ਪੜਚੋਲ ਕਰੋ

ਇਸ ਭਾਰਤੀ ਖਿਡਾਰੀ 'ਤੇ ਵੱਡੀ ਕਾਰਵਾਈ; ਤਿੰਨ ਸਾਲਾਂ ਲਈ ਬੈਨ, ਜਾਣੋ ਕਿਉਂ ਨਹੀਂ ਖੇਡ ਸਕੇਗਾ

ਖੇਡ ਜਗਤ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਰਾਸ਼ਟਰੀ ਖੇਡਾਂ ਵਿੱਚ ਡਿਸਕਸ ਥਰੋਅ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਗਗਨਦੀਪ ਸਿੰਘ ਸਮੇਤ ਕਈ ਖਿਡਾਰੀਆਂ ਨੂੰ National Anti-Doping Agency ਵੱਲੋਂ ਤਿੰਨ ਸਾਲਾਂ..

ਰਾਸ਼ਟਰੀ ਖੇਡਾਂ ਵਿੱਚ ਡਿਸਕਸ ਥਰੋਅ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਗਗਨਦੀਪ ਸਿੰਘ ਸਮੇਤ ਕਈ ਖਿਡਾਰੀਆਂ ਨੂੰ National Anti-Doping Agency (ਨਾਡਾ) ਵੱਲੋਂ ਤਿੰਨ ਸਾਲਾਂ ਲਈ ਬੈਨ ਲਾਇਆ ਗਿਆ ਹੈ। ਇਹਨਾਂ ਖਿਡਾਰੀਆਂ ਨੇ ਡੋਪਿੰਗ ਦੇ ਆਰੋਪ ਲੱਗਣ ਦੇ 20 ਦਿਨਾਂ ਅੰਦਰ ਆਪਣਾ ਅਪਰਾਧ ਮੰਨ ਲਿਆ ਸੀ, ਜਿਸ ਕਰਕੇ ਉਹਨਾਂ ਦੀ ਸਜ਼ਾ ਚਾਰ ਸਾਲਾਂ ਦੀ ਬਜਾਏ ਤਿੰਨ ਸਾਲਾਂ ਕਰ ਦਿੱਤੀ ਗਈ।

ਸੈਨਾ ਦੀ ਨੁਮਾਇੰਦਗੀ ਕਰਨ ਵਾਲੇ ਗਗਨਦੀਪ ਨੇ 12 ਫਰਵਰੀ ਨੂੰ ਉੱਤਰਾਖੰਡ ਰਾਸ਼ਟਰੀ ਖੇਡਾਂ ਵਿੱਚ ਪੁਰਸ਼ਾਂ ਦੀ ਚੱਕਾ ਫੇਂਕ ਯਾਨੀਕਿ ਡਿਸਕਸ ਥ੍ਰੋਅ ਮੁਕਾਬਲੇ ਵਿੱਚ 55.01 ਮੀਟਰ ਦੇ ਸਰਵੋਤਮ ਥ੍ਰੋ ਨਾਲ ਸੋਨੇ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ ਉਹ ਡੋਪਿੰਗ ਜਾਂਚ ਵਿੱਚ ਪਾਜ਼ਿਟਿਵ ਪਾਏ ਗਏ। ਉਨ੍ਹਾਂ ਦੇ ਨਮੂਨੇ ਵਿੱਚ 'ਟੈਸਟੋਸਟੀਰੋਨ ਮੈਟਾਬੋਲਾਈਟਸ' ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ।

ਇਸ 30 ਸਾਲਾ ਖਿਡਾਰੀ ਦੀ ਪਾਬੰਦੀ ਦੀ ਮਿਆਦ 19 ਫਰਵਰੀ 2025 ਤੋਂ ਸ਼ੁਰੂ ਹੋਵੇਗੀ

ਖਿਡਾਰੀ ਦੇ ਪਹਿਲੇ ਅਪਰਾਧ ਲਈ ਵੱਧ ਤੋਂ ਵੱਧ ਪਾਬੰਦੀ ਦੀ ਮਿਆਦ ਚਾਰ ਸਾਲ ਹੈ, ਪਰ ਨਾਡਾ ਦੇ ਨਿਯਮਾਂ ਦੇ ਅਨੁਚੇਦ 10.8 (ਨਤੀਜੇ ਪ੍ਰਬੰਧਨ ਸਮਝੌਤਾ) ਅਧੀਨ ਜੇ ਖਿਡਾਰੀ ਆਪਣਾ ਅਪਰਾਧ ਜਲਦੀ ਮੰਨ ਲੈਂਦਾ ਹੈ ਤਾਂ ਉਸ ਦੀ ਸਜ਼ਾ ਘੱਟ ਹੋ ਸਕਦੀ ਹੈ।

ਗਗਨਦੀਪ ਤੋਂ ਰਾਸ਼ਟਰੀ ਖੇਡਾਂ ਦਾ ਤਗਮਾ ਵਾਪਸ ਲੈ ਲਿਆ ਜਾਵੇਗਾ। ਸੰਭਾਵਨਾ ਹੈ ਕਿ ਹਰਿਆਣਾ ਦੇ ਖਿਡਾਰੀ ਨਿਰਭੈ ਸਿੰਘ ਦਾ ਚਾਂਦੀ ਦਾ ਤਗਮਾ ਹੁਣ ਸੋਨੇ ਦੇ ਤਗਮੇ ਵਿੱਚ ਬਦਲ ਜਾਵੇਗਾ।


