Australian Open 2022: 'ਆਸਟ੍ਰੇਲੀਅਨ ਓਪਨ' 'ਚ Ashleigh Barty ਨੇ ਜਿੱਤਿਆ 'ਮਹਿਲਾ ਸਿੰਗਲ' ਦਾ ਖਿਤਾਬ
ਆਸਟ੍ਰੇਲੀਆਈ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਨੇ 'ਆਸਟ੍ਰੇਲੀਅਨ ਓਪਨ' ਦੇ ਮਹਿਲਾ ਸਿੰਗਲਜ਼ ਦੇ ਫਾਈਨਲ 'ਚ ਅਮਰੀਕਾ ਦੀ ਡੇਨੀਅਲ ਕੋਲਿਨਸ ਨੂੰ ਹਰਾ ਕੇ ਖਿਤਾਬ ਜਿੱਤਿਆ। ਸ਼ਨੀਵਾਰ ਨੂੰ ਖੇਡਿਆ ਗਿਆ ਫਾਈਨਲ ਕਾਫੀ ਰੋਮਾਂਚਕ ਰਿਹਾ।
Australian Open News: ਆਸਟ੍ਰੇਲੀਆਈ ਟੈਨਿਸ ਖਿਡਾਰਨ ਐਸ਼ਲੇ ਬਾਰਟੀ ਨੇ 'ਆਸਟ੍ਰੇਲੀਅਨ ਓਪਨ' ਦੇ ਮਹਿਲਾ ਸਿੰਗਲਜ਼ ਦੇ ਫਾਈਨਲ 'ਚ ਅਮਰੀਕਾ ਦੀ ਡੇਨੀਅਲ ਕੋਲਿਨਸ ਨੂੰ ਹਰਾ ਕੇ ਖਿਤਾਬ ਜਿੱਤਿਆ। ਸ਼ਨੀਵਾਰ ਨੂੰ ਖੇਡਿਆ ਗਿਆ ਫਾਈਨਲ ਕਾਫੀ ਰੋਮਾਂਚਕ ਰਿਹਾ। ਦੋਵਾਂ ਖਿਡਾਰਨਾਂ ਵਿਚਾਲੇ ਖਿਤਾਬ ਲਈ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਅੰਤ ਵਿੱਚ ਬਾਰਟੀ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ। ਬਾਰਟੀ ਦੀ ਜਿੱਤ ਨੇ ਉਸ ਦੇ ਘਰੇਲੂ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਆਸਟਰੇਲੀਆਈ ਔਰਤਾਂ ਲਈ 44 ਸਾਲ ਦਾ ਸੋਕਾ ਖਤਮ ਕਰ ਦਿੱਤਾ।
ਐਸ਼ਲੇ ਬਾਰਟੀ ਨੇ ਅਮਰੀਕੀ ਖਿਡਾਰੀ ਡੇਨੀਅਲ ਕੋਲਿਨਸ ਦੇ ਖਿਲਾਫ ਸ਼ਾਨਦਾਰ ਵਾਪਸੀ ਕਰਦੇ ਹੋਏ ਦੂਜੇ ਸੈੱਟ 'ਚ 5-1 ਨਾਲ ਅੱਗੇ ਹੋ ਕੇ ਮੈਚ 6-3, 7-6 ਨਾਲ ਜਿੱਤ ਲਿਆ। ਬਾਰਟੀ 1980 ਵਿੱਚ ਵੈਂਡੀ ਟਰਨਬੁੱਲ ਤੋਂ ਬਾਅਦ ਆਸਟਰੇਲੀਅਨ ਓਪਨ ਸਿੰਗਲਜ਼ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਆਸਟਰੇਲਿਆਈ ਮਹਿਲਾ ਸੀ ਅਤੇ ਹੁਣ 1978 ਵਿੱਚ ਕ੍ਰਿਸ ਓ'ਨੀਲ ਤੋਂ ਬਾਅਦ ਪਹਿਲੀ ਆਸਟਰੇਲੀਆਈ ਚੈਂਪੀਅਨ ਹੈ। 25 ਸਾਲਾ ਬਾਰਟੀ ਦੇ ਨਾਂ ਹੁਣ ਤਿੰਨ ਵੱਡੇ ਖਿਤਾਬ ਜਿੱਤਣ ਦਾ ਰਿਕਾਰਡ ਹੈ। ਉਸਨੇ ਪਿਛਲੇ ਸਾਲ ਵਿੰਬਲਡਨ ਅਤੇ 2019 ਵਿੱਚ ਫਰੈਂਚ ਓਪਨ ਜਿੱਤ ਕੇ ਦਹਿਸ਼ਤ ਪੈਦਾ ਕੀਤੀ ਹੈ।
ਐਸ਼ ਬਾਰਟੀ ਕੌਣ ਹੈ?
ਐਸ਼ ਬਾਰਟੀ ਦਾ ਪੂਰਾ ਨਾਂ ਐਸ਼ਲੇ ਬਾਰਟੀ ਹੈ, ਪਰ ਉਹ ਦੁਨੀਆ ਭਰ ਵਿੱਚ ਉਪਨਾਮ ਨਾਲ ਜਾਣੀ ਜਾਂਦੀ ਹੈ। ਐਸ਼ ਬਾਰਟੀ ਇੱਕ ਆਸਟ੍ਰੇਲੀਆਈ ਪੇਸ਼ੇਵਰ ਟੈਨਿਸ ਖਿਡਾਰੀ ਅਤੇ ਸਾਬਕਾ ਕ੍ਰਿਕਟਰ ਹੈ। ਉਹ ਮਹਿਲਾ ਟੈਨਿਸ ਐਸੋਸੀਏਸ਼ਨ (ਡਬਲਯੂ.ਟੀ.ਏ.) ਦੁਆਰਾ ਸਿੰਗਲਜ਼ ਵਿੱਚ ਵਿਸ਼ਵ ਵਿੱਚ ਨੰਬਰ 1 ਹੈ। ਉਸ ਦੇ ਨਾਂ 'ਤੇ ਕਈ ਖ਼ਿਤਾਬ ਹਨ। ਬਾਰਟੀ ਤਿੰਨ ਵਾਰ ਦੀ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਅਤੇ ਮੌਜੂਦਾ ਆਸਟ੍ਰੇਲੀਅਨ ਓਪਨ ਚੈਂਪੀਅਨ ਹੈ। ਉਹ ਗ੍ਰੈਂਡ ਸਲੈਮ ਡਬਲਜ਼ ਚੈਂਪੀਅਨ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਬਾਰਟੀ ਟੈਨਿਸ ਆਸਟ੍ਰੇਲੀਆ ਲਈ ਰਾਸ਼ਟਰੀ ਸਵਦੇਸ਼ੀ ਟੈਨਿਸ ਅੰਬੈਸਡਰ ਵਜੋਂ ਵੀ ਕੰਮ ਕਰਦੀ ਹੈ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :