ਪੜਚੋਲ ਕਰੋ
Advertisement
ਪਾਕਿਸਤਾਨ ਦੇ ਮਹਾਨ ਸਪਿਨਰ ਨੇ ਚਾਹਲ ਨੂੰ ਮੰਨਿਆ ਖ਼ਤਰਨਾਕ ਗੇਂਦਬਾਜ਼, ਨਾਲ ਦਿੱਤੀ ਇਹ ਸਲਾਹ
ਪਾਕਿਸਤਾਨ ਦੇ ਮਹਾਨ ਸਪਿੰਨਰ ਨੇ ਚਾਹਲ ਤੋਂ ਇਲਾਵਾ ਕੁਲਦੀਪ ਯਾਦਵ ਦੀ ਵੀ ਸ਼ਲਾਘਾ ਕੀਤੀ। ਮੁਸ਼ਤਾਕ ਅਹਿਮਦ ਦਾ ਮੰਨਣਾ ਹੈ ਕਿ ਧੋਨੀ ਦੀ ਸਲਾਹ ਕਰਕੇ ਇਨ੍ਹਾਂ ਦੋਵਾਂ ਦੀ ਗੇਂਦਬਾਜ਼ੀ ਖ਼ਤਰਨਾਕ ਹੋ ਜਾਂਦੀ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ (Coronavirsu) ਦੀ ਤਬਾਹੀ ਕਾਰਨ ਪੂਰੀ ਦੁਨੀਆ ਵਿੱਚ ਕ੍ਰਿਕਟ ਟੂਰਨਾਮੈਂਟ (Cricket tournament) ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਕ੍ਰਿਕਟ ਦੇ ਮੈਦਾਨ ਨਾਲ ਜੁੜੇ ਖਿਡਾਰੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹਨ। ਇਸੇ ਦੌਰਾਨ ਪਾਕਿਸਤਾਨ ਦੇ ਦਿੱਗਜ ਸਪਿਨਰ ਮੁਸ਼ਤਾਕ ਅਹਿਮਦ (Mushtaq Ahmed) ਨੇ ਭਾਰਤੀ ਗੇਂਦਬਾਜ਼ ਯੁਜਵੇਂਦਰ ਚਾਹਲ ਨੂੰ ਸਰਬੋਤਮ ਸਪਿਨਰਾਂ ਚੋਂ ਇੱਕ ਦੱਸਿਆ ਹੈ।
ਮੁਸ਼ਤਾਕ ਅਹਿਮਦ ਨੇ ਕਿਹਾ ਕਿ ਸੀਮਤ ਓਵਰਾਂ ਕ੍ਰਿਕਟ ‘ਚ ਅੱਧ ਓਵਰਾਂ ਵਿੱਚ ਵਿਕਟਾਂ ਲੈਣ ਦੀ ਯੋਗਤਾ ਨਾਲ ਚਹਿਲ ਅਤੇ ਕੁਲਦੀਪ ਯਾਦਵ ਭਾਰਤ ਲਈ ਮੈਚ ਦਾ ਪਾਸਾ ਪਲਟਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਕਿਹਾ, “ਚਾਹਲ ਬਹੁਤ ਵਧੀਆ ਗੇਂਦਬਾਜ਼ ਹੈ ਪਰ ਕ੍ਰੀਜ਼ ਦੀ ਵਰਤੋਂ ਬਿਹਤਰ ਕਰ ਸਕਦਾ ਹੈ। ਉਹ ਕੁਝ ਮੌਕਿਆਂ ‘ਤੇ ਕ੍ਰੀਜ਼ ਤੋਂ ਬਾਹਰ ਜਾ ਸਕਦਾ ਹੈ। ਪਿੱਚ ਨੂੰ ਸਮਝਣ ਲਈ ਚਲਾਕ ਹੋਣਾ ਚਾਹੀਦਾ ਹੈ। ਗੇਂਦ ਨੂੰ ਸਿੱਧਾ ਫਲੈਟ ਪਿਚ ‘ਤੇ ਸਟੰਪ ‘ਤੇ ਸੁੱਟਿਆ ਜਾ ਸਕਦਾ ਹੈ।
ਮੁਸ਼ਤਾਕ ਅਹਿਮਦ ਨੇ ਚਾਹਲ ਨੂੰ ਸਪਿਨ ਦਾ ਬਿਹਤਰ ਆਪਸ਼ਨ ਵੀ ਸੁਝਾਏ ਹਨ। ਅਹਿਮਦ ਨੇ ਕਿਹਾ, “ਜੇਕਰ ਗੇਂਦ ਗ੍ਰਿੱਪ ਲੈ ਰਹੀ ਹੈ ਤਾਂ ਤੁਸੀਂ ਕ੍ਰੀਜ਼ ਤੋਂ ਬਾਹਰ ਜਾ ਸਕਦੇ ਹੋ ਤਾਂ ਕਿ ਬੱਲੇਬਾਜ਼ਾਂ ਨੂੰ ਪ੍ਰੇਸ਼ਾਨੀ ਹੋਵੇ। ਅਜਿਹੀ ਸਥਿਤੀ ਵਿੱਚ, ਤੁਹਾਡੀ ਗੂਗਲੀ ਇੰਨੀ ਵਾਰੀ ਟਰਨ ਨਹੀਂ ਲਵੇਗੀ ਜਿੰਨੀ ਬੱਲੇਬਾਜ਼ ਸੋਚਦੇ ਹਨ ਅਤੇ ਤੁਹਾਨੂੰ ਵਿਕਟ ਮਿਲ ਜਾਵੇਗੀ”।
ਦੂਜੇ ਖਿਡਾਰੀਆਂ ਦੀ ਤਰ੍ਹਾਂ ਮੁਸ਼ਤਾਕ ਨੇ ਵੀ ਮੰਨਿਆ ਹੈ ਕਿ ਵਿਕਟ ਪਿੱਛੇ ਧੋਨੀ ਵੱਲੋਂ ਦਿੱਤੀ ਸਲਾਹ ਚਾਹਲ ਅਤੇ ਕੁਲਦੀਪ ਯਾਦਵ ਲਈ ਬਹੁਤ ਲਾਭਕਾਰੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਕੁਲਦੀਪ ਯਾਦਵ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਵਿਕਟ ਦੇ ਪਿੱਛੇ ਤੋਂ ਧੋਨੀ ਦੀ ਸਲਾਹ ਕਾਰਨ ਉਹ ਕੋਚ ਦੀ ਜ਼ਰੂਰਤ ਮਹਿਸੂਸ ਨਹੀਂ ਕਰਦਾ। ਚਾਹਲ ਨੇ ਕਈ ਵਾਰ ਆਪਣੀ ਸਫਲਤਾ ਦਾ ਕ੍ਰੈਡਿਟ ਧੋਨੀ ਨੂੰ ਦਿੱਤਾ ਹੈ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਪੰਜਾਬ
ਪੰਜਾਬ
Advertisement