BOXING: ਇਕ ਸਾਲ ਬਾਅਦ ਰਿੰਗ 'ਚ ਵਾਪਸੀ ਕਰੇਗੀ ਮੈਰੀਕੌਮ, ਸਪੇਨ ਤੋਂ ਸ਼ੁਰੂ ਕਰੇਗੀ ਟੋਕਿਓ ਓਲੰਪਿਕ ਦੀ ਤਿਆਰੀ
2012 ਦੀ ਲੰਡਨ ਓਲੰਪਿਕ ਦੀ ਤਾਂਬੇ ਦੀ ਤਮਗਾ ਜੇਤੂ ਪਿਛਲੇ ਸਾਲ ਦੇ ਅੰਤ 'ਚ ਡੇਂਗੂ ਤੋਂ ਪੀੜਤ ਸੀ। ਹੁਣ ਬੈਗਲੁਰੂ 'ਚ ਆਯੋਜਿਤ ਨੈਸ਼ਨਲ ਕੈਂਪ 'ਚ ਉਨ੍ਹਾਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
BOXING: ਇਕ ਸਾਲ ਬਾਅਦ ਰਿੰਗ 'ਚ ਵਾਪਸੀ ਕਰੇਗੀ ਮੈਰੀਕੌਮ, ਸਪੇਨ ਤੋਂ ਸ਼ੁਰੂ ਕਰੇਗੀ ਟੋਕਿਓ ਓਲੰਪਿਕ ਦੀ ਤਿਆਰੀ
ਨਵੀਂ ਦਿੱਲੀ: ਛੇ ਵਾਰ ਦੀ ਚੈਂਪੀਅਨ ਦਿੱਗਜ਼ ਭਾਰਤੀ ਮੁੱਕੇਬਾਜ ਐਮ ਸੀ ਮੈਰੀਕੌਮ ਇਕ ਸਾਲ ਬਾਅਦ ਬੌਕਸਿੰਗ ਰਿੰਗ 'ਚ ਵਾਪਸੀ ਨੂੰ ਤਿਆਰ ਹੈ। 37 ਸਾਲਾ ਮੈਰੀਕੌਮ ਸਪੇਨ ਦੇ ਕੇਸਟੇਲੋਨ 'ਚ ਪਹਿਲੀ ਮਾਰਚ ਤੋਂ 17 ਮਾਰਚ ਤਕ ਆਯੋਜਿਤ ਬੌਕਸਮ ਅੰਤਰ ਰਾਸ਼ਟਰੀ ਟੂਰਨਾਮੈਂਟ 'ਚ ਹਿੱਸਾ ਲਵੇਗੀ। ਕੋਰੋਨਾ ਕਾਰਨ ਮੈਰੀਕੌਮ ਪਿਛਲੇ ਸਾਲ ਮਾਰਚ ਤੋਂ ਰਿੰਗ 'ਚ ਨਹੀਂ ਉੱਤਰੀ।
2012 ਦੀ ਲੰਡਨ ਓਲੰਪਿਕ ਦੀ ਤਾਂਬੇ ਦੀ ਤਮਗਾ ਜੇਤੂ ਪਿਛਲੇ ਸਾਲ ਦੇ ਅੰਤ 'ਚ ਡੇਂਗੂ ਤੋਂ ਪੀੜਤ ਸੀ। ਹੁਣ ਬੈਗਲੁਰੂ 'ਚ ਆਯੋਜਿਤ ਨੈਸ਼ਨਲ ਕੈਂਪ 'ਚ ਉਨ੍ਹਾਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਓਲੰਪਿਕ ਦੀ ਤਿਆਰੀ ਲਈ ਮਹੱਤਵਪੂਰਨ ਹੈ ਇਹ ਟੂਰਨਾਮੈਂਟ
41 ਕਿੱਲੋ ਵਰਗ 'ਚ ਖੇਡਣ ਵਾਲੀ ਐਮਸੀ ਮੈਰੀਕੌਮ ਪਿਛਲੇ ਸਾਲ ਹੀ ਟੌਕਿਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ। ਓਲੰਪਿਕ ਦੀ ਤਿਆਰੀ ਦੇ ਮੱਦੇਨਜ਼ਰ ਉਨ੍ਹਾਂ ਲਈ ਇਹ ਟੂਰਨਾਮੈਂਟ ਬੇਹੱਦ ਅਹਿਮ ਹੈ। ਮੈਰੀਕੌਮ ਦੇ ਨਾਲ ਹੀ ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਮਨੀਸ਼ ਕੌਸ਼ਿਕ 'ਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ। ਜੋ 63 ਵਰਗ ਕਿੱਲੋਗ੍ਰਾਮ 'ਚ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੇ। ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਅਮਿਤ ਪੰਘਾਲ 52 ਕਿੱਲੋਗ੍ਰਾਮ 'ਚ ਸਪੇਨ 'ਚ ਹੋਣ ਵਾਲੇ ਟੂਰਨਾਮੈਂਟ 'ਚ ਹਿੱਸਾ ਲੈਣਗੇ।
11 ਹੋਰ ਮੁੱਕੇਬਾਜ਼ ਦਿਖਾਉਣਗੇ ਦਮ
ਇਸ ਤੋਂ ਇਲਾਵਾ ਹੁਸਾਮੁਦੀਨ ਮੋਹੰਮਦ 57 ਕਿਗ੍ਰਾ, ਵਿਕਾਸ ਕ੍ਰਿਸ਼ਣ ਯਾਦਵ 69 ਕਿਗ੍ਰਾ, ਆਸ਼ੀਸ਼ ਕੁਮਾਰ 75, ਸੁਮਿਤ ਸਾਂਗਵਾਨ 81, ਸੰਦੀਤ 91, ਤੇ ਸਤੀਸ਼ ਕੁਮਾਰ 91 ਵੀ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੇ। ਇਨ੍ਹਾਂ 'ਚ ਅਮਿਤ, ਵਿਕਾਸ, ਆਸ਼ੀਸ਼, ਸਤੀਸ਼ ਤੇ ਮਨੀਸ਼ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ।।