Asian Games 2023: ਏਸ਼ੀਆਈ ਖੇਡਾਂ ਦੀ ਹੋਈ ਸ਼ੁਰੂਆਤ, ਚੀਨ 'ਚ ਲੱਗੀ ਖਿਡਾਰੀਆਂ ਦੀ ਮਹਿਫਲ, ਹਰਮਨਪ੍ਰੀਤ-ਲਵਲੀਨਾ ਨੇ ਕੀਤੀ ਭਾਰਤ ਦੀ ਅਗਵਾਈ
Harmanpreet Singh: ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਦਲ ਦੀ ਅਗਵਾਈ ਕੀਤੀ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਮੌਜੂਦ ਸਨ।
Harmanpreet Singh: ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਦਲ ਦੀ ਅਗਵਾਈ ਕੀਤੀ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਮੌਜੂਦ ਸਨ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਮੌਜੂਦ ਸਨ। ਇਸ ਤਰ੍ਹਾਂ ਏਸ਼ੀਆਈ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਏਸ਼ੀਆਈ ਖੇਡਾਂ 2023 ਵਿੱਚ ਭਾਰਤ ਦੇ 655 ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਦੇ 655 ਖਿਡਾਰੀ 40 ਵੱਖ-ਵੱਖ ਮੁਕਾਬਲਿਆਂ ਵਿੱਚ ਚੁਣੌਤੀ ਪੇਸ਼ ਕਰਨਗੇ।
ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਮੌਜੂਦ ਰਹੇ ਹਨ। ਇਸ ਤਰ੍ਹਾਂ ਏਸ਼ੀਆਈ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਏਸ਼ੀਆਈ ਖੇਡਾਂ 2023 ਵਿੱਚ ਭਾਰਤ ਦੇ 655 ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਦੇ 655 ਖਿਡਾਰੀ 40 ਵੱਖ-ਵੱਖ ਮੁਕਾਬਲਿਆਂ ਵਿੱਚ ਚੁਣੌਤੀ ਪੇਸ਼ ਕਰਨਗੇ।
Indian contingent led by flag-bearers Harmanpreet Singh and Lovlina Borgohain 🏑🥊
— Doordarshan Sports (@ddsportschannel) September 23, 2023
Grit and Glory⚡️सबसे आगे होंगे हिंदुस्तानी 🇮🇳 #AsianGames #TeamIndia pic.twitter.com/FGqBthDb7a
The energy of भारत #TeamIndia 🇮🇳#IndiaAtAG22 pic.twitter.com/kNycxtaqwC
— Team India (@WeAreTeamIndia) September 23, 2023
ਇਹ ਵੀ ਪੜ੍ਹੋ: Inzamam UL Haq: 'ਮੈਂ ਕੁਲਦੀਪ ਨੂੰ ਆਪਣੀ ਟੀਮ 'ਚ ਨਹੀਂ ਚੁਣ ਸਕਦਾ', ਪਾਕਿਸਤਾਨ ਦੇ ਮੁੱਖ ਚੋਣਕਾਰ ਇੰਜ਼ਮਾਮ ਨੇ ਇੰਝ ਕਿਉਂ ਕਿਹਾ, ਜਾਣੋ
12 ਹਜ਼ਾਰ ਤੋਂ ਵੱਧ ਖਿਡਾਰੀ ਲੈ ਰਹੇ ਹਿੱਸਾ...
ਇਸ ਤੋਂ ਪਹਿਲਾਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ 572 ਖਿਡਾਰੀਆਂ ਨੇ ਭਾਗ ਲਿਆ ਸੀ। ਇਸ ਦੇ ਨਾਲ ਹੀ ਇਸ ਏਸ਼ੀਆਈ ਖੇਡਾਂ ਵਿੱਚ 45 ਦੇਸ਼ਾਂ ਦੇ 12 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਵਾਰ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਏਸ਼ੀਆਈ ਖੇਡਾਂ 2014 'ਚ ਵੀ ਕ੍ਰਿਕਟ ਏਸ਼ੀਆਈ ਖੇਡਾਂ ਦਾ ਹਿੱਸਾ ਸੀ ਪਰ ਬੀਸੀਸੀਆਈ ਨੇ ਆਪਣੀ ਟੀਮ ਨਹੀਂ ਭੇਜੀ ਸੀ। ਹਾਲਾਂਕਿ, ਇਸ ਵਾਰ ਬੀਸੀਸੀਆਈ ਨੇ ਆਪਣੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਭੇਜੀਆਂ ਹਨ।
ਕੀ ਭਾਰਤੀ ਕ੍ਰਿਕਟ ਟੀਮ ਸੋਨ ਤਮਗਾ ਜਿੱਤ ਸਕੇਗੀ?
ਬੰਗਲਾਦੇਸ਼ ਦੀ ਪੁਰਸ਼ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ 2010 ਵਿੱਚ ਸੋਨ ਤਮਗਾ ਜਿੱਤਿਆ ਸੀ। ਉੱਥੇ ਹੀ ਪਾਕਿਸਤਾਨ ਨੇ ਮਹਿਲਾ ਕ੍ਰਿਕਟ 'ਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਏਸ਼ੀਆਈ ਖੇਡਾਂ 2014 'ਚ ਪੁਰਸ਼ ਵਰਗ 'ਚ ਸ਼੍ਰੀਲੰਕਾ ਨੇ ਸੋਨ ਤਮਗਾ ਜਿੱਤਿਆ। ਉੱਥੇ ਹੀ ਪਾਕਿਸਤਾਨ ਨੇ ਇਕ ਵਾਰ ਫਿਰ ਮਹਿਲਾ ਵਰਗ 'ਚ ਸੋਨ ਤਮਗਾ ਜਿੱਤਿਆ ਹੈ। ਭਾਰਤੀ ਪ੍ਰਸ਼ੰਸਕਾਂ ਨੂੰ ਕ੍ਰਿਕਟ ਤੋਂ ਇਲਾਵਾ ਕੁਸ਼ਤੀ, ਬੈਡਮਿੰਟਨ ਅਤੇ ਮੁੱਕੇਬਾਜ਼ੀ ਵਰਗੇ ਮੁਕਾਬਲਿਆਂ ਵਿੱਚ ਸੋਨੇ ਦੀ ਉਮੀਦ ਹੋਵੇਗੀ।
ਇਹ ਵੀ ਪੜ੍ਹੋ: ICC Rankings: ICC ਰੈਂਕਿੰਗ 'ਚ ਭਾਰਤ ਦਾ ਦਬਦਬਾ, ਤਿੰਨਾਂ ਫਾਰਮੈਟਾਂ 'ਚ ਨੰਬਰ-1, ਜਾਣੋ ਕਿਹੜੇ ਖਿਡਾਰੀਆਂ ਦੀ ਹੋਈ ਬੱਲੇ-ਬੱਲੇ