Asian Games 2023: ਭਾਰਤੀ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਦੇ ਸੈਮੀ ਫ਼ਾਈਨਲ 'ਚ ਦੱਖਣੀ ਕੋਰੀਆ ਨੂੰ ਹਰਾ ਕੇ ਪਹੁੰਚੀ ਫਾਈਨਲ 'ਚ, CM Mann ਨੇ ਟਵੀਟ ਕਰ ਕੇ ਦਿੱਤੀ ਵਧਾਈ
Indian men's hockey team: ਭਾਰਤੀ ਪੁਰਸ਼ ਹਾਕੀ ਟੀਮ ਨੇ ਸੈਮੀਫਾਈਨਲ 'ਚ ਦੱਖਣੀ ਕੋਰੀਆ ਨੂੰ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਸੈਮੀਫਾਈਨਲ ਮੈਚ 'ਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ।
ਰਜਨੀਸ਼ ਕੌਰ ਰੰਧਾਵਾ ਦੀ ਰਿਪੋਰਟ
IND vs KOR Hockey: ਭਾਰਤੀ ਪੁਰਸ਼ ਹਾਕੀ ਟੀਮ (Indian men's hockey team) ਨੇ ਸੈਮੀਫਾਈਨਲ 'ਚ ਦੱਖਣੀ ਕੋਰੀਆ ਨੂੰ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਸੈਮੀਫਾਈਨਲ ਮੈਚ 'ਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ। ਇਸ ਦੇ ਨਾਲ ਹੀ ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਫਾਈਨਲ 'ਚ ਪਹੁੰਚ ਗਈ ਹੈ।
ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ਦਾ ਜਸ਼ਨ ਹਰ ਪਾਸੇ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਐਕਸ (ਟਵਿੱਟਰ) ਉੱਤੇ ਟਵੀਟ ਕਰ ਕੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ।
ਉਹਨਾਂ ਟਵੀਟ ਕਰਦੇ ਹੋਏ ਲਿਖਿਆ- ਭਾਰਤੀ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਦੇ ਪੁਰਸ਼ਾਂ ਦੇ ਸੈਮੀ ਫ਼ਾਈਨਲ ਵਿੱਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਫ਼ਾਈਨਲ ਵਿੱਚ ਪਹੁੰਚ ਕੇ ਇੱਕ ਹੋਰ ਤਮਗ਼ਾ ਪੱਕਾ ਕਰ ਦਿੱਤਾ....ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ...
ਨਾਲ ਹੀ ਫ਼ਾਈਨਲ ਲਈ ਸਾਡੀ ਟੀਮ ਨੂੰ ਸ਼ੁਭਕਾਮਨਾਵਾਂ...
ਚੱਕ ਦੇ ਇੰਡੀਆ 🇮🇳
ਭਾਰਤੀ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਦੇ ਪੁਰਸ਼ਾਂ ਦੇ ਸੈਮੀ ਫ਼ਾਈਨਲ ਵਿੱਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਫ਼ਾਈਨਲ ਵਿੱਚ ਪਹੁੰਚ ਕੇ ਇੱਕ ਹੋਰ ਤਮਗ਼ਾ ਪੱਕਾ ਕਰ ਦਿੱਤਾ....ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ...
— Bhagwant Mann (@BhagwantMann) October 4, 2023
ਨਾਲ ਹੀ ਫ਼ਾਈਨਲ ਲਈ ਸਾਡੀ ਟੀਮ ਨੂੰ ਸ਼ੁਭਕਾਮਨਾਵਾਂ...
ਚੱਕ ਦੇ ਇੰਡੀਆ 🇮🇳 pic.twitter.com/3AD3UaUs9z
ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਪਹਿਲਾ ਗੋਲ ਪੰਜਵੇਂ ਮਿੰਟ ਵਿੱਚ ਕੀਤਾ। ਇਸ ਤੋਂ ਬਾਅਦ ਟੀਮ ਇੰਡੀਆ ਨੇ 11ਵੇਂ ਮਿੰਟ 'ਚ ਗੋਲ ਕੀਤਾ। ਇਸ ਤਰ੍ਹਾਂ ਭਾਰਤੀ ਟੀਮ ਮੈਚ ਵਿੱਚ 2-0 ਨਾਲ ਅੱਗੇ ਹੋ ਗਈ।
ਏਸ਼ੀਆਈ ਖੇਡਾਂ 2018 ਵਿੱਚ ਹਾਰ ਗਈ ਸੀ ਭਾਰਤੀ ਹਾਕੀ ਟੀਮ
ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਆਪਣੀਆਂ ਪਿਛਲੀਆਂ ਨਾਕਾਮੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਕਾਰਤਾ 'ਚ ਏਸ਼ੀਆਈ ਖੇਡਾਂ 2018 ਦਾ ਆਯੋਜਨ ਕੀਤਾ ਗਿਆ ਸੀ। ਜਕਾਰਤਾ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ਵਿੱਚ ਭਾਰਤੀ ਹਾਕੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਇਸ ਵਾਰ ਭਾਰਤੀ ਟੀਮ ਨੇ ਵਿਰੋਧੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ।
ਭਾਰਤ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ
ਭਾਰਤ ਲਈ ਮੈਚ ਦਾ ਚੌਥਾ ਗੋਲ 24ਵੇਂ ਮਿੰਟ ਵਿੱਚ ਹੋਇਆ। ਇਸ ਤਰ੍ਹਾਂ ਭਾਰਤੀ ਟੀਮ 4-2 ਨਾਲ ਅੱਗੇ ਹੋ ਗਈ। ਪਰ ਇਸ ਤੋਂ ਬਾਅਦ ਦੱਖਣੀ ਕੋਰੀਆ ਨੇ ਫਿਰ ਜਵਾਬੀ ਹਮਲਾ ਕੀਤਾ। ਦੱਖਣੀ ਕੋਰੀਆ ਨੇ 42ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਤਰ੍ਹਾਂ ਸਕੋਰ 4-3 ਹੋ ਗਿਆ। ਭਾਰਤੀ ਟੀਮ ਦੀ ਬੜ੍ਹਤ ਬਰਕਰਾਰ ਰਹੀ। ਇਸ ਦੇ ਨਾਲ ਹੀ ਦੱਖਣੀ ਕੋਰੀਆ ਦੇ ਤੀਜੇ ਗੋਲ ਤੋਂ ਬਾਅਦ ਭਾਰਤ ਨੇ ਫਿਰ ਗੋਲ ਕੀਤਾ। ਭਾਰਤ ਲਈ ਪੰਜਵਾਂ ਗੋਲ 54ਵੇਂ ਮਿੰਟ ਵਿੱਚ ਹੋਇਆ। ਇਸ ਤਰ੍ਹਾਂ ਭਾਰਤੀ ਟੀਮ ਮੈਚ ਵਿੱਚ 5-3 ਨਾਲ ਅੱਗੇ ਹੋ ਗਈ। ਟੀਮ ਇੰਡੀਆ ਦੀ ਬੜ੍ਹਤ ਅੰਤ ਤੱਕ ਬਰਕਰਾਰ ਰਹੀ। ਇਸ ਤਰ੍ਹਾਂ ਭਾਰਤੀ ਟੀਮ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।