(Source: ECI/ABP News)
BCCI ਨੇ ਆਸਟ੍ਰੇਲੀਆ ਸੀਰੀਜ਼ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਰਾਹੁਲ ਦ੍ਰਾਵਿੜ ਦੇ ਬੇਟੇ ਨੂੰ ਮਿਲੀ ਜਗ੍ਹਾ, ਜਾਣੋ ਟੀਮ 'ਚ ਕੌਣ-ਕੌਣ ਸ਼ਾਮਲ ?
18 ਸਾਲ ਦੇ ਸਮਿਤ ਦ੍ਰਾਵਿੜ ਨੂੰ ਆਸਟ੍ਰੇਲੀਆ ਖਿਲਾਫ ਸੀਰੀਜ਼ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸਮਿਤ ਮਹਾਰਾਜ ਟਰਾਫੀ KSCA T20 ਵਿੱਚ ਖੇਡਿਆ। ਉਸਨੂੰ 50 ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਸੀ।
India U19 squad for australia multi format series: ਭਾਰਤੀ ਕ੍ਰਿਕਟ ਕੰਟਰੋਲ ਬੋਰਡ (B.C.C.I) ਨੇ ਆਸਟ੍ਰੇਲੀਆ ਖ਼ਿਲਾਫ਼ ਮਲਟੀ ਫਾਰਮੈਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਟੀਮ ਇੰਡੀਆ ਦੇ ਸਾਬਕਾ ਕੋਚ ਰਾਹੁਲ ਦ੍ਰਾਵਿੜ ਦੇ ਬੇਟੇ ਸਮਿਤ ਦ੍ਰਾਵਿੜ ਨੂੰ ਇਸ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਦਰਅਸਲ, ਸਮਿਤ ਨੂੰ ਭਾਰਤ ਦੀ ਅੰਡਰ-19 ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਅੰਡਰ-19 ਟੀਮ ਨੂੰ ਆਸਟ੍ਰੇਲੀਆ ਦੀ ਅੰਡਰ-19 ਟੀਮ ਦੇ ਖਿਲਾਫ ਵਨ ਡੇ ਤੇ ਚਾਰ ਦਿਨਾ ਮੈਚ ਖੇਡਣਾ ਹੈ। ਸਮਿਤ ਨੂੰ ਇਨ੍ਹਾਂ ਦੋਵਾਂ ਫਾਰਮੈਟਾਂ ਦੀ ਸੀਰੀਜ਼ ਲਈ ਟੀਮ ਇੰਡੀਆ 'ਚ ਮੌਕਾ ਮਿਲਿਆ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇਹ ਅੰਡਰ-19 ਸੀਰੀਜ਼ 21 ਸਤੰਬਰ ਤੋਂ ਸ਼ੁਰੂ ਹੋਵੇਗੀ।
ਜੂਨੀਅਰ ਚੋਣ ਕਮੇਟੀ ਨੇ ਆਸਟ੍ਰੇਲੀਆ ਅੰਡਰ-19 ਦੇ ਖ਼ਿਲਾਫ਼ ਆਗਾਮੀ ਮਲਟੀ-ਫਾਰਮੈਟ IDFC FIRST Bank ਘਰੇਲੂ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ ਦੀ ਚੋਣ ਕੀਤੀ ਹੈ। ਸੀਰੀਜ਼ 'ਚ ਪੁਡੂਚੇਰੀ ਤੇ ਚੇਨਈ 'ਚ 50 ਓਵਰਾਂ ਦੇ ਤਿੰਨ ਅਤੇ ਦੋ ਚਾਰ ਦਿਨਾ ਮੈਚ ਖੇਡੇ ਜਾਣਗੇ।
ਯੂਪੀ ਦੇ ਸਟਾਰ ਬੱਲੇਬਾਜ਼ ਮੁਹੰਮਦ ਅਮਾਨ ਨੂੰ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ 'ਚ ਭਾਰਤ ਦੀ ਅੰਡਰ-19 ਟੀਮ ਦਾ ਕਪਤਾਨ ਐਲਾਨਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਸੋਹਮ ਪਟਵਰਧਨ ਚਾਰ ਦਿਨਾਂ ਦੀ ਲੜੀ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਸਮਿਤ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਮਹਾਰਾਜਾ ਟੀ-20 ਟਰਾਫੀ 'ਚ ਖੇਡਿਆ ਸੀ।
🚨 NEWS 🚨
— BCCI (@BCCI) August 31, 2024
India U19 squad and fixtures announced for multi-format home series against Australia U19.
Squad for one-day series: Rudra Patel (VC) (GCA), Sahil Parakh (MAHCA), Kartikeya KP (KSCA), Mohd Amaan (C) (UPCA), Kiran Chormale (MAHCA), Abhigyan Kundu (WK) (MCA), Harvansh…
ਆਸਟ੍ਰੇਲੀਆ ਅੰਡਰ-19 ਖਿਲਾਫ ਵਨਡੇ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ - ਰੁਦਰ ਪਟੇਲ (ਉਪ-ਕਪਤਾਨ), ਸਾਹਿਲ ਪਾਰਖ, ਕਾਰਤਿਕੇਯ ਕੇਪੀ, ਮੁਹੰਮਦ ਅਮਨ (ਕਪਤਾਨ), ਕਿਰਨ ਚੋਰਮਾਲੇ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ ਪੰਗਾਲੀਆ (ਵਿਕਟਕੀਪਰ) , ਸਮਿਤ ਦ੍ਰਾਵਿੜ, ਯੁੱਧਜੀਤ ਗੁਹਾ, ਸਮਰਥ ਐਨ, ਨਿਖਿਲ ਕੁਮਾਰ, ਚੇਤਨ ਸ਼ਰਮਾ, ਹਾਰਦਿਕ ਰਾਜ, ਰੋਹਿਤ ਰਾਜਾਵਤ ਅਤੇ ਮੁਹੰਮਦ ਅਨਾਨ।
ਆਸਟ੍ਰੇਲੀਆ ਅੰਡਰ-19 ਵਿਰੁੱਧ ਚਾਰ ਰੋਜ਼ਾ ਲੜੀ ਲਈ ਭਾਰਤ ਦੀ ਅੰਡਰ-19 ਟੀਮ - ਵੈਭਵ ਸੂਰਿਆਵੰਸ਼ੀ, ਨਿਤਿਆ ਪੰਡਯਾ, ਵਿਹਾਨ ਮਲਹੋਤਰਾ (ਉਪ-ਕਪਤਾਨ), ਸੋਹਮ ਪਟਵਰਧਨ (ਕਪਤਾਨ), ਕਾਰਤਿਕੇਯ ਕੇਪੀ, ਸਮਿਤ ਦ੍ਰਾਵਿੜ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ ਪੰਗਾਲੀਆ (ਵਿਕਟਕੀਪਰ), ਚੇਤਨ ਸ਼ਰਮਾ, ਸਮਰਥ ਐਨ, ਆਦਿਤਿਆ ਰਾਵਤ, ਨਿਖਿਲ ਕੁਮਾਰ, ਅਨਮੋਲਜੀਤ ਸਿੰਘ, ਆਦਿਤਿਆ ਸਿੰਘ ਅਤੇ ਮੁਹੰਮਦ ਅਨਾਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)