Hockey Team: ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਖਿਤਾਬ ਕੀਤਾ ਆਪਣੇ ਨਾਂ, ਜਿੱਤ ਤੋਂ ਬਾਅਦ 'ਵੰਦੇ ਮਾਤਰਮ' ਨਾਲ ਗੂੰਜ ਉੱਠਿਆ ਮੈਦਾਨ
Vande Mataram Chants In Stadium: ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਟੂਰਨਾਮੈਂਟ ਦਾ ਖ਼ਿਤਾਬੀ ਮੈਚ
Vande Mataram Chants In Stadium: ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਟੂਰਨਾਮੈਂਟ ਦਾ ਖ਼ਿਤਾਬੀ ਮੈਚ ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਖੇਡਿਆ ਗਿਆ। ਭਾਰਤ ਦੀ ਜਿੱਤ ਤੋਂ ਬਾਅਦ ਮੈਦਾਨ 'ਵੰਦੇ ਮਾਤਰਮ' ਨਾਲ ਗੂੰਜ ਉੱਠਿਆ। ਭਾਰਤੀ ਹਾਕੀ ਟੀਮ ਚੈਂਪੀਅਨਸ ਟਰਾਫੀ ਦੌਰਾਨ ਸ਼ਾਨਦਾਰ ਲੈਅ ਵਿੱਚ ਨਜ਼ਰ ਆਈ।
ਇਸ ਦੇ ਨਾਲ ਹੀ ਸਟੇਡੀਅਮ 'ਚ 'ਵੰਦੇ ਮਾਤਰਮ' ਦੇ ਜੈਕਾਰੇ ਗੂੰਜਣ ਦੀ ਵੀਡੀਓ ਹਾਕੀ ਇੰਡੀਆ ਦੇ ਅਧਿਕਾਰਤ ਸੋਸ਼ਲ ਮੀਡੀਆ ਰਾਹੀਂ ਵਾਇਰਲ ਕੀਤੀ ਗਈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਭਾਰਤ ਦੀ ਜਿੱਤ ਤੋਂ ਬਾਅਦ ਪ੍ਰਸ਼ੰਸਕ ਹੱਥਾਂ 'ਚ ਤਿਰੰਗਾ ਲਹਿਰਾਉਂਦੇ ਹੋਏ ਵੰਦੇ ਮਾਤਰਮ ਗਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੱਚਮੁੱਚ ਦੇਖਣ ਯੋਗ ਹੈ। ਭਾਰਤੀ ਟੀਮ ਨੇ ਚੌਥੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ ਹੈ।
ਫਾਈਨਲ ਵਿੱਚ ਭਾਰਤ ਨੇ ਪਲਟ ਦਿੱਤੀ ਹਾਰੀ ਹੋਈ ਬਾਜ਼ੀ
ਭਾਰਤੀ ਟੀਮ ਪਹਿਲੇ ਹਾਫ ਵਿੱਚ 2 ਗੋਲਾਂ ਨਾਲ ਪਿੱਛੇ ਸੀ, ਉਸ ਦੌਰਾਨ ਮੁਕਾਬਲੇ ਦਾ ਸਕੋਰ 3-1 ਸੀ। ਇਸ ਤੋਂ ਬਾਅਦ ਭਾਰਤ ਵੱਲੋਂ ਮੈਚ ਦੇ ਆਖਰੀ ਦੋ ਕੁਆਰਟਰਾਂ ਵਿੱਚ ਤਿੰਨ ਗੋਲ ਕੀਤੇ ਗਏ ਅਤੇ ਮੈਚ 4-3 ਨਾਲ ਜਿੱਤ ਲਿਆ। ਭਾਰਤ ਲਈ ਜੁਗਰਾਜ ਸਿੰਘ ਨੇ 9ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 45ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਨੇ 1-1 ਗੋਲ ਕੀਤਾ। ਫਿਰ 56ਵੇਂ ਮਿੰਟ ਵਿੱਚ ਅਕਾਸ਼ਦੀਪ ਸਿੰਘ ਨੇ ਚੌਥਾ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ ਅਤੇ ਜਿੱਤ ਦਰਜ ਕਰਵਾਈ।
The chants of Vande Mataram fill the stadium after India comes back into the game. #HockeyIndia #IndiaKaGame #HACT2023 pic.twitter.com/Mn5ccxSG4A
— Hockey India (@TheHockeyIndia) August 12, 2023
ਟੂਰਨਾਮੈਂਟ ਵਿੱਚ ਕੋਈ ਵੀ ਮੈਚ ਨਹੀਂ ਹਾਰਿਆ ਭਾਰਤ
ਦੱਸ ਦੇਈਏ ਕਿ ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਕੋਈ ਮੈਚ ਨਹੀਂ ਹਾਰੀ। ਟੀਮ ਦਾ ਇੱਕ ਮੈਚ ਡਰਾਅ ਰਿਹਾ। ਭਾਰਤ ਨੇ ਪਹਿਲਾ ਮੈਚ ਚੀਨ ਨਾਲ ਖੇਡਿਆ, ਜਿਸ ਵਿੱਚ ਭਾਰਤ ਨੇ 7-2 ਨਾਲ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਜਾਪਾਨ ਖਿਲਾਫ ਮੈਚ 1-1 ਨਾਲ ਡਰਾਅ ਰਿਹਾ। ਇਸ ਤੋਂ ਬਾਅਦ ਭਾਰਤ ਨੇ ਤੀਜੇ ਮੈਚ ਵਿੱਚ ਮਲੇਸ਼ੀਆ ਨੂੰ 5-0 ਨਾਲ, ਚੌਥੇ ਮੈਚ ਵਿੱਚ ਕੋਰੀਆ ਨੂੰ 3-2 ਨਾਲ ਅਤੇ ਫਿਰ ਗਰੁੱਪ ਗੇੜ ਦੇ ਆਖਰੀ ਮੈਚ ਵਿੱਚ ਪੰਜਵੇਂ ਮੈਚ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾਇਆ।