Indian Cricket Team : ਬੁਮਰਾਹ ਨੇ ਕਿਹਾ ਮੈਂ ਜ਼ਿਆਦਾ ਉਮੀਦਾਂ ਨਹੀਂ ਲਾਉਂਦਾ, ਜੋ ਵੀ ਹੋਣਾ ਹੋਕੇ ਰਹਿੰਦਾ, 11 ਮਹੀਨੇ ਬਾਅਦ ਖੇਡਣਗੇ ਮੈਚ
match ਜਸਪ੍ਰੀਤ ਬੁਮਰਾਹ 11 ਮਹੀਨਿਆਂ ਬਾਅਦ ਅੱਜ ਅੰਤਰਰਾਸ਼ਟਰੀ ਮੈਚ ਖੇਡਣਗੇ। ਆਇਰਲੈਂਡ ਦੌਰੇ 'ਤੇ ਟੀਮ ਦੀ ਕਪਤਾਨੀ ਕਰ ਰਹੇ ਬੁਮਰਾਹ ਦੇ ਪਿੱਠ ਦੀ ਸੱਟ ਕਰਕੇ ਉਹ ਪਿਛਲੇ ਸਾਲ...
ਜਸਪ੍ਰੀਤ ਬੁਮਰਾਹ 11 ਮਹੀਨਿਆਂ ਬਾਅਦ ਅੱਜ ਅੰਤਰਰਾਸ਼ਟਰੀ ਮੈਚ ਖੇਡਣਗੇ। ਆਇਰਲੈਂਡ ਦੌਰੇ 'ਤੇ ਟੀਮ ਦੀ ਕਪਤਾਨੀ ਕਰ ਰਹੇ ਬੁਮਰਾਹ ਦੇ ਪਿੱਠ ਦੀ ਸੱਟ ਕਰਕੇ ਉਹ ਪਿਛਲੇ ਸਾਲ ਸਤੰਬਰ ਤੋਂ ਟੀਮ ਤੋਂ ਬਾਹਰ ਸਨ।
ਆਇਰਲੈਂਡ ਦੇ ਖਿਲਾਫ ਪਹਿਲੇ ਟੀ-20 ਮੈਚ ਤੋਂ ਪਹਿਲਾਂ ਬੁਮਰਾਹ ਨੇ ਕਿਹਾ, ਚੋਟ ਦੇ ਠੀਕ ਹੋਣ ਦੇ ਦੌਰਾਨ ਵੀ ਮੈਂ ਟੀ-20 ਮੈਚ ਦੀ ਤਿਆਰੀ ਨਹੀਂ ਕਰ ਰਿਹਾ ਸੀ। ਮੈਂ ਹਮੇਸ਼ਾ ਵਿਸ਼ਵ ਕੱਪ ਦੀ ਤਿਆਰੀ ਕਰ ਰਿਹਾ ਸੀ। ਮੈਂ ਇਸ ਸਮੇਂ ਨੂੰ ਕਦੇ ਵੀ ਬੁਰਾ ਦੌਰ ਨਹੀਂ ਮੰਨਿਆ।
ਇਸਤੋਂ ਇਲਾਵਾ ਬੁਮਰਾਹ ਨੇ ਕਿਹਾ, 'ਵਾਪਸ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਨੈਸ਼ਨਲ ਕ੍ਰਿਕਟ ਅਕੈਡਮੀ 'ਚ ਸਖਤ ਮਿਹਨਤ ਕਰ ਰਿਹਾ ਸੀ। ਇਹ ਬਹੁਤ ਲੰਬਾ ਰਸਤਾ ਸੀ, ਹੁਣ ਇਹ ਚੰਗਾ ਲੱਗਦਾ ਹੈ। ਬੁਮਰਾਹ ਨੇ ਸਤੰਬਰ 2022 ਵਿੱਚ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ ਸੀ, ਜਿਸ ਤੋਂ ਬਾਅਦ ਉਸ ਨੂੰ ਕਮਰ ਦੇ ਤਣਾਅ ਦੇ ਫਰੈਕਚਰ ਕਰਕੇ ਆਪਣੇ ਕ੍ਰਿਕਟ ਕਰੀਅਰ ਦਾ ਸਭ ਤੋਂ ਵੱਡਾ ਬ੍ਰੇਕ ਲੈਣਾ ਪਿਆ ਸੀ।
