਹੈ Omicron Varinat , ਕੀ ਹਨ ਲੱਛਣ ਅਤੇ ਕਿਵੇਂ ਕਰੇ ਇਸ ਮਹਾਂਮਾਰੀ ਤੋਂ ਬਚਾਅ ? ਜਾਣੋ ਰਣਦੀਪ ਗੁਲੇਰੀਆ ਦਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement