World Cup 2023: ਵਰਲਡ ਕੱਪ ਲਈ ਹੋਇਆ ਆਸਟਰੇਲੀਆਈ ਟੀਮ ਦਾ ਐਲਾਨ, 18 ਮੈਂਬਰੀ ਟੀਮ 'ਚ ਇਸ ਦਮਦਾਰ ਖਿਡਾਰੀ ਨੂੰ ਨਹੀਂ ਮਿਲੀ ਥਾਂ
Australia Team : ਭਾਰਤ ਵਿੱਚ 5 ਅਕਤੂਬਰ ਤੋਂ ਹੋਣ ਵਾਲੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਲਈ ਸੰਭਾਵਿਤ 18 ਮੈਂਬਰੀ ਆਸਟਰੇਲੀਆਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿੱਚ ਡੇਵਿਡ ਵਾਰਨਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
Australia World Cup 2023 Team: ਭਾਰਤ ਵਿੱਚ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਆਗਾਮੀ ਇੱਕ ਰੋਜ਼ਾ ਵਿਸ਼ਵ ਕੱਪ ਲਈ ਆਸਟਰੇਲੀਆ ਦੀ 18 ਮੈਂਬਰੀ ਸੰਭਾਵੀ ਟੀਮ ਦਾ ਐਲਾਨ ਕੀਤਾ ਗਿਆ ਹੈ। ਇਹ ਟੀਮ ਦੱਖਣੀ ਅਫਰੀਕਾ ਅਤੇ ਭਾਰਤ ਦੇ ਖਿਲਾਫ ਵਨਡੇ ਸੀਰੀਜ਼ 'ਚ ਵੀ ਖੇਡਦੀ ਨਜ਼ਰ ਆਵੇਗੀ। ਸਟਾਰ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੂੰ ਕ੍ਰਿਕਟ ਆਸਟਰੇਲੀਆ ਵੱਲੋਂ ਵਿਸ਼ਵ ਕੱਪ ਲਈ ਐਲਾਨੀ ਗਈ ਮੁੱਢਲੀ ਟੀਮ ਵਿੱਚ ਥਾਂ ਨਹੀਂ ਮਿਲੀ ਹੈ।
ਆਸਟਰੇਲਿਆਈ ਟੀਮ ਨੂੰ ਵਨਡੇ ਵਰਲਡ ਦੀ ਸ਼ੁਰੂਆਤ ਤੋਂ ਪਹਿਲਾਂ ਦੱਖਣੀ ਅਫਰੀਕਾ ਅਤੇ ਭਾਰਤ ਦੇ ਖਿਲਾਫ ਸੀਰੀਜ਼ ਖੇਡਣੀ ਹੈ। ਕ੍ਰਿਕਟ ਆਸਟ੍ਰੇਲੀਆ ਵੱਲੋਂ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ਦੀ ਟੀ-20 ਸੀਰੀਜ਼ ਲਈ ਵੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ 'ਚ ਮਿਸ਼ੇਲ ਮਾਰਸ਼ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਲੈੱਗ ਸਪਿਨਰ ਤਨਵੀਰ ਸੰਘਾ ਵੀ ਵਿਸ਼ਵ ਕੱਪ ਲਈ ਐਲਾਨੀ ਗਈ ਟੀਮ 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ ਹੈ।
ਕੰਗਾਰੂ ਟੀਮ ਨੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ 3 ਮੈਚਾਂ ਦੀ ਟੀ-20 ਸੀਰੀਜ਼ ਨਾਲ ਕਰਨੀ ਹੈ। ਇਸ ਤੋਂ ਬਾਅਦ ਟੀਮ 5 ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ ਜੋ 7 ਸਤੰਬਰ ਤੋਂ ਸ਼ੁਰੂ ਹੋਵੇਗੀ। ਗਲੇਨ ਮੈਕਸਵੈੱਲ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ 'ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਇਸ ਦੇ ਨਾਲ ਹੀ ਕਪਤਾਨ ਪੈਟ ਕਮਿੰਸ ਦੀ ਸੱਟ ਕਾਰਨ ਮਿਸ਼ੇਲ ਮਾਰਸ਼ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।
ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਸਟੀਵ ਸਮਿਥ, ਗਲੇਨ ਮੈਕਸਵੈੱਲ, ਜੋਸ ਇੰਗਲਿਸ਼, ਅਲੈਕਸ ਕੈਰੀ, ਮਾਰਕਸ ਸਟੋਇਨਿਸ, ਮਿਸ਼ੇਲ ਮਾਰਸ਼, ਕੈਮਰਨ ਗ੍ਰੀਨ, ਐਰੋਨ ਹਾਰਡੀ, ਸੀਨ ਐਬੋਟ, ਐਸਟਨ ਐਗਰ, ਐਡਮ ਜ਼ੈਂਪਾ, ਤਨਵੀਰ ਸਾਂਗਾ, ਪੈਟ ਕਮਿੰਸ (ਸੀ), ਮਿਸ਼ੇਲ ਸਟਾਰਕ , ਜੋਸ਼ ਹੇਜ਼ਲਵੁੱਡ, ਨਾਥਨ ਐਲਿਸ।
Some fresh faces will be on the plane for three T20s against South Africa at the end of this month!
— Cricket Australia (@CricketAus) August 7, 2023
Oh, and Mitch Marsh will be the captain ✌️🦬 pic.twitter.com/DJLcMSsIO2
ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਲਈ ਆਸਟ੍ਰੇਲੀਆਈ ਟੀਮ
ਮੈਟ ਸ਼ਾਰਟ, ਟਿਮ ਡੇਵਿਡਸ, ਜੇਸਨ ਬੇਹਰਨਡੋਰਫ, ਜੋਸ਼ ਇੰਗਲਿਸ਼, ਮਾਰਕਸ ਸਟੋਇਨਿਸ, ਨਾਥਨ ਐਲਿਸ, ਸਟੀਵ ਸਮਿਥ, ਮਿਸ਼ੇਲ ਮਾਰਸ਼, ਸਪਿਨਰ ਜੌਹਨਸਨ, ਟ੍ਰੈਵਿਸ ਹੈੱਡ, ਆਰੋਨ ਹਾਰਡੀ, ਐਡਮ ਜ਼ੈਂਪਾ, ਗਲੇਨ ਮੈਕਸਵੈੱਲ, ਸੀਨ ਐਬੋਟ।