ਟ੍ਰੈਕ ਅਤੇ ਫੀਲਡ ਦੇ ਦੋ ਹੋਰ ਐਥਲੀਟ ਸਚਿਨ ਕੁਮਾਰ ਅਤੇ ਜੈਨੂ ਕੁਮਾਰ ਨੂੰ ਵੀ ਇਸ provisions ਦਾ ਫਾਇਦਾ ਮਿਲਿਆ ਹੈ। ਇਸ ਅਧੀਨ ਉਹਨਾਂ ਦੀ ਪਾਬੰਦੀ ਦੀ ਮਿਆਦ ਨੂੰ ਇੱਕ ਸਾਲ ਘਟਾ ਦਿੱਤਾ ਗਿਆ ਹੈ। ਸਚਿਨ ਦਾ ਤਿੰਨ ਸਾਲਾਂ ਦਾ ਬੈਨ 10 ਫਰਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜਦਕਿ ਜੈਨੂ ਲਈ ਇਹ ਤਾਰੀਖ 20 ਫਰਵਰੀ ਹੈ।

ਇਸ ਪ੍ਰਾਵਧਾਨ ਦਾ ਫਾਇਦਾ ਜੁਡੋ ਖਿਡਾਰੀ ਮੋਨਿਕਾ ਚੌਧਰੀ ਅਤੇ ਨੰਦਨੀ ਵਤਸ, ਪੈਰਾ ਪਾਵਰਲਿਫਟਰ ਉਮੇਸ਼ਪਾਲ ਸਿੰਘ ਅਤੇ ਸੈਮੂਅਲ ਵਨਲਾਲਤਨਪੁਇਆ, ਭਾਰੋਤੋਲਕ ਕਵਿੰਦਰ, ਕਬੱਡੀ ਖਿਡਾਰੀ ਸ਼ੁਭਮ ਕੁਮਾਰ, ਪਹਿਲਵਾਨ ਮੁਗਾਲੀ ਸ਼ਰਮਾ, ਵੁਸ਼ੂ ਖਿਡਾਰੀ ਅਮਨ ਅਤੇ ਰਹੁਲ ਤੋਮਰ ਦੇ ਨਾਲ-ਨਾਲ ਇੱਕ ਨਾਬਾਲਿਗ ਪਹਿਲਵਾਨ ਨੂੰ ਵੀ ਮਿਲਿਆ ਹੈ।ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਨਾਡਾ ਵੱਲੋਂ ਅਸਥਾਈ ਤੌਰ 'ਤੇ ਨਿਲੰਬਿਤ ਕਰ ਦਿੱਤਾ ਗਿਆ ਸੀ।

 

ਟਾਪ ਹੈਡਲਾਈਨ

Sports News: ਮੈਚ ਵਿਚਾਲੇ ਖੇਡ ਜਗਤ ਤੋਂ ਵੱਡੀ ਖਬਰ, ਮੈਦਾਨ 'ਤੇ ਵਾਪਰਿਆ ਭਿਆਨਕ ਹਾਦਸਾ, ਲਹੂ-ਲੁਹਾਨ ਹੋਇਆ ਭਾਰਤੀ ਖਿਡਾਰੀ...
ਮੈਚ ਵਿਚਾਲੇ ਖੇਡ ਜਗਤ ਤੋਂ ਵੱਡੀ ਖਬਰ, ਮੈਦਾਨ 'ਤੇ ਵਾਪਰਿਆ ਭਿਆਨਕ ਹਾਦਸਾ, ਲਹੂ-ਲੁਹਾਨ ਹੋਇਆ ਭਾਰਤੀ ਖਿਡਾਰੀ...
ਭਾਰਤ ਨੇ ਗਾਲੇ ਟੈਸਟ 165 ਦੌੜਾਂ ਨਾਲ ਜਿੱਤਿਆ, ਮਾਨਵ ਸੁਥਾਰ ਨੇ 10 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ।
ਭਾਰਤ ਨੇ ਗਾਲੇ ਟੈਸਟ 165 ਦੌੜਾਂ ਨਾਲ ਜਿੱਤਿਆ, ਮਾਨਵ ਸੁਥਾਰ ਨੇ 10 ਵਿਕਟਾਂ ਲੈ ਕੇ ਇਤਿਹਾਸ ਰਚ ਦਿੱਤਾ।
Sports News: ਭਾਰਤ-ਸ਼੍ਰੀਲੰਕਾ ਟੈਸਟ ਵਿਚਾਲੇ ਟੀਮ ਨੂੰ ਲੱਗਾ ਵੱਡਾ ਝਟਕਾ, ਧਾਕੜ ਕ੍ਰਿਕਟਰ ਹਸਪਤਾਲ 'ਚ ਦਾਖਲ; ਖਿਡਾਰੀਆਂ ਸਣੇ ਚਿੰਤਾ 'ਚ ਫੈਨਜ਼...
ਭਾਰਤ-ਸ਼੍ਰੀਲੰਕਾ ਟੈਸਟ ਵਿਚਾਲੇ ਟੀਮ ਨੂੰ ਲੱਗਾ ਵੱਡਾ ਝਟਕਾ, ਧਾਕੜ ਕ੍ਰਿਕਟਰ ਹਸਪਤਾਲ 'ਚ ਦਾਖਲ; ਖਿਡਾਰੀਆਂ ਸਣੇ ਚਿੰਤਾ 'ਚ ਫੈਨਜ਼...
ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼
ਟੈਸਟ ਮੈਚਾਂ ਵਿੱਚ ਬਿਨਾਂ ਸੈਂਕੜੇ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 3 ਬੱਲੇਬਾਜ਼

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 4.3 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
Embed widget