(Source: ECI/ABP News/ABP Majha)
BCCI Awards: 4 ਸਾਲ ਬਾਅਦ BCCI ਦਾ ਐਵਾਰਡ ਫੰਕਸ਼ਨ, ਸ਼ੁਭਮਨ ਗਿੱਲ, ਮੋਹੰਮਦ ਸ਼ਮੀ ਤੇ ਯਸ਼ਸਵੀ ਜੈਸਵਾਲ ਨੂੰ ਮਿਲੇ ਪੁਰਸਕਾਰ, ਦੇਖੋ ਪੂਰੀ ਲਿਸਟ
BCCI Awards 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਅਵਾਰਡ ਸਮਾਰੋਹ ਅੱਜ ਹੈਦਰਾਬਾਦ 'ਚ ਆਯੋਜਿਤ ਕੀਤਾ ਗਿਆ। ਇਸ 'ਚ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਸ਼ੁਬਮਨ ਗਿੱਲ ਅਤੇ ਯਸ਼ਸਵੀ ਜੈਸਵਾਲ ਸਮੇਤ ਕਈ ਖਿਡਾਰੀਆਂ ਨੇ ਐਵਾਰਡ ਹਾਸਲ ਕੀਤੇ।
BCCI Awards Winners list 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦਾ ਸਾਲਾਨਾ ਪੁਰਸਕਾਰ ਸਮਾਰੋਹ ਅੱਜ ਯਾਨੀ ਮੰਗਲਵਾਰ ਨੂੰ ਹੈਦਰਾਬਾਦ ਵਿੱਚ ਆਯੋਜਿਤ ਕੀਤਾ ਗਿਆ। ਇਸ ਐਵਾਰਡ ਫੰਕਸ਼ਨ ਵਿੱਚ ਮੁਹੰਮਦ ਸ਼ਮੀ, ਸ਼ੁਭਮਨ ਗਿੱਲ, ਰਵੀਚੰਦਰਨ ਅਸ਼ਵਿਨ ਅਤੇ ਜਸਪ੍ਰੀਤ ਬੁਮਰਾਹ ਨੂੰ ਕ੍ਰਿਕਟਰ ਆਫ ਦਿ ਈਅਰ ਦਾ ਐਵਾਰਡ ਮਿਲਿਆ। ਦਰਅਸਲ, ਇਨ੍ਹਾਂ ਖਿਡਾਰੀਆਂ ਨੂੰ 2019 ਤੋਂ 2023 ਤੱਕ ਸਾਲ ਦੇ ਸਰਵੋਤਮ ਖਿਡਾਰੀ ਚੁਣਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਬੀਸੀਸੀਆਈ ਦਾ ਐਵਾਰਡ ਫੰਕਸ਼ਨ ਹਰ ਚਾਰ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਸਮਾਰੋਹ ਆਖਰੀ ਵਾਰ 2019 ਵਿੱਚ ਹੋਇਆ ਸੀ।
ਦੇਖੋ ਕਿਸ ਨੂੰ ਮਿਲਿਆ ਕਿਹੜਾ ਐਵਾਰਡ
ਸ਼ੁਭਮਨ ਗਿੱਲ- ਸਾਲ ਦਾ ਸਰਵੋਤਮ ਕ੍ਰਿਕਟਰ (2022-23)
ਜਸਪ੍ਰੀਤ ਬੁਮਰਾਹ- ਸਾਲ ਦਾ ਸਰਵੋਤਮ ਕ੍ਰਿਕਟਰ (2021-22)
ਰਵੀਚੰਦਰਨ ਅਸ਼ਵਿਨ- ਸਾਲ ਦਾ ਸਰਵੋਤਮ ਕ੍ਰਿਕਟਰ (2020-21)
ਮੁਹੰਮਦ ਸ਼ਮੀ- ਸਾਲ ਦਾ ਸਰਵੋਤਮ ਕ੍ਰਿਕਟਰ (2019-20)
ਰਵੀ ਸ਼ਾਸਤਰੀ- ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ
ਫਾਰੂਕ ਇੰਜੀਨੀਅਰ- ਸੀਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ
ਬੈਸਟ ਇੰਟਰਨੈਸ਼ਨਲ ਡੈਬਿਊ- ਯਸ਼ਸਵੀ ਜੈਸਵਾਲ (2022-23)
ਬੈਸਟ ਇੰਟਰਨੈਸ਼ਨਲ ਡੈਬਿਊ- ਸ਼੍ਰੇਅਸ ਅਈਅਰ (2021-22)
ਬੈਸਟ ਅੰਤਰਰਾਸ਼ਟਰੀ ਡੈਬਿਊ- ਅਕਸ਼ਰ ਪਟੇਲ (2020-21)
ਬੈਸਟ ਇੰਟਰਨੈਸ਼ਨਲ ਡੈਬਿਊ- ਮਯੰਕ ਅਗਰਵਾਲ (2019-20)
ਦਿਲੀਪ ਸਰਦੇਸਾਈ ਪੁਰਸਕਾਰ- ਰਵੀਚੰਦਰਨ ਅਸ਼ਵਿਨ (ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ, 2022-23)
ਦਿਲੀਪ ਸਰਦੇਸਾਈ ਪੁਰਸਕਾਰ- ਯਸ਼ਸਵੀ ਜੈਸਵਾਲ (ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ, 2022-23)
ਲਾਲਾ ਅਮਰਨਾਥ ਅਵਾਰਡ (ਘਰੇਲੂ ਕ੍ਰਿਕਟ ਦੇ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਹਰਫਨਮੌਲਾ ਪ੍ਰਦਰਸ਼ਨ ਲਈ)
ਬਾਬਾ ਅਪਰਾਜੀਤ, ਰਿਸ਼ੀ ਧਵਨ ਅਤੇ ਰਿਆਨ ਪਰਾਗ
ਲਾਲਾ ਅਮਰਨਾਥ ਅਵਾਰਡ (ਰਣਜੀ ਟਰਾਫੀ ਵਿੱਚ ਹਰਫ਼ਨਮੌਲਾ ਪ੍ਰਦਰਸ਼ਨ ਲਈ)
ਐਮ ਬੀ ਮੁਰਾਸਿੰਘ, ਸ਼ਮਸ ਮੁਲਾਨੀ ਅਤੇ ਸਰਾਂਸ਼ ਜੈਨ
ਮਾਧਵਰਾਓ ਸਿੰਧੀਆ ਪੁਰਸਕਾਰ - ਰਣਜੀ ਟਰਾਫੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼
ਜੈਦੇਵ ਉਨਾਦਕਟ, ਸ਼ਮਸ ਮੁਲਾਨੀ ਅਤੇ ਜਲਜ ਸਕਸੈਨਾ
ਮਾਧਵਰਾਓ ਸਿੰਧੀਆ ਪੁਰਸਕਾਰ - ਰਣਜੀ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼
ਰਾਹੁਲ ਦਲਾਲ, ਸਰਫਰਾਜ਼ ਖਾਨ ਅਤੇ ਮਯੰਕ ਅਗਰਵਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।