Asian Games: ਏਸ਼ੀਅਨ ਗੇਮਜ਼ 2023 'ਚ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ, ਸਕਵੈਸ਼ 'ਚ 3-0 ਨਾਲ ਮਿਲੀ ਸ਼ਾਨਦਾਰ ਜਿੱਤ
Asian Games 2023 : ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸਕੁਐਸ਼ ਵਿੱਚ ਬੁਰੀ ਤਰ੍ਹਾਂ ਹਰਾਇਆ। ਟੀਮ ਇੰਡੀਆ ਦੀ ਤਨਵੀ, ਜੋਸ਼ਨਾ ਅਤੇ ਅਨਾਹਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
IND vs PAK Asian Games 2023: ਏਸ਼ੀਆਈ ਖੇਡਾਂ 2023 ਦੇ ਤੀਜੇ ਦਿਨ ਮੰਗਲਵਾਰ ਨੂੰ, ਭਾਰਤ ਦੀ ਸਕੁਐਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਨੇ ਸਕੁਐਸ਼ 'ਚ ਪਾਕਿਸਤਾਨ ਨੂੰ 3-0 ਨਾਲ ਹਰਾਇਆ। ਭਾਰਤ ਦੀ ਤਨਵੀ ਖੰਨਾ, ਜੋਸ਼ਨਾ ਚਿਨੱਪਾ ਅਤੇ ਅਨਾਹਤ ਸਿੰਘ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਇੰਡੀਆ ਦੇ ਕੋਲ ਫਿਲਹਾਲ ਕੁੱਲ 11 ਮੈਡਲ ਹਨ। ਇਨ੍ਹਾਂ ਵਿੱਚ 2 ਸੋਨ ਤਗਮੇ ਸ਼ਾਮਲ ਹਨ।
ਭਾਰਤ ਦੇ ਨੌਜਵਾਨ ਖਿਡਾਰੀ ਅਨਾਹਤ ਨੇ ਦਮਦਾਰ ਪ੍ਰਦਰਸ਼ਨ ਕੀਤਾ। ਉਸ ਨੇ ਪਹਿਲੇ ਮੈਚ ਵਿੱਚ ਪਾਕਿਸਤਾਨ ਦੀ ਸਾਦੀਆ ਗੁਲ ਨੂੰ 3-0 ਨਾਲ ਹਰਾਇਆ ਸੀ। ਅਨਾਹਤ ਨੇ ਇਹ ਮੈਚ 11-6, 11-6 ਅਤੇ 11-3 ਨਾਲ ਜਿੱਤਿਆ। ਦੂਜੇ ਮੈਚ ਵਿੱਚ ਜੋਸ਼ਨਾ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਜੋਸ਼ਨਾ ਨੇ ਦੂਜੇ ਮੈਚ ਵਿੱਚ ਪਾਕਿਸਤਾਨ ਦੇ ਨੂਰ ਉਲ ਹੱਕ ਸਾਦਿਕ ਨੂੰ ਹਰਾਇਆ। ਉਸ ਨੇ ਇਹ ਮੈਚ 11-2, 11-5 ਅਤੇ 11-7 ਨਾਲ ਜਿੱਤਿਆ।
ਤਨਵੀ ਖੰਨਾ ਨੇ ਭਾਰਤ ਦਾ ਤੀਜਾ ਮੈਚ ਜਿੱਤਿਆ। ਹੁਣ ਟੀਮ ਇੰਡੀਆ ਦਾ ਅਗਲਾ ਮੁਕਾਬਲਾ ਨੇਪਾਲ ਨਾਲ ਹੋਵੇਗਾ। ਇਹ ਮੈਚ ਬੁੱਧਵਾਰ ਸਵੇਰੇ 7.30 ਵਜੇ ਤੋਂ ਖੇਡਿਆ ਜਾਵੇਗਾ। ਟੀਮ ਇੰਡੀਆ ਦੋ ਗਰੁੱਪ ਮੈਚ ਖੇਡੇਗੀ।
🎾 Spectacular start for the 🇮🇳 Women's Squash Team at the #AsianGames2022 as they emerged victorious by defeating Pakistan with a flawless score of 3-0 in their 1st group stage match! 🇮🇳🏆
— SAI Media (@Media_SAI) September 26, 2023
Keep up the momentum, champs!!#Cheer4India#Hallabol#JeetegaBharat#BharatAtAG22 pic.twitter.com/MTZxfVjlBC
ਵਰਨਣਯੋਗ ਹੈ ਕਿ ਤੀਜੇ ਦਿਨ ਭਾਰਤ ਨੂੰ ਸਕੁਐਸ਼ ਦੇ ਨਾਲ-ਨਾਲ ਹੋਰ ਖੇਡਾਂ ਤੋਂ ਵੀ ਚੰਗੀ ਖ਼ਬਰ ਮਿਲੀ। ਟੀਮ ਇੰਡੀਆ ਨੇ ਹਾਕੀ 'ਚ ਸਿੰਗਾਪੁਰ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਨੇ ਸਿੰਗਾਪੁਰ ਨੂੰ 16-1 ਨਾਲ ਹਰਾਇਆ। ਅੰਕਿਤਾ ਰੈਨਾ ਨੇ ਟੈਨਿਸ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਮਹਿਲਾ ਸਿੰਗਲਜ਼ ਦੇ ਰਾਊਂਡ ਆਫ 16 ਵਿੱਚ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਅੰਕਿਤਾ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਭਾਰਤ ਦੀ ਤੈਰਾਕੀ ਟੀਮ ਫਾਈਨਲ ਲਈ ਕੁਆਲੀਫਾਈ ਕਰ ਚੁੱਕੀ ਹੈ। ਭਾਰਤ ਨੇ ਹੁਣ ਤੱਕ ਕੁੱਲ 11 ਤਗਮੇ ਜਿੱਤੇ ਹਨ। ਇਸ ਵਿੱਚ 2 ਸੋਨ ਤਗਮੇ ਸ਼ਾਮਲ ਹਨ। ਭਾਰਤ ਨੇ ਮਹਿਲਾ ਕ੍ਰਿਕਟ ਅਤੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਿਆ ਸੀ।