Asian Para Games: ਸਿਧਾਰਥ ਬਾਬੂ ਨੇ ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਦੀ ਕਰਵਾਈ ਬੱਲੇ-ਬੱਲੇ, ਮਿਕਸਡ 50 ਮੀਟਰ ਰਾਈਫਲ ਪ੍ਰੋਨ ਈਵੈਂਟ ਵਿੱਚ ਜਿੱਤਿਆ ਗੋਲਡ
Asian Para Games 2023: ਏਸ਼ੀਅਨ ਪੈਰਾ ਖੇਡਾਂ 2023 'ਚ ਮਿਕਸਡ 50 ਮੀਟਰ ਰਾਈਫਲ ਪ੍ਰੋਨ ਐਸਐਚ 1 ਈਵੈਂਟ 'ਚ ਭਾਰਤ ਦੇ ਸਿਧਾਰਥ ਬਾਬੂ ਨੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ।
Asian Para Games 2023: ਭਾਰਤ ਦੇ ਸਿਤਾਰੇ ਇੰਨੀਂ ਦਿਨੀਂ ਬੁਲੰਦੀਆਂ 'ਤੇ ਚੱਲ ਰਹੇ ਹਨ। ਹਰ ਇੱਕ ਖੇਡ ਹਰ ਈਵੈਂਟ 'ਚ ਭਾਰਤ ਦਾ ਨਾਮ ਤੇ ਭਾਰਤੀ ਖਿਡਾਰੀ ਚਮਕਦੇ ਨਜ਼ਰ ਆ ਰਹੇ ਹਨ। ਉੱਧਰ, ਕ੍ਰਿਕੇਟ ਵਰਲਡ ਕੱਪ ;ਚ ਭਾਰਤ ਇੱਕ ਤੋਂ ਬਾਅਦ ਇੱਕ ਜਿੱਤ ਦਰਜ ਕਰ ਰਿਹਾ ਹੈ। ਦੂਜੇ ਪਾਸੇ, ਏਸ਼ੀਅਨ ਗੇਮਜ਼ 'ਚ ਵੀ ਭਾਰਤੀ ਐਥਲੀਟ ਕਮਾਲ ਕਰ ਚੁੱਕੇ ਹਨ। ਹੁਣ ਇਹੀ ਸਿਲਸਿਲਾ ਏਸ਼ੀਅਨ ਪੈਰਾ ਗੇਮਜ਼ ਵਿੱਚ ਵੀ ਜਾਰੀ ਹੈ ।
ਇਹ ਵੀ ਪੜ੍ਹੋ: 27 ਅਕਤੂਬਰ ਤੋਂ ਸ਼ੁਰੂ ਹੋਏਗਾ ਸੁਰਜੀਤ ਹਾਕੀ ਟੂਰਨਾਮੈਂਟ, ਨਾਕਆਊਟ-ਕਮ-ਲੀਗ ਦੇ ਆਧਾਰ ’ਤੇ ਹੋਣਗੇ ਮੁਕਾਬਲੇ
ਏਸ਼ੀਅਨ ਪੈਰਾ ਖੇਡਾਂ 2023 'ਚ ਮਿਕਸਡ 50 ਮੀਟਰ ਰਾਈਫਲ ਪ੍ਰੋਨ ਐਸਐਚ 1 ਈਵੈਂਟ 'ਚ ਭਾਰਤ ਦੇ ਸਿਧਾਰਥ ਬਾਬੂ ਨੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ । ਪੈਰਾ-ਸ਼ੂਟਰ ਨੇ ਫਾਈਨਲ ਵਿੱਚ ਕੁੱਲ 247.7 ਅੰਕ ਹਾਸਲ ਕੀਤੇ । ਇਨ੍ਹਾਂ ਪੁਆਇੰਟਸ ਦੇ ਨਾਲ ਉਸ ਨੇ ਨਵਾਂ ਵਰਲਡ ਰਿਕਾਰਡ ਵੀ ਬਣਾ ਲਿਆ ਹੈ । ਇਸ ਤਰ੍ਹਾਂ ਏਸ਼ੀਅਨ ਪੈਰਾ ਖੇਡਾਂ 'ਚ ਭਾਰਤ ਨੇ ਆਪਣਾ 17ਵਾਂ ਗੋਲਡ ਮੈਡਲ ਜਿੱਤ ਲਿਆ ਹੈ ।
Indian Shooter Sidhartha Babu strikes GOLD with a scintillating performance at #AsianParaGames! 🥇🇮🇳
— SAI Media (@Media_SAI) October 26, 2023
@sid6666 secures a dazzling Gold in R6 Mixed 50m Rifles Prone SH-1, setting new Asian Para Games Record with a remarkable score of 247.7.✌️👏🔫
With this, the ace Shooter also… pic.twitter.com/QAMDfmvvmm
ਦੱਸ ਦਈਏ ਕਿ ਭਾਰਤੀ ਐਥਲੀਟ ਏਸ਼ੀਅਨ ਪੈਰਾ ਖੇਡਾਂ 'ਚ ਚਮਕ ਰਹੇ ਹਨ। ਖਿਡਾਰੀਆਂ ਨੇ ਭਾਰਤ ਦਾ ਨਾਮ ਉੱਚਾ ਕੀਤਾ ਹੈ । ਇਸ ਤਰ੍ਹਾਂ ਪੈਰਾ ਖੇਡਾਂ 'ਚ ਭਾਰਤ ਨੇ ਹੁਣ ਤੱਕ 17 ਗੋਲਡ ਜਿੱਤ ਲਏ ਹਨ ।
ਇਹ ਵੀ ਪੜ੍ਹੋ: ਏਸ਼ਿਆਈ ਪੈਰਾ ਖੇਡਾਂ 'ਚ ਭਾਰਤੀਆਂ ਖਿਡਾਰੀਆਂ ਨੇ ਕੀਤਾ ਕਮਾਲ, ਤਗਮਿਆਂ ਨਾਲ ਭਰੀ ਝੋਲੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।