ਬੁਮਰਾਹ ਨੇ ਕਿਹਾ ਕਿ ਮੈਂ ਜ਼ਿਆਦਾ ਉਮੀਦਾਂ ਨਹੀਂ ਲਾਉਂਦਾ, ਜੋ ਵੀ ਹੋਣਾ ਉਹ ਹੋਕੇ ਰਹਿੰਦਾ ਹੈ। ਮੈਂ ਕਦੇ ਮਾੜੇ ਦੌਰ ਬਾਰੇ ਨਹੀਂ ਸੋਚਦਾ। ਇਸ ਬਾਰੇ ਉਸਨੇ ਕੁਝ ਉਦਾਹਰਣ ਵੀ ਦਿੱਤੇ -
ਜਦੋਂ ਸੱਟ ਤੋਂ ਠੀਕ ਹੋਣ ਦੇ ਸਮਾਂ ਸਭ ਤੋਂ ਜਿਆਦਾ ਨਿਰਾਸ਼ਾਜਨਕ ਹੋ ਸਕਦਾ ਹੈ। ਆਪਣੇ ਆਪ 'ਤੇ ਨਿਰਾਸ਼ ਹੋਣ ਦੀ ਬਜਾਏ, ਮੈਂ ਇਸ ਬਾਰੇ ਸੋਚ ਰਿਹਾ ਸੀ ਕਿ ਕਿਵੇਂ ਫਿੱਟ ਹੋਵਾਂ ਅਤੇ ਵਾਪਸੀ ਕਿਵੇਂ ਕਰੀਏ।
'ਇਹ ਜ਼ਰੂਰੀ ਹੈ ਕਿ ਸਰੀਰ ਨੂੰ ਸਮਾਂ ਅਤੇ ਸਨਮਾਨ ਦਿੱਤਾ ਜਾਵੇ। ਮੈਂ ਇਸਨੂੰ ਕਦੇ ਵੀ ਮਾੜੇ ਦੌਰ ਦੇ ਰੂਪ ਵਿੱਚ ਨਹੀਂ ਲਿਆ ਅਤੇ ਨਹੀਂ ਸੋਚਿਆ ਕਿ ਮੇਰਾ ਕਰੀਅਰ ਖਤਮ ਹੋ ਗਿਆ ਹੈ। ਮੈਂ ਪੂਰੇ ਦਿਲ ਨਾਲ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਹੱਲ ਲੱਭਿਆ, ਮੈਂ ਚੰਗਾ ਮਹਿਸੂਸ ਕਰ ਰਿਹਾ ਸੀ।
'ਮੈਂ ਉਮੀਦਾਂ ਬਾਰੇ ਜ਼ਿਆਦਾ ਨਹੀਂ ਸੋਚਦਾ। ਮੈਂ ਖੇਡ ਦਾ ਆਨੰਦ ਲੈਣਾ ਚਾਹੁੰਦਾ ਹਾਂ ਕਿਉਂਕਿ ਮੈਂ ਲੰਬੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਿਹਾ ਹਾਂ। ਇੰਨੇ ਲੰਬੇ ਸਮੇਂ ਤੱਕ ਕਦੇ ਵੀ ਖੇਡ ਤੋਂ ਦੂਰ ਨਹੀਂ ਰਹੇ। ਮੈਂ ਆਨੰਦ ਲੈਣ ਵਾਪਸ ਆ ਰਿਹਾ ਹਾਂ ਕਿਉਂਕਿ ਮੈਨੂੰ ਖੇਡ ਪਸੰਦ ਹੈ।
ਮੈਂ ਬੈਂਗਲੁਰੂ ਦੇ ਮੁੜ ਵਸੇਬਾ ਕੇਂਦਰ ਵਿੱਚ 10, 12 ਅਤੇ ਇੱਥੋਂ ਤੱਕ ਕਿ 15 ਓਵਰਾਂ ਦੀ ਗੇਂਦਬਾਜ਼ੀ ਕਰ ਰਿਹਾ ਸੀ। ਮੈਂ ਜ਼ਿਆਦਾ ਓਵਰ ਗੇਂਦਬਾਜ਼ੀ ਕੀਤੀ, ਇਸ ਤਰ੍ਹਾਂ ਜਦੋਂ ਮੈਨੂੰ ਘੱਟ ਓਵਰ ਕਰਨ ਦੀ ਜ਼ਰੂਰਤ ਹੁੰਦੀ ਸੀ, ਇਹ ਆਸਾਨ ਹੋਵੇਗਾ। ਮੈਂ ਧਿਆਨ ਵਿੱਚ ਰੱਖਿਆ ਕਿ ਅਸੀਂ ਚਾਰ ਓਵਰਾਂ ਦੇ ਟੂਰਨਾਮੈਂਟ ਦੀ ਨਹੀਂ, ਇੱਕ ਰੋਜ਼ਾ ਟੂਰਨਾਮੈਂਟ ਦੀ ਤਿਆਰੀ ਕਰ ਰਹੇ ਹਾਂ।