ਪੜਚੋਲ ਕਰੋ
(Source: ECI/ABP News)
ਆਸਟਰੇਲੀਆਈ ਕ੍ਰਿਕਟ ਸਟਾਰ ਕੇਨ ਰਿਚਰਡਸਨ ਨੂੰ ਵੀ ਕੋਰੋਨਵਾਇਰਸ, ਆਈਪੀਐਲ ਵਿੱਚ ਕੋਹਲੀ ਦੀ ਟੀਮ 'ਚ ਖੇਡਣ ਵਾਲੇ ਸੀ
ਕ੍ਰਿਕਟਰ ਵੀ ਕੋਰੋਨਾਵਾਇਰਸ ਦੀ ਲਪੇਟ 'ਚ ਆ ਰਹੇ ਹਨ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਨੂੰ ਕੋਰੋਨਾਵਾਇਰਸ ਪੌਜ਼ਟਿਵ ਪਾਇਆ ਗਿਆ ਹੈ।
![ਆਸਟਰੇਲੀਆਈ ਕ੍ਰਿਕਟ ਸਟਾਰ ਕੇਨ ਰਿਚਰਡਸਨ ਨੂੰ ਵੀ ਕੋਰੋਨਵਾਇਰਸ, ਆਈਪੀਐਲ ਵਿੱਚ ਕੋਹਲੀ ਦੀ ਟੀਮ 'ਚ ਖੇਡਣ ਵਾਲੇ ਸੀ Australian fast bowler Kane Richardson tested for coronavirus ਆਸਟਰੇਲੀਆਈ ਕ੍ਰਿਕਟ ਸਟਾਰ ਕੇਨ ਰਿਚਰਡਸਨ ਨੂੰ ਵੀ ਕੋਰੋਨਵਾਇਰਸ, ਆਈਪੀਐਲ ਵਿੱਚ ਕੋਹਲੀ ਦੀ ਟੀਮ 'ਚ ਖੇਡਣ ਵਾਲੇ ਸੀ](https://static.abplive.com/wp-content/uploads/sites/5/2020/03/13163618/Ken-Richardson.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਰੋਨਾਵਾਇਰਸ ਦਾ ਕਹਿਰ ਹੁਣ ਕ੍ਰਿਕਟਰਾਂ ਤੱਕ ਵੀ ਪਹੁੰਚ ਗਿਆ ਹੈ। ਆਸਟਰੇਲੀਆਈ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਇਸ ਖ਼ਤਰਨਾਕ ਵਾਇਰਸ ਦਾ ਸ਼ਿਕਾਰ ਹੋ ਗਿਆ ਹੈ। ਇਸ ਕਰਕੇ ਰਿਚਰਡਸਨ ਨਿਊਜ਼ੀਲੈਂਡ ਖਿਲਾਫ ਮੈਚ ਨਹੀਂ ਖੇਡ ਸਕਣਗੇ। ਰਿਚਰਡਸਨ ਇਸ ਸਾਲ ਆਈਪੀਐਲ ਵਿੱਚ ਆਰਸੀਬੀ ਲਈ ਖੇਡਣ ਵਾਲੇ ਸੀ।
ਰਿਪੋਰਟਾਂ ਮੁਤਾਬਕ ਕੇਨ ਰਿਚਰਡਸਨ ਦੱਖਣੀ ਅਫਰੀਕਾ ਦੇ ਆਪਣੇ ਦੌਰੇ ਤੋਂ ਬਾਅਦ ਠੀਕ ਨਹੀਂ ਸੀ। ਉਨ੍ਹਾਂ ਦੇ ਗਲ਼ੇ 'ਚ ਦਰਦ ਸੀ। ਇਸ ਲਈ ਉਨ੍ਹਾਂ ਨੂੰ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਤੋਂ ਬਾਹਰ ਕਰ ਦਿੱਤਾ ਗਿਆ। ਰਿਚਰਡਸਨ ਇਸ ਸਮੇਂ ਬਾਕੀ ਟੀਮ ਤੋਂ ਵੱਖ ਹੋ ਗਏ ਹਨ।
ਇਸ ਦੇ ਨਾਲ ਹੀ ਹਾਲੀਵੁੱਡ ਐਕਟਰ ਟੌਮ ਹੈਂਕਸ ਅਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਸਨ ਵੀ ਆਸਟਰੇਲੀਆ ਵਿੱਚ ਕੋਰੋਨਾਵਾਇਰਸ ਦੇ ਪੌਜ਼ਟਿਵ ਪਾਏ ਗਏ। ਉਨ੍ਹਾਂ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ ਸੀ।
ਆਸਟਰੇਲੀਆ ਕ੍ਰਿਕਟ ਦਾ ਕਹਿਣਾ ਹੈ ਕਿ ਸਾਡਾ ਮੈਡੀਕਲ ਸਟਾਫ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ।
Check out below Health Tools-
Calculate Your Body Mass Index ( BMI )
